PUNJAB DESK: ਅਮ੍ਰਿਤਸਰ ਏਅਰਪੋਰਟ ‘ਤੇ ਕੀ ਵੱਡਾ ਬਦਲਾਅ ਹੋਇਆ ਹੈ? ਅਮ੍ਰਿਤਸਰ ਏਅਰਪੋਰਟ ਨੇ ਸਮਰ ਸ਼ਡਿਊਲ ਲਈ ਵੱਡਾ ਫੈਸਲਾ ਲਿਆ ਹੈ। 1 ਅਪ੍ਰੈਲ ਤੋਂ 27 ਸਤੰਬਰ 2026 ਤੱਕ ਹਰ ਰੋਜ਼ 8 ਘੰਟੇ ਲਈ ਰਨਵੇ ਬੰਦ ਰਹੇਗਾ।
ਰਨਵੇ ਦੁਪਹਿਰ 1:45 ਤੋਂ ਰਾਤ 9:45 ਵਜੇ ਤੱਕ ਬੰਦ ਰਹੇਗਾ।
ਇਸ ਦੌਰਾਨ ਕੋਈ ਵੀ ਫਲਾਈਟ ਨਹੀਂ ਚੱਲੇਗੀ।
ਸਾਰੀਆਂ ਏਅਰਲਾਈਨਾਂ ਨੇ ਆਪਣੇ ਫਲਾਈਟ ਟਾਈਮ ਬਦਲ ਦਿੱਤੇ ਹਨ।
ਯਾਤਰੀਆਂ ਨੂੰ ਕਿਹਾ ਗਿਆ ਹੈ ਕਿ ਜਾਣ ਤੋਂ ਪਹਿਲਾਂ ਆਪਣੀ ਫਲਾਈਟ ਦਾ ਸਮਾਂ ਜ਼ਰੂਰ ਚੈੱਕ ਕਰੋ।
ਸਮਰ ਸ਼ਡਿਊਲ ਵਿੱਚ ਕਿੰਨੀਆਂ ਫਲਾਈਟਾਂ ਹਨ?
ਕੁੱਲ 62 ਫਲਾਈਟਾਂ ਸ਼ਾਮਲ ਹਨ:
ਘਰੇਲੂ ਰੂਟ:
ਦਿੱਲੀ, ਮੁੰਬਈ, ਬੈਂਗਲੁਰੂ, ਕੋਲਕਾਤਾ, ਅਹਿਮਦਾਬਾਦ, ਕੁੱਲੂ, ਸ੍ਰੀਨਗਰ, ਪੁਣੇ
ਅੰਤਰਰਾਸ਼ਟਰੀ ਰੂਟ:
ਦੋਹਾ, ਦੁਬਈ, ਸਿੰਗਾਪੁਰ, ਬਰਮਿੰਘਮ, ਲੰਡਨ ਗੈਟਵਿਕ, ਕੁਆਲਾਲੰਪੁਰ, ਸ਼ਾਰਜਾਹ, ਬੈਂਕਾਕ
ਜਲੰਧਰ ਦੇ ਕਈ ਇਲਾਕਿਆਂ ਵਿੱਚ ਅੱਜ ਬਿਜਲੀ ਸਪਲਾਈ ਬੰਦ, PSPCL ਦੀ ਲੋਂਕਾ ਨੂੰ ਅਪੀਲ
ਰਨਵੇ ਕਿਉਂ ਬੰਦ ਕੀਤਾ ਜਾ ਰਿਹਾ ਹੈ? (ਵੱਡੇ ਕੰਮ)
1. ਰਨਵੇ ਦੀ ਰੀ-ਕਾਰਪੇਟਿੰਗ
2. ਓਵਰਰਨ ਏਰੀਆ ਦੀ ਮੁਰੰਮਤ
3. ਰਨਵੇ ਐਂਡ ਸੇਫਟੀ ਏਰੀਆ (RESA) ਅੱਪਗ੍ਰੇਡ
4. LED ਲਾਈਟਾਂ ਲਗਣਗੀਆਂ
5. ILCMS ਸਿਸਟਮ ਲੱਗੇਗਾ