skip to content

Last Updated: November 24, 2026

Dainik Savera Times Logo

ਕੈਨੇਡਾ ਵਿੱਚ ਨੈਨਸੀ ਗਰੇਵਾਲ ਕਤਲ ਮਾਮਲਾ: ਖਾਲਿਸਤਾਨੀ ਕਨੈਕਸ਼ਨ ਦੀ ਜਾਂਚ ਤੇਜ਼

28 March 2026 ਅੱਪਡੇਟ ਕੀਤਾ ਗਿਆ

ਕੈਨੇਡਾ ਵਿੱਚ ਨੈਨਸੀ ਗਰੇਵਾਲ ਕਤਲ ਮਾਮਲਾ: ਖਾਲਿਸਤਾਨੀ ਕਨੈਕਸ਼ਨ ਦੀ ਜਾਂਚ ਤੇਜ਼

ਕੈਨੇਡਾ ਦੇ ਲਾਸਾਲੇ ਵਿੱਚ ਪੰਜਾਬੀ ਮੂਲ ਦੀ ਸੋਸ਼ਲ ਮੀਡੀਆ ਇਨਫਲੂਐਂਸਰ ਨੈਨਸੀ ਗਰੇਵਾਲ ਦੇ ਕਤਲ ਮਾਮਲੇ ਵਿੱਚ ਹੁਣ ਨਵਾਂ ਮੋੜ ਆ ਗਿਆ ਹੈ। ਜਾਂਚ ਕਰ ਰਹੀਆਂ ਏਜੰਸੀਆਂ ਨੇ ਪਹਿਲੀ ਵਾਰ ਇਹ ਸੰਕੇਤ ਦਿੱਤਾ ਹੈ ਕਿ ਇਸ ਮਾਮਲੇ ਵਿੱਚ ਖਾਲਿਸਤਾਨ ਸਮਰਥਕ ਤੱਤਾਂ ਦੀ ਸੰਭਾਵਿਤ ਭੂਮਿਕਾ ਹੋ ਸਕਦੀ ਹੈ।

ਪੁਲਿਸ ਦੇ ਮੁਤਾਬਕ, ਨੈਨਸੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਖਾਲਿਸਤਾਨੀ ਵਿਚਾਰਧਾਰਾ ਦਾ ਖੁੱਲ੍ਹਾ ਵਿਰੋਧ ਕੀਤਾ ਸੀ, ਜਿਸ ਕਾਰਨ ਉਹ ਲਗਾਤਾਰ ਧਮਕੀਆਂ ਦਾ ਸਾਹਮਣਾ ਕਰ ਰਹੀ ਸੀ। ਇਸੇ ਐਂਗਲ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ।

ਨੈਨਸੀ ਦੀ ਮਾਂ ਅਤੇ ਭੈਣ ਪਹਿਲਾਂ ਹੀ ਖੁੱਲ੍ਹੇਆਮ ਦੋਸ਼ ਲਗਾ ਚੁੱਕੀਆਂ ਹਨ ਕਿ ਉਸਦੇ ਕਤਲ ਦੇ ਪਿੱਛੇ ਖਾਲਿਸਤਾਨ ਸਮਰਥਕ ਹਨ। ਹੁਣ ਪੁਲਿਸ ਵੀ ਇਸ ਸੰਭਾਵਨਾ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਹਾਲਾਂਕਿ, ਅਜੇ ਤੱਕ ਕਿਸੇ ਵੀ ਸ਼ੱਕੀ ਦੀ ਗ੍ਰਿਫ਼ਤਾਰੀ ਨਹੀਂ ਹੋਈ।

ਇਸ ਮਾਮਲੇ ਦੀ ਜਾਂਚ ਲਾਸਾਲੇ ਪੁਲਿਸ ਸਰਵਿਸ ਦੇ ਨਾਲ ਨਾਲ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (OPP) ਵੱਲੋਂ ਵੀ ਕੀਤੀ ਜਾ ਰਹੀ ਹੈ। ਜਾਂਚ ਵਿੱਚ ਨੈਨਸੀ ਦੇ ਘਰ ‘ਤੇ ਪਹਿਲਾਂ ਹੋਏ ਅੱਗਜ਼ਨੀ ਹਮਲੇ ਨੂੰ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ, ਜੋ ਨਵੰਬਰ ਵਿੱਚ ਵਾਪਰਿਆ ਸੀ।

ਦੂਜੇ ਪਾਸੇ, ਸਿੱਖ ਭਾਈਚਾਰੇ ਦੇ ਕੁਝ ਆਗੂਆਂ ਨੇ ਇਸ ਮਾਮਲੇ ਵਿੱਚ ਸੰਭਲ ਕੇ ਜਾਂਚ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਵੀ ਨਤੀਜੇ ‘ਤੇ ਪਹੁੰਚਣ ਤੋਂ ਪਹਿਲਾਂ ਪੂਰੀ ਅਤੇ ਸਬੂਤ-ਅਧਾਰਿਤ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਭਾਈਚਾਰੇ ਨੂੰ ਬੇਵਜ੍ਹਾ ਨਿਸ਼ਾਨਾ ਨਾ ਬਣਾਇਆ ਜਾਵੇ।

ਜ਼ਿਕਰਯੋਗ ਹੈ ਕਿ 45 ਸਾਲਾ ਨੈਨਸੀ ਗਰੇਵਾਲ ਦਾ 3 ਮਾਰਚ ਨੂੰ ਓਨਟਾਰੀਓ ਦੇ ਲਾਸਾਲੇ ਵਿੱਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਇਸਨੂੰ ਟਾਰਗੇਟ ਕਿਲਿੰਗ ਮੰਨ ਰਹੀ ਹੈ ਅਤੇ ਹਰ ਪੱਖ ਤੋਂ ਮਾਮਲੇ ਦੀ ਜਾਂਚ ਜਾਰੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.