ਪੰਜਾਬ ਡੈਸਕ (ਦੈਨਿਕ ਸਵੇਰਾ): ਕੈਨੇਡਾ ਦੇ ਐਡਮਿੰਟਨ ਵਿੱਚ ਬੀਰਇੰਦਰ ਸਿੰਘ ਦੇ ਕਤਲ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ, ਜਦੋਂ ਗੱਡੀ ਵਿੱਚ ਮੌਜੂਦ ਦੋ ਸਿੱਖ ਨੌਜਵਾਨ ਮੀਡੀਆ ਸਾਹਮਣੇ ਆਏ ਅਤੇ ਦੱਸਿਆ ਕਿ ਹਮਲਾ ਬਿਨਾਂ ਕਿਸੇ ਝਗੜੇ ਜਾਂ ਰੋਡ ਰੇਜ ਦੇ ਕੀਤਾ ਗਿਆ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਇਸ ਮਾਮਲੇ ਦੀ ਜਾਂਚ ਨਸਲੀ ਨਫ਼ਰਤ ਦੇ ਨਜ਼ਰੀਏ ਤੋਂ ਕਰਨ ਦੀ ਮੰਗ ਕੀਤੀ ਹੈ।
Breaking: ਚੰਡੀਗੜ੍ਹ ਵਿੱਚ ਤਿੰਨ ਦਿਨਾਂ ਵਿੱਚ ਤਿੰਨ ਹਮਲੇ: ਬੰਬੀਹਾ ਗੈਂਗ ਮੁੜ ਐਕਟਿਵ
ਬੀਰਇੰਦਰ ਸਿੰਘ ਤਿੰਨ ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਬਿਜ਼ਨਸ ਸਕੂਲ ਵਿੱਚ ਪੜ੍ਹਾਈ ਕਰਨ ਅਤੇ ਕੰਸਟ੍ਰਕਸ਼ਨ ਕੰਪਨੀ ਦਾ ਮਾਲਕ ਬਣਨ ਦਾ ਸੁਪਨਾ ਲੈ ਕੇ ਬਰੈਂਪਟਨ ਪਹੁੰਚਿਆ ਸੀ। ਪੰਜ ਮਹੀਨੇ ਪਹਿਲਾਂ ਉਹ ਐਡਮਿੰਟਨ ਮੂਵ ਹੋਇਆ, ਜਿੱਥੇ ਕੰਸਟ੍ਰਕਸ਼ਨ ਸੈਕਟਰ ਵਿੱਚ ਕੰਮ ਕਰ ਰਿਹਾ ਸੀ। 14 ਮਾਰਚ ਨੂੰ ਵਾਪਰੀ ਗੋਲੀਬਾਰੀ ਵਿੱਚ ਉਸਦੀ ਮੌਤ ਹੋ ਗਈ। ਸ਼ੱਕੀ ਹਮਲਾਵਰ ਅਜੇ ਤੱਕ ਫੜਿਆ ਨਹੀਂ ਗਿਆ।
ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਐਲਬਰਟਾ ਆਰ.ਸੀ.ਐਮ.ਪੀ. ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਨਸਲੀ ਨਫ਼ਰਤ ਦੇ ਨਜ਼ਰੀਏ ਤੋਂ ਕੀਤੀ ਜਾਵੇ, ਕਿਉਂਕਿ ਇਹ ਘਟਨਾ ਉਸ ਸਮੇਂ ਵਾਪਰੀ ਹੈ ਜਦੋਂ ਕੈਨੇਡਾ ਭਰ ਵਿੱਚ ਸਿੱਖਾਂ ਉੱਤੇ ਹਮਲੇ ਵਧ ਰਹੇ ਹਨ।
ਬੀਰਇੰਦਰ ਸਿੰਘ ਦਾ ਕਤਲ ਸਿਰਫ਼ ਰੋਡ ਰੇਜ ਨਹੀਂ ਲੱਗਦਾ। ਗੱਡੀ ਵਿੱਚ ਮੌਜੂਦ ਦੋਸਤਾਂ ਨੇ ਦੱਸਿਆ ਕਿ ਕੋਈ ਝਗੜਾ ਨਹੀਂ ਸੀ, ਪਰ ਫਿਰ ਵੀ ਉਨ੍ਹਾਂ ‘ਤੇ ਗੋਲੀਆਂ ਚਲਾਈਆਂ ਗਈਆਂ। ਸਿੱਖ ਜਥੇਬੰਦੀਆਂ ਦਾ ਮੰਨਣਾ ਹੈ ਕਿ ਇਹ ਨਸਲੀ ਨਫ਼ਰਤ ਨਾਲ ਜੁੜਿਆ ਹਮਲਾ ਹੋ ਸਕਦਾ ਹੈ, ਇਸ ਲਈ ਮਾਮਲੇ ਦੀ ਜਾਂਚ ਇਸ ਦਿਸ਼ਾ ਵਿੱਚ ਹੋਣੀ ਚਾਹੀਦੀ ਹੈ।
मेष: दिन शुभ रहेगा...