skip to content

Last Updated: November 24, 2026

Dainik Savera Times Logo

Bigg Boss OTT ਫੇਮ ਐਲਵਿਸ਼ ਯਾਦਵ ਨੂੰ ‘ਸੱਪ ਦੇ ਜ਼ਹਿਰ’ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਕਲੀਨ ਚਿੱਟ

19 March 2026 ਅੱਪਡੇਟ ਕੀਤਾ ਗਿਆ

Bigg Boss OTT ਫੇਮ ਐਲਵਿਸ਼ ਯਾਦਵ ਨੂੰ ‘ਸੱਪ ਦੇ ਜ਼ਹਿਰ’ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਕਲੀਨ ਚਿੱਟ

ਮਨੋਰੰਜਨ ਡੈਸਕ : ਮਸ਼ਹੂਰ ਯੂਟਿਊਬਰ ਅਤੇ ਬਿੱਗ ਬੌਸ OTT ਜੇਤੂ ਐਲਵਿਸ਼ ਯਾਦਵ ਲਈ ਅੱਜ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਸੁਪਰੀਮ ਕੋਰਟ ਨੇ ਨੋਇਡਾ ਰੇਵ ਪਾਰਟੀ ਅਤੇ ਸੱਪ ਦੇ ਜ਼ਹਿਰ ਦੀ ਸਪਲਾਈ ਨਾਲ ਜੁੜੇ ਵਿਵਾਦਤ ਮਾਮਲੇ ਵਿੱਚ ਐਲਵਿਸ਼ ਵਿਰੁੱਧ ਚੱਲ ਰਹੀ ਸਾਰੀ ਅਪਰਾਧਿਕ ਕਾਰਵਾਈ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ।

ਅਦਾਲਤ ਨੇ ਕੀ ਕਿਹਾ?

ਜਸਟਿਸ ਐਮ.ਐਮ. ਸੁੰਦਰੇਸ਼ ਅਤੇ ਐਨ. ਕੋਟੀਸ਼ਵਰ ਸਿੰਘ ਦੇ ਬੈਂਚ ਨੇ ਮਾਮਲੇ ਦੀ ਸੁਣਵਾਈ ਦੌਰਾਨ ਸਪੱਸ਼ਟ ਕੀਤਾ ਕਿ ਐਲਵਿਸ਼ ਵਿਰੁੱਧ ਦਰਜ ਕੀਤੀ ਐਫਆਈਆਰ (FIR) ਅਤੇ ਚਾਰਜਸ਼ੀਟ ਕਾਨੂੰਨੀ ਤੌਰ ‘ਤੇ ਟਿਕਣ ਯੋਗ ਨਹੀਂ ਸੀ। ਅਦਾਲਤ ਨੇ ਕਿਹਾ:”ਸ਼ਿਕਾਇਤ ਅਤੇ ਐਫਆਈਆਰ ਕਾਨੂੰਨ ਦੀਆਂ ਨਜ਼ਰਾਂ ਵਿੱਚ ਕਾਇਮ ਰੱਖਣ ਯੋਗ ਨਹੀਂ ਹਨ, ਇਸ ਲਈ ਅਸੀਂ ਇਸ ਕਾਰਵਾਈ ਨੂੰ ਰੱਦ ਕਰਦੇ ਹਾਂ।”

ਐਲਵਿਸ਼ ਦੇ ਵਕੀਲ ਦੀਆਂ ਮੁੱਖ ਦਲੀਲਾਂ

ਸਿਰਫ਼ ਇੱਕ ਮਹਿਮਾਨ: ਐਲਵਿਸ਼ ਗਾਇਕ ਫਾਜ਼ਿਲਪੁਰੀਆ ਦੇ ਇੱਕ ਵੀਡੀਓ ਸ਼ੂਟ ਦੌਰਾਨ ਸਿਰਫ਼ ਇੱਕ ਮਹਿਮਾਨ ਵਜੋਂ ਸ਼ਾਮਲ ਸੀ।

ਕੋਈ ਬਰਾਮਦਗੀ ਨਹੀਂ: ਐਲਵਿਸ਼ ਕੋਲੋਂ ਕੋਈ ਵੀ ਸੱਪ, ਨਸ਼ੀਲੇ ਪਦਾਰਥ ਜਾਂ ਜ਼ਹਿਰ ਬਰਾਮਦ ਨਹੀਂ ਹੋਇਆ।

ਜ਼ਹਿਰ ਦਾ ਸਬੂਤ ਨਹੀਂ: ਜਾਂਚ ਦੌਰਾਨ ਮਿਲੇ 9 ਸੱਪਾਂ ਵਿੱਚੋਂ ਕਿਸੇ ਵਿੱਚ ਵੀ ਜ਼ਹਿਰੀਲੀਆਂ ਗ੍ਰੰਥੀਆਂ ਨਹੀਂ ਪਾਈਆਂ ਗਈਆਂ, ਜਿਸ ਨਾਲ ਜ਼ਹਿਰ ਸਪਲਾਈ ਕਰਨ ਦਾ ਦੋਸ਼ ਕਮਜ਼ੋਰ ਪੈ ਗਿਆ।

ਕੀ ਸੀ ਪੂਰਾ ਮਾਮਲਾ:

ਇਹ ਮਾਮਲਾ ਨਵੰਬਰ 2023 ਵਿੱਚ ਸ਼ੁਰੂ ਹੋਇਆ ਸੀ ਜਦੋਂ ਨੋਇਡਾ ਪੁਲਿਸ ਨੇ ਇੱਕ ਰੇਵ ਪਾਰਟੀ ‘ਤੇ ਛਾਪਾ ਮਾਰਿਆ। ਦੋਸ਼ ਸੀ ਕਿ ਐਲਵਿਸ਼ ਯਾਦਵ ਪਾਰਟੀਆਂ ਵਿੱਚ ਮਨੋਰੰਜਨ ਲਈ ਸੱਪਾਂ ਦੇ ਜ਼ਹਿਰ ਦਾ ਇੰਤਜ਼ਾਮ ਕਰਦਾ ਸੀ। ਇਸ ਮਾਮਲੇ ਵਿੱਚ ਉਸ ਨੂੰ 17 ਮਾਰਚ, 2024 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ, ਪਿਛਲੇ ਸਾਲ ਅਗਸਤ ਵਿੱਚ ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਦੀ ਕਾਰਵਾਈ ‘ਤੇ ਰੋਕ ਲਗਾ ਦਿੱਤੀ ਸੀ।

ਜਿੱਥੇ ਪਿਛਲੀਆਂ ਸੁਣਵਾਈਆਂ ਵਿੱਚ ਅਦਾਲਤ ਨੇ ਮਸ਼ਹੂਰ ਹਸਤੀਆਂ ਨੂੰ ਜਾਨਵਰਾਂ ਦੀ ਵਰਤੋਂ ਕਰਨ ‘ਤੇ ਸਖ਼ਤ ਚੇਤਾਵਨੀ ਦਿੱਤੀ ਸੀ, ਉੱਥੇ ਹੀ ਅੱਜ ਸਬੂਤਾਂ ਦੀ ਘਾਟ ਅਤੇ ਕਾਨੂੰਨੀ ਪ੍ਰਕਿਰਿਆਵਾਂ ਦੇ ਆਧਾਰ ‘ਤੇ ਐਲਵਿਸ਼ ਨੂੰ ਇਸ ਗੰਭੀਰ ਕੇਸ ਤੋਂ ਪੂਰੀ ਤਰ੍ਹਾਂ ਮੁਕਤ ਕਰ ਦਿੱਤਾ ਗਿਆ। ਇਹ ਫੈਸਲਾ ਐਲਵਿਸ਼ ਯਾਦਵ ਲਈ ਇੱਕ ਵੱਡੀ ਕਾਨੂੰਨੀ ਜਿੱਤ ਮੰਨਿਆ ਜਾ ਰਿਹਾ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.