skip to content

Last Updated: November 7, 2026

Dainik Savera Times Logo

ਕੀ ‘ਹੇਰਾ ਫੇਰੀ 3’ ਬਣੇਗੀ ਵੀ? ਕਾਨੂੰਨੀ ਲੜਾਈ ਨੇ ਰੋਕਿਆ ਰਸਤਾ ਜਾਂ ਨਹੀਂ ਪੜੋਂ ਪੂਰੀ ਖ਼ਬਰ

2 April 2026 ਅੱਪਡੇਟ ਕੀਤਾ ਗਿਆ

ਕੀ ‘ਹੇਰਾ ਫੇਰੀ 3’ ਬਣੇਗੀ ਵੀ? ਕਾਨੂੰਨੀ ਲੜਾਈ ਨੇ ਰੋਕਿਆ ਰਸਤਾ ਜਾਂ ਨਹੀਂ ਪੜੋਂ ਪੂਰੀ ਖ਼ਬਰ

ਨੈਸ਼ਨਲ ਡੈਕਸ: ਫਿਲਮ ‘ਹੇਰਾ ਫੇਰੀ 3’ ਦਾ ਫੈਨ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ, ਪਰ ਇਸ ਫਿਲਮ ‘ਤੇ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ। ਪਹਿਲਾਂ ਪਰੇਸ਼ ਰਾਵਲ ਨੇ ਫਿਲਮ ਛੱਡ ਦਿੱਤੀ, ਫਿਰ ਰਾਈਟਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਅਤੇ ਹੁਣ ਫਿਲਮ ਦੇ ਰਾਈਟਰ ਰੋਹਨ ਸ਼ੰਕਰ ਨੇ ਵੀ ਪ੍ਰੋਜੈਕਟ ਤੋਂ ਹੱਟਣ ਦਾ ਫੈਸਲਾ ਕਰ ਲਿਆ ਹੈ।

 

ਰੋਹਨ ਸ਼ੰਕਰ ਨੇ ਦੱਸਿਆ ਕਿ ਉਹ ਫਿਲਮ ਨਾਲ ਜੁੜੇ ਹੋਏ ਸਨ, ਪਰ ਕਾਨੂੰਨੀ ਮਸਲਿਆਂ ਕਰਕੇ ਕੰਮ ਅੱਗੇ ਨਹੀਂ ਵੱਧ ਸਕਿਆ। ਉਹ ਕਹਿੰਦੇ ਹਨ ਕਿ ਜੇ ਫਿਲਮ ਬਣਦੀ ਰਹੀ ਅਤੇ ਡਾਇਰੈਕਟਰ ਪ੍ਰਿਯਦਰਸ਼ਨ ਇਸ ਨਾਲ ਜੁੜੇ ਰਹੇ, ਤਾਂ ਉਹ ਵੀ ਵਾਪਸ ਆ ਸਕਦੇ ਹਨ।

 

ਉਨ੍ਹਾਂ ਨੇ ਅਕਸ਼ੈ ਕੁਮਾਰ ਅਤੇ ਪ੍ਰਿਯਦਰਸ਼ਨ ਨੂੰ ਬਹੁਤ ਮਿਹਨਤੀ ਦੱਸਿਆ ਅਤੇ ਕਿਹਾ ਕਿ ਦੋਵੇਂ ਦੇ ਕੋਲ ਪਹਿਲਾਂ ਹੀ ਕਈ ਪ੍ਰੋਜੈਕਟ ਹਨ। ਕਾਨੂੰਨੀ ਦੇਰੀ ਕਰਕੇ ‘ਹੇਰਾ ਫੇਰੀ 3’ ਸ਼ੁਰੂ ਹੋਣ ਵਿੱਚ ਸਮਾਂ ਲੱਗ ਸਕਦਾ ਹੈ, ਅਤੇ ਇਸ ਦੌਰਾਨ ਪ੍ਰਿਯਦਰਸ਼ਨ ਹੋਰ ਫਿਲਮਾਂ ਪੂਰੀ ਕਰ ਸਕਦੇ ਹਨ।

 

ਕੋਲਕਾਤਾ ਵਿੱਚ ਕਲਾਕਾਰਾਂ ਲਈ ਮਾਹੌਲ ਖਤਰਨਾਕ, ਹੇਮਾ ਮਾਲਿਨੀ ਨੇ ਲੋਕ ਸਭਾ ਸਪੀਕਰ ਨੂੰ ਲਿਖੀ ਚਿੱਠੀ

ਇਸ ਵੇਲੇ ਅਕਸ਼ੈ ਕੁਮਾਰ ਅਤੇ ਪ੍ਰਿਯਦਰਸ਼ਨ ਆਪਣੀ ਅਗਲੀ ਫਿਲਮ ‘ਭੂਤ ਬੰਗਲਾ’ ਦੀ ਰਿਲੀਜ਼ ਦੀ ਤਿਆਰੀ ਕਰ ਰਹੇ ਹਨ, ਜੋ 17 ਅਪ੍ਰੈਲ ਨੂੰ ਆਉਣੀ ਹੈ। ਇਸ ਤੋਂ ਇਲਾਵਾ ਪ੍ਰਿਯਦਰਸ਼ਨ ‘ਹੈਵਾਨ’ ਫਿਲਮ ‘ਤੇ ਵੀ ਕੰਮ ਕਰ ਰਹੇ ਹਨ, ਜਿਸ ਵਿੱਚ ਅਕਸ਼ੈ ਕੁਮਾਰ ਅਤੇ ਸੈਫ ਅਲੀ ਖਾਨ ਨਜ਼ਰ ਆਉਣਗੇ। ਉਹ ਮੋਹਨਲਾਲ ਨਾਲ ਆਪਣੀ 100ਵੀਂ ਫਿਲਮ ਦੀ ਵੀ ਘੋਸ਼ਣਾ ਕਰ ਚੁੱਕੇ ਹਨ।

 

ਹੇਰਾ ਫੇਰੀ 3 ਦਾ ਕਾਨੂੰਨੀ ਵਿਵਾਦ ਕੀ ਹੈ?

ਰਿਪੋਰਟਾਂ ਮੁਤਾਬਕ, ਸੇਵਨ ਆਰਟਸ ਇੰਟਰਨੈਸ਼ਨਲ ਦੇ ਜੀਪੀ ਵਿਜੇਕੁਮਾਰ ਦਾ ਦਾਅਵਾ ਹੈ ਕਿ ਨਿਰਮਾਤਾ ਫਿਰੋਜ਼ ਨਾਡੀਆਡਵਾਲਾ ਕੋਲ ‘ਹੇਰਾ ਫੇਰੀ’ ਫ੍ਰੈਂਚਾਈਜ਼ੀ ਦੇ ਪੂਰੇ ਹੱਕ ਨਹੀਂ ਹਨ। ਉਹ ਕਹਿੰਦੇ ਹਨ ਕਿ ਨਾਡੀਆਡਵਾਲਾ ਕੋਲ ਸਿਰਫ 1989 ਦੀ ਮਲਿਆਲਮ ਫਿਲਮ ‘ਰਾਮਜੀ ਰਾਓ ਸਪੀਕਿੰਗ’ ਦੇ ਹਿੰਦੀ ਰੀਮੇਕ ਦੇ ਹੱਕ ਸਨ, ਜਿਸ ਤੋਂ 2000 ਵਿੱਚ ‘ਹੇਰਾ ਫੇਰੀ’ ਬਣੀ।

ਸਾਲਾਂ ਤੱਕ ਨਿਲਾਮੀ ਰੋਕ ਕੇ ਕਰੋੜਾਂ ਦੀ ਲੁੱਟ: ਵਿਜੀਲੈਂਸ ਦੀ ਵੱਡੀ ਕਾਰਵਾਈ

ਦਾਅਵਾ ਇਹ ਵੀ ਹੈ ਕਿ 2006 ਵਿੱਚ ਬਣੀ ‘ਫਿਰ ਹੇਰਾ ਫੇਰੀ’ ਕਾਂਟ੍ਰੈਕਟ ਦੀ ਉਲੰਘਣਾ ਕਰਕੇ ਬਣਾਈ ਗਈ। ਮਾਮਲਾ ਹੋਰ ਵਧ ਗਿਆ ਜਦੋਂ ਇਹ ਹੱਕ ਅਕਸ਼ੈ ਕੁਮਾਰ ਦੇ ਪ੍ਰੋਡਕਸ਼ਨ ਹਾਊਸ ਨੂੰ ਟ੍ਰਾਂਸਫਰ ਕਰਨ ਦੀ ਗੱਲ ਸਾਹਮਣੇ ਆਈ। ਇਹ ਸਾਰਾ ਮਾਮਲਾ ਇਸ ਵੇਲੇ ਕੋਰਟ ਵਿੱਚ ਚੱਲ ਰਿਹਾ ਹੈ।

high-court-fourth-bomb-threat

high-court-fourth-bomb-threat

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.