
Viral News : Uk ‘ਚ ਇਕ ਔਰਤ ਦਾ ਦਾਅਵਾ ਹੈ ਕਿ ਯੂਕੇ ਵਿੱਚ ਪਾਕਿਸਤਾਨੀ ‘ਗਰੂਮਿੰਗ ਗੈਂਗ’ ਸਰਗਰਮ ਹੈ। ਸਿੱਖ ਕੁੜੀ ਨੂੰ ਇਸਲਾਮ ਕਬੂਲ ਕਰਵਾਉਣ ਲਈ £10,000 ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਬ੍ਰਿਟੇਨ ‘ਚ ਕੌਰ ਟੂ ਖਾਨ ਮੂਵਮੈਂਟ ਚੱਲ ਰਹੀ ਹੈ। ਸਿੱਖ ਲੜਕੀਆਂ ਨੂੰ ਫਸਾ ਕੇ ਉਨ੍ਹਾਂ ਨੂੰ ਮੁਸਲਿਮ ਬਣਾਇਆ ਜਾ ਰਿਹਾ ਹੈ। ਇਸਦੇ ਲਈ ਯੂਕੇ ‘ਚ ਪਾਕਿਸਤਾਨੀ ਗਰੂਮਿੰਗ ਗੈਂਗ ਐਕਟਿਵ ਹੈ।
ਇੰਗਲੈਂਡ ‘ਚ ਰਹਿਣ ਵਾਲੇ ਪੰਜਾਬੀ ਨਵਦੀਪ ਸਿੰਘ ਨੇ ਇਕ ਲੜਕੀ ਦਾ ਵੀਡੀਓ ਪੋਸਟ ਕੀਤਾ ਹੈ, ਜਿਸ ਵਿਚ ਸਿੱਖ ਲੜਕੀ ਨੇ ਇਹ ਦਾਅਵਾ ਕੀਤਾ ਕਿ ਇੰਗਲੈਂਡ ‘ਚ ਸਿੱਖ ਲੜਕੀਆਂ ਨੂੰ ਧੋਖੇ ਨਾਲ ਮੁਸਲਮਾਨ ਧਰਮ ਅਪਣਾਉਣ ਲਈ ਗੁੰਮਰਾਹ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਇਸਲਾਮ ਕਬੂਲ ਕਰਵਾਉਣ ਲਈ £10,000 ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।
