skip to content

Last Updated: November 24, 2026

Dainik Savera Times Logo

West Asia ਦੇ ਚਲਦੇ ਤਣਾਅ ਕਾਰਨ, ਲੋਕਾਂ ਲਈ ਬੀਮਾ ਕਰਵਾਉਣਾਂ ਹੁਣ ਲਾਜ਼ਮੀ ਹੈ।

5 April 2026 ਅੱਪਡੇਟ ਕੀਤਾ ਗਿਆ

West Asia ਦੇ ਚਲਦੇ ਤਣਾਅ ਕਾਰਨ, ਲੋਕਾਂ ਲਈ ਬੀਮਾ ਕਰਵਾਉਣਾਂ ਹੁਣ ਲਾਜ਼ਮੀ ਹੈ।

ਅੰਤਰਰਾਸ਼ਟਰੀ ਡੈਕਸ (ਦੈਨਿਕ ਸਵੇਰਾ): ਪੱਛਮੀ ਏਸ਼ੀਆ ‘ਚ ਜੰਗੀ ਤਣਾਅ, ਮਿਸਾਈਲ ਅਤੇ ਡਰੋਨ ਹਮਲੇ, ਸਮੁੰਦਰੀ ਰਸਤੇ ‘ਤੇ ਖ਼ਤਰੇ, ਦੇਸ਼ਾਂ ਵਿਚਕਾਰ ਰਾਜਨੀਤਿਕ ਟਕਰਾਅ ਕਾਰਨ  (ਵੈਸਟ ਏਸ਼ੀਆ)  ਵਿੱਚ ਵੱਧ ਰਹੀਆਂ ਜਿਓਪੋਲਿਟਿਕਲ (Geopolitical) ਤਣਾਅ ਕਾਰਨ ਦੁਨੀਆ ਦਾ ਵਪਾਰ ਬਹੁਤ ਪ੍ਰਭਾਵਿਤ ਹੋ ਰਿਹਾ ਹੈ।

(Geopolitical) ਇਹ ਉਹ ਹਾਲਾਤ ਹੁੰਦੇ ਹਨ ਜਿੱਥੇ ਦੇਸ਼ਾਂ ਦੀ ਰਾਜਨੀਤੀ, ਜੰਗ, ਤਣਾਅ, ਸਰਹੱਦੀ ਝਗੜੇ, ਅਤੇ ਅੰਤਰਰਾਸ਼ਟਰੀ ਸੰਬੰਧ ਦੁਨੀਆ ਦੇ ਵਪਾਰ, ਸੁਰੱਖਿਆ ਅਤੇ ਆਰਥਿਕਤਾ ਨੂੰ ਪ੍ਰਭਾਵਿਤ ਕਰਦੇ ਹਨ।

 

ਵੈਸਟ ਏਸ਼ੀਆ ਵਿੱਚ ਕਿਹੜੇ ਇਲਾਕੇ/ਦੇਸ਼ ਆਉਂਦੇ ਹਨ?

 

ਇਸ ਖੇਤਰ ਵਿੱਚ ਮੁੱਖ ਤੌਰ ‘ਤੇ ਇਹ ਦੇਸ਼ ਸ਼ਾਮਲ ਹਨ:

  • ਸਾਉਦੀ ਅਰਬ
  • ਇਰਾਨ
  • ਇਰਾਕ
  • ਇਜ਼ਰਾਇਲ
  • ਪੈਲੇਸਟਾਈਨ (ਗਾਜ਼ਾ, ਵੈਸਟ ਬੈਂਕ)
  • ਯਮਨ
  • ਸਿਰੀਆ
  • ਜੋਰਡਨ
  • ਕੁਵੈਤ
  • ਕਤਰ
  • ਬਹਿਰੀਨ
  • ਯੂਏਈ (ਦੁਬਈ, ਅਬੂਧਾਬੀ ਆਦਿ)
  • ਓਮਾਨ
  • ਤੁਰਕੀ (ਕੁਝ ਹਿੱਸੇ)
  • ਲੈਬਨਾਨ

 

ਲੁਧਿਆਣੇ ਦੇ ਕਤਲ ਮਾਮਲੇ ਚ ਨਵਾਂ ਖੁਲਾਸਾ, ਪਰਿਵਾਰ ਨੂੰ ਪਹਿਲਾਂ ਤੋਂ ਪਤਾ ਕੀ..

 

 

ਵੈਸਟ ਏਸ਼ੀਆ ਵਿੱਚ ਤਣਾਅ ਕਾਰਨ ਸਮੁੰਦਰੀ ਰਸਤੇ ਖ਼ਤਰੇ ਵਿੱਚ ਹਨ, ਜਿੱਥੋਂ ਦੁਨੀਆ ਦਾ 80% ਵਪਾਰ ਹੁੰਦਾ ਹੈ।

 

  • ਫ੍ਰੇਟ ਰੇਟ 30–50% ਵਧ ਗਏ ਹਨ ਅਤੇ ਸਮਾਨ ਪਹੁੰਚਣ ਵਿੱਚ 2 ਹਫ਼ਤੇ ਤੱਕ ਦੀ ਦੇਰੀ ਹੋ ਰਹੀ ਹੈ।

ਫ੍ਰੇਟ ਰੇਟ = ਸਮਾਨ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਭੇਜਣ ਦੀ ਲਾਗਤ, ਇਹ ਉਹ ਪੈਸੇ ਹੁੰਦੇ ਹਨ ਜੋ ਕੰਪਨੀਆਂ ਸਮੁੰਦਰ, ਹਵਾਈ ਜਾਂ ਸੜਕ ਰਾਹੀਂ ਸਮਾਨ ਭੇਜਣ ਲਈ ਭਰਦੀਆਂ ਹਨ।

 

  • ਕੰਪਨੀਆਂ ਨੂੰ ਹੁਣ ਸਿਰਫ਼ ਵਪਾਰਕ ਖ਼ਤਰਾ ਨਹੀਂ, ਰਾਜਨੀਤਿਕ ਖ਼ਤਰਾ ਵੀ ਵੱਧ ਗਿਆ ਹੈ—ਜਿਵੇਂ ਜੰਗ, ਪਾਬੰਦੀਆਂ, ਕਰੰਸੀ ਰਿਸਟ੍ਰਿਕਸ਼ਨ ਆਦਿ।

 

  • ਇਸ ਲਈ Political Risk Insurance (ਰਾਜਨੀਤਿਕ ਖ਼ਤਰਾ ਬੀਮਾ) ਦੀ ਮੰਗ ਬਹੁਤ ਵੱਧ ਗਈ ਹੈ।

 

  • ਮਾਹਿਰਾਂ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਵਿੱਚ ਇਹ ਬੀਮਾ ਚੋਣ ਨਹੀਂ, ਲਾਜ਼ਮੀ ਬਣ ਗਿਆ ਹੈ।

ਵੱਡੀ ਖ਼ਬਰ: ਮਾਝਾ-ਦੋਆਬਾ ਵਿੱਚ ਨਸ਼ੇ ਦੀ ਸਪਲਾਈ ਕਰਨ ਵਾਲਾ ਨੈੱਟਵਰਕ ਫੜਿਆ, ਅੰਤਰਰਾਸ਼ਟਰੀ ਦੋ ਮੁਲਜ਼ਮ ਗ੍ਰਿਫ਼ਤਾਰ..

ਰਾਜਨੀਤਿਕ ਖ਼ਤਰਾ ਬੀਮਾ, ਇਹ ਉਹ ਬੀਮਾ ਹੁੰਦਾ ਹੈ ਜੋ ਕੰਪਨੀਆਂ ਨੂੰ ਜੰਗ, ਰਾਜਨੀਤਿਕ ਤਣਾਅ, ਪਾਬੰਦੀਆਂ, ਕਰੰਸੀ ਬੈਨ, ਸਰਕਾਰ ਦੇ ਅਚਾਨਕ ਫ਼ੈਸਲੇ, ਦੰਗੇ-ਫਸਾਦ, ਕੂਪ, ਜਾਂ ਸਮੁੰਦਰੀ ਹਮਲਿਆਂ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ।

  • ਭਾਰਤੀ ਕੰਪਨੀਆਂ ਜੋ ਵੈਸਟ ਏਸ਼ੀਆ ਵਿੱਚ ਕੰਮ ਕਰ ਰਹੀਆਂ ਹਨ, ਉਹਨਾਂ ਲਈ ਇਹ ਖ਼ਤਰੇ ਹੋਰ ਵੱਧ ਮਹੱਤਵਪੂਰਨ ਹਨ।

 

  • ਜੇ ਕੋਈ ਕੰਪਨੀ ਬਿਨਾਂ Political Risk Insurance ਦੇ ਵਪਾਰ ਕਰਦੀ ਹੈ, ਤਾਂ ਉਹ “ਅੰਨ੍ਹੇ ਹੋ ਕੇ ਵਪਾਰ ਕਰਨ ਵਰਗਾ” ਹੈ।

 

ਦੁਨੀਆ ਦਾ ਵਪਾਰ ਹੁਣ ਜਿਓਪੋਲਿਟਿਕਲ (Geopolitical) ਤਣਾਅ ਦੇ ਸਾਏ ਹੇਠ ਹੈ। ਇਸ ਲਈ ਕੰਪਨੀਆਂ ਲਈ Political Risk Insurance ਲੈਣਾ ਬਹੁਤ ਜ਼ਰੂਰੀ ਹੋ ਗਿਆ ਹੈ, ਤਾਂ ਜੋ ਜੰਗ, ਪਾਬੰਦੀਆਂ ਜਾਂ ਰਾਜਨੀਤਿਕ ਹਾਲਾਤਾਂ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ। ਤਾਂ ਲੋਕਾਂ ਨੂੰ ਕਟ ਤੋ ਕਟ ਨੁਕਸਾਨ ਦੀ ਭਰਮਾਈ ਤਾਂ ਹੋਵੇਗੀ।  ਇਸਲਈ ਜਰੂਰੀ ਲਗਣ ਲਗਾ ਤਾ ਹੈ ਕਿ ਲੜਾਈ ਤਾਂ ਹੋਣੀ ਹੈ। ਬੀਮਾ ਹੀ ਸਹਰਾ ਸਹੀ, ਇਸ ਲਈ ਬੀਮੇ ਲਈ  ਤਿਆਰ  ਹੋਣਗੇ ਜਾ ਨਹੀਂ ਇਹ ਜਾਣਨ ਲਈ ਨਾਲ ਦੈਨਿਕ  ਸਵੇਰਾ ਨਾਲ ਜੁੜੇ ਰਹੋਂ।

west-asia-tensions-insurance-now-essential

west-asia-tensions-insurance-now-essential

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.