ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 05 ਅਪ੍ਰੈਲ 2026 (ਐਤਵਾਰ) ਨੂੰ 66 ਕੇਵੀ ਚਾਰਾ ਮੰਡੀ ਸਬ ਸਟੇਸ਼ਨ ਵਿੱਚ ਜਰੂਰੀ ਮੁਰੰਮਤ ਕਾਰਜ ਕੀਤਾ ਜਾਵੇਗਾ। ਇਸ ਕਾਰਨ ਸਵੇਰੇ 9:00 ਵਜੇ ਤੋਂ ਸ਼ਾਮ 3:00 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਕਿਹੜੇ ਫੀਡਰ ਰਹਿਣਗੇ ਬੰਦ
ਇਸ ਦੌਰਾਨ 66 ਕੇਵੀ ਚਾਰਾ ਮੰਡੀ ਬਿਜਲੀ ਘਰ ਤੋਂ ਚੱਲਣ ਵਾਲੇ ਹੇਠ ਲਿਖੇ 11 ਕੇਵੀ ਫੀਡਰ ਬੰਦ ਰਹਿਣਗੇ:
11KV ਮਾਡਲ ਹਾਊਸ
11KV ਨਕੋਦਰ ਰੋਡ
11KV ਭਾਰਗੋ ਕੈਂਪ
11KV ਰਾਜਪੂਤ ਨਗਰ
11KV ਬੂਟਾ ਮੰਡੀ-1
11KV ਵਿਸ਼ਕਰਮਾ ਮੰਦਿਰ
11KV ਦੁਸਹਿਰਾ ਗਰਾਊਂਡ
11KV ਰਵਿਦਾਸ ਭਵਨ
ਪ੍ਰਭਾਵਿਤ ਇਲਾਕੇ
ਬਿਜਲੀ ਸਪਲਾਈ ਬੰਦ ਰਹਿਣ ਕਾਰਨ ਹੇਠ ਲਿਖੇ ਇਲਾਕਿਆਂ ਵਿੱਚ ਪ੍ਰਭਾਵ ਪਵੇਗਾ:
ਮਾਡਲ ਹਾਊਸ, ਬੂਟਾਂ ਮੰਡੀ, ਚਪਲੀ ਚੌਕ, ਭਾਰਗੋ ਕੈਂਪ, ਸ਼੍ਰੀ ਰਵਿਦਾਸ ਚੌਕ, ਰਾਮੇਸ਼ਵਰ ਕਾਲੋਨੀ, ਆਬਾਦਪੁਰਾ, ਲਿੰਕ ਕਾਲੋਨੀ, ਨਾਰੀ ਨਿਕੇਤਨ, ਬੂਟਾਂ ਪਿੰਡ, ਪ੍ਰਤਾਪ ਨਗਰ, ਸਿਲਵਰ ਹਾਈਟਸ ਫਲੈਟ, ਯੂ ਕਾਲੋਨੀ, ਦੁਸਹਿਰਾ ਗਰਾਊਂਡ, ਸੰਤ ਨਗਰ, ਬੈਂਕ ਕਾਲੋਨੀ, ਬੁੱਢਾ ਮੱਲ ਗਰਾਊਂਡ, ਸੰਤ ਕਬੀਰ ਮੰਦਿਰ, ਪਿਸ਼ੋਰੀ ਮੁਹੱਲਾ, ਲਿੰਕ ਰੋਡ, ਲਾਜਪਤ ਨਗਰ, ਸ਼ਿੰਗਾਰਾ ਸਿੰਘ ਆਬਾਦਪੁਰਾ, ਡੀ-ਮਾਰਟ, ਪਾਸਪੋਰਟ ਦਫਤਰ ਅਤੇ ਆਸ-ਪਾਸ ਦੇ ਇਲਾਕੇ।
ਲੋਕਾਂ ਲਈ ਅਪੀਲ
ਬਿਜਲੀ ਵਿਭਾਗ ਵੱਲੋਂ ਨਿਵੇਦਨ ਕੀਤਾ ਗਿਆ ਹੈ ਕਿ ਨਾਗਰਿਕ ਪਹਿਲਾਂ ਹੀ ਆਪਣੀ ਤਿਆਰੀ ਕਰ ਲੈਣ ਅਤੇ ਜ਼ਰੂਰੀ ਕੰਮ ਸਮੇਂ ਤੋਂ ਪਹਿਲਾਂ ਨਿਪਟਾ ਲੈਣ, ਤਾਂ ਜੋ ਕਿਸੇ ਤਰ੍ਹਾਂ ਦੀ ਅਸੁਵਿਧਾ ਤੋਂ ਬਚਿਆ ਜਾ ਸਕੇ।