skip to content

Last Updated: November 24, 2026

Dainik Savera Times Logo

ਪ੍ਰਾਪਰਟੀ ਡੀਲਰ ਸੈਕਟਰ‑9 ਗੋਲੀਕਾਂਡ: ਚਮਨਪ੍ਰੀਤ ਦੀ Day by Day ਰੁਟੀਨ ਕੌਣ ਲੀਕ ਕਰ ਰਿਹਾ ਸੀ? ਹੋਇਆਂ ਵੱਡਾ ਖੁਲਾਸਾ..

22 March 2026 ਅੱਪਡੇਟ ਕੀਤਾ ਗਿਆ

ਪ੍ਰਾਪਰਟੀ ਡੀਲਰ ਸੈਕਟਰ‑9 ਗੋਲੀਕਾਂਡ: ਚਮਨਪ੍ਰੀਤ ਦੀ Day by Day  ਰੁਟੀਨ ਕੌਣ ਲੀਕ ਕਰ ਰਿਹਾ ਸੀ? ਹੋਇਆਂ ਵੱਡਾ ਖੁਲਾਸਾ..

ਪੰਜਾਬ ਡੈਸਕ (ਦੈਨਿਕ ਸਵੇਰਾ): ਚੰਡੀਗੜ੍ਹ ਸੈਕਟਰ‑9 ਵਿੱਚ ਪ੍ਰਾਪਰਟੀ ਡੀਲਰ ਚਮਨਪ੍ਰੀਤ ਦੇ ਕਤਲ ਦੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਸ਼ੂਟਰਾਂ ਨੂੰ ਉਸਦੀ ਹਰ ਹਰਕਤ ਦੀ ਪੂਰੀ ਜਾਣਕਾਰੀ ਪਹਿਲਾਂ ਤੋਂ ਮਿਲ ਰਹੀ ਸੀ। ਜੇਕਰ ਚਮਨਪ੍ਰੀਤ ਸੈਕਟਰ‑9 ਨਾ ਆਉਂਦਾ, ਤਾਂ ਸੈਕਟਰ‑35 ਵਿੱਚ ਕਤਲ ਦੀ ਬੈਕਅੱਪ ਯੋਜਨਾ ਤਿਆਰ ਸੀ। 18 ਮਾਰਚ ਨੂੰ ਉਹ ਦੋ ਦੋਸਤਾਂ ਨਾਲ ਜਿੰਮ ਆਇਆ ਅਤੇ ਲਗਭਗ 20 ਮਿੰਟ ਬਾਅਦ ਬਾਹਰ ਨਿਕਲਣ ਲੱਗਾ, ਜਿੱਥੇ ਕਾਰ ਵਿੱਚ ਬੈਠਣ ਤੋਂ ਪਹਿਲਾਂ ਹੀ ਉਸ ‘ਤੇ ਗੋਲੀਬਾਰੀ ਹੋ ਗਈ।

ਪਰਿਵਾਰ ਦਾ ਦਾਅਵਾ ਹੈ ਕਿ ਇੱਕ ਸਥਾਨਕ ਵਿਅਕਤੀ ਨੇ ਸ਼ੂਟਰਾਂ ਨੂੰ ਚਮਨਪ੍ਰੀਤ ਦਾ ਪੂਰਾ ਰੁਟੀਨ, ਜਿੰਮ ਦਾ ਸਮਾਂ ਅਤੇ ਦਿਨਚਰਿਆ ਦਿੱਤੀ। ਦੂਜੇ ਪਾਸੇ, ਸਾਬਕਾ ਸਾਥੀ ਬਲਕਾਰ ਸਿੰਘ ਦਾ ਕਹਿਣਾ ਹੈ ਕਿ ਲੱਕੀ ਪਟਿਆਲਾ ਬੱਬੂ ਮਾਨ ਦਾ ਸ਼ੋਅ ਕਰਵਾਉਣ ਤੋਂ ਨਾਰਾਜ਼ ਸੀ ਅਤੇ ਚਮਨਪ੍ਰੀਤ ਨੂੰ ਸ਼ੋਅ ਰੋਕਣ ਲਈ ਕਿਹਾ ਗਿਆ ਸੀ।

ਪਰਿਵਾਰ ਨੇ ਇਹ ਵੀ ਦੱਸਿਆ ਕਿ ਇੱਕ ਸਾਲ ਪਹਿਲਾਂ ਚਮਨਪ੍ਰੀਤ ਨੂੰ ਵਿਦੇਸ਼ ਤੋਂ ਪ੍ਰਿੰਸ ਚੌਹਾਨ ਦੇ ਨਾਮ ‘ਤੇ ਫਿਰੌਤੀ ਦੀ ਕਾਲ ਆਈ ਸੀ। ਚਮਨਪ੍ਰੀਤ ਇਸ ਤੋਂ ਬਾਅਦ ਬਹੁਤ ਤਣਾਓ ਵਿੱਚ ਰਹਿੰਦਾ ਸੀ। ਬਾਅਦ ਵਿੱਚ ਪਰਿਵਾਰ ਅਤੇ ਦੋਸਤਾਂ ਨੇ ਪ੍ਰਿੰਸ ਚੌਹਾਨ ਨਾਲ ਗੱਲ ਕਰਕੇ ਮਾਮਲਾ ਸੁਲਝਾਇਆ, ਪਰ ਪੁਲਿਸ ਨੂੰ ਸੂਚਿਤ ਨਹੀਂ ਕੀਤਾ। ਪ੍ਰਿੰਸ ਚੌਹਾਨ ਦਾ ਲੱਕੀ ਪਟਿਆਲਾ ਗਰੁੱਪ ਨਾਲ ਸੰਬੰਧ ਵੀ ਸਾਹਮਣੇ ਆਇਆ ਹੈ।

Elon Musk ਨੂੰ ਵੱਡਾ ਝਟਕਾ: Twitter Shareholders ਨੂੰ ਗੁੰਮਰਾਹ ਕਰਨ ਦਾ ਦੋਸ਼ ਸਾਬਤ ਆਖ਼ਿਰ ਕੀ ਹੈ ਮਾਮਲਾ, ਜਾਣਨ ਲਈ ਪੜੋਂ ਪੂਰੀ ਖ਼ਬਰ

 

  1. ਸਭ ਤੋਂ ਵੱਡਾ ਤੱਥ
    ਚਮਨਪ੍ਰੀਤ ਦਾ ਕਤਲ ਪੂਰੀ ਰੇਕੀ ਅਤੇ ਅੰਦਰੂਨੀ ਸੂਚਨਾ ਦੇ ਆਧਾਰ ‘ਤੇ ਕੀਤਾ ਗਿਆ। ਸ਼ੂਟਰਾਂ ਨੂੰ ਉਸਦੀ ਹਰ ਮੂਵਮੈਂਟ ਦੀ ਜਾਣਕਾਰੀ ਸੀ।
  2. ਮਹੱਤਵਪੂਰਨ ਵੇਰਵੇ
    18 ਮਾਰਚ ਨੂੰ ਜਿੰਮ ਆਉਣਾ, 20 ਮਿੰਟ ਬਾਅਦ ਬਾਹਰ ਨਿਕਲਣਾ, ਕਾਰ ਵਿੱਚ ਬੈਠਣ ਤੋਂ ਪਹਿਲਾਂ ਗੋਲੀਬਾਰੀ। ਸੈਕਟਰ‑9 ਅਤੇ ਸੈਕਟਰ‑35 ਦੋਹਰਾ ਪਲਾਨ।
  3. ਪਰਿਵਾਰ ਦੇ ਦਾਅਵੇ
    ਸਥਾਨਕ ਵਿਅਕਤੀ ਨੇ ਰੁਟੀਨ ਲੀਕ ਕੀਤਾ। ਜਿੰਮ ਦਾ ਸਮਾਂ, ਦਿਨਚਰਿਆ ਅਤੇ ਹਰ ਗਤੀਵਿਧੀ ਦੀ ਜਾਣਕਾਰੀ ਸ਼ੂਟਰਾਂ ਤੱਕ ਪਹੁੰਚਾਈ।
  4. ਗੈਂਗ ਅਤੇ ਵਿਵਾਦ
    ਲੱਕੀ ਪਟਿਆਲਾ ਦੀ ਨਾਰਾਜ਼ਗੀ, ਬੱਬੂ ਮਾਨ ਦੇ ਸ਼ੋਅ ਨੂੰ ਲੈ ਕੇ ਤਣਾਅ। 8 ਕਰੋੜ ਦੇ ਵਿਵਾਦ ਦੀ ਵੀ ਚਰਚਾ। ਪ੍ਰਿੰਸ ਚੌਹਾਨ ਦੀ ਪੁਰਾਣੀ ਫਿਰੌਤੀ ਕਾਲ।
  5. ਪੁਰਾਣੀ ਧਮਕੀ
    ਵਿਦੇਸ਼ ਤੋਂ ਫਿਰੌਤੀ ਕਾਲ, ਚਮਨਪ੍ਰੀਤ ਦਾ ਤਣਾਓ, ਪਰਿਵਾਰ ਵੱਲੋਂ ਪੁਲਿਸ ਨੂੰ ਨਾ ਦੱਸਣਾ। ਪ੍ਰਿੰਸ ਚੌਹਾਨ ਦਾ ਗੈਂਗ ਨਾਲ ਸੰਬੰਧ।
  6. ਮੌਜੂਦਾ ਜਾਂਚ
    ਰੇਕੀ, CCTV ਅਤੇ ਟੈਟੂ ਰਾਹੀਂ ਸ਼ੂਟਰਾਂ ਦੀ ਪਛਾਣ। ਦੋ ਸ਼ੂਟਰ ਹਰਿਆਣਾ ਵਿੱਚ ਗ੍ਰਿਫ਼ਤਾਰ। ਤਿੰਨ ਐਂਗਲਾਂ ਤੋਂ ਜਾਂਚ: ਅੰਦਰੂਨੀ ਸੂਚਨਾ, ਗੈਂਗ ਰਾਈਵਲਰੀ, ਫਿਰੌਤੀ।

Iran-US War ਦੇ ਹਮਲਿਆਂ ਦੇ 22ਵੇਂ ਦਿਨ ਇਰਾਨ ਵਿੱਚ ਕੀ ਹੋ ਰਿਹਾ ਹੈ ਜਾਣਨ ਲਈ ਪੜੋਂ ਪੂਰੀ ਖ਼ਬਰ..

 

property-dealer-sector-9-shooting-chamanpreet

property-dealer-sector-9-shooting-chamanpreet

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.