skip to content

Last Updated: November 7, 2026

Dainik Savera Times Logo

ਇਸ ਦੇਸ਼ ‘ਚ LPG ਦੀ ਕਮੀ ਦੇ ਅਸਰ ਕਾਰਨ ਦੁੱਧ ਦੇ ਕੱਚੇ ਨੂੰ Filter ਕਰਨ ‘ਤੇ Dairy industry ਖ਼ਤਰੇ ‘ਚ

17 March 2026 ਅੱਪਡੇਟ ਕੀਤਾ ਗਿਆ

ਇਸ ਦੇਸ਼ ‘ਚ LPG ਦੀ ਕਮੀ ਦੇ ਅਸਰ ਕਾਰਨ ਦੁੱਧ ਦੇ ਕੱਚੇ ਨੂੰ Filter ਕਰਨ ‘ਤੇ Dairy industry ਖ਼ਤਰੇ ‘ਚ

ਨਵੀਂ ਦਿੱਲੀ (ਦੈਨਿਕ ਸਵੇਰਾ): ਹੋਟਲ ਅਤੇ ਖਾਣੇ-ਪੀਣ ਦੇ ਕਾਰੋਬਾਰ ਤੋਂ ਬਾਅਦ ਹੁਣ LPG ਦੀ ਕਮੀ ਦਾ ਸਿੱਧਾ ਅਸਰ ਡੇਅਰੀ ਇੰਡਸਟਰੀ ‘ਤੇ ਵੀ ਪੈ ਰਿਹਾ ਹੈ। ਮਹਾਰਾਸ਼ਟਰ ਦੀਆਂ ਕਈ ਡੇਅਰੀਆਂ ਨੇ ਦੱਸਿਆ ਹੈ ਕਿ ਗੈਸ ਦੀ ਘਾਟ ਕਾਰਨ ਉਹਨਾਂ ਦਾ ਕੰਮ ਹੌਲਾ ਹੋ ਗਿਆ ਹੈ।

Sarke Chunar Teri ਗਾਣਾ YouTube ਤੋਂ ਹਟਾਇਆ ਗਿਆ ਜਾਂ ਨਹੀ, ਪਤਾ ਕਰਨ ਲਈ ਪੜੋਂ ਪੂਰੀ ਖ਼ਬਰ

  1. ਦੁੱਧ ਦੀ ਪ੍ਰੋਸੈਸਿੰਗ ਅਤੇ ਪਾਸਚਰਾਈਜ਼ੇਸ਼ਨ ਹੌਲੀ ਹੋ ਰਹੀ ਹੈ
    ਦੁੱਧ ਨੂੰ ਗਰਮ ਕਰਨ ਅਤੇ ਸੁਰੱਖਿਅਤ ਬਣਾਉਣ ਲਈ LPG ਦੀ ਲੋੜ ਹੁੰਦੀ ਹੈ। ਗੈਸ ਘੱਟ ਮਿਲਣ ਕਾਰਨ ਇਹ ਕੰਮ ਠੀਕ ਤਰੀਕੇ ਨਾਲ ਨਹੀਂ ਹੋ ਰਿਹਾ।
  2. ਦੁੱਧ ਦੇ ਪਲਾਸਟਿਕ ਪੈਕਟ ਅਤੇ ਕਾਰਟਨ ਦੀ ਕਮੀ
    ਪੈਕਟ ਅਤੇ ਕਾਰਟਨ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਗੈਸ ਨਹੀਂ ਮਿਲ ਰਹੀ, ਜਿਸ ਨਾਲ ਉਤਪਾਦਨ ਘੱਟ ਹੋ ਗਿਆ ਹੈ।
    Govardhan Dairy ਦੇ ਦੇਵੇਂਦਰ ਸ਼ਾਹ ਨੇ ਕਿਹਾ ਹੈ ਕਿ ਪੈਕਟ ਅਤੇ ਕਾਰਟਨ ਮਿਲਣ ਮੁਸ਼ਕਲ ਹੋ ਰਹੇ ਹਨ ਅਤੇ ਸਿਰਫ਼ 10 ਦਿਨ ਦਾ ਸਟਾਕ ਬਚਿਆ ਹੈ।
  3. ਹੋਟਲਾਂ ਅਤੇ ਰੈਸਟੋਰੈਂਟਾਂ ਤੋਂ ਮੰਗ ਘੱਟ ਗਈ
    LPG ਦੀ ਕਮੀ ਕਾਰਨ ਕਈ ਹੋਟਲਾਂ ਨੇ ਆਪਣਾ ਮੈਨੂ ਛੋਟਾ ਕਰ ਦਿੱਤਾ ਹੈ। ਇਸ ਨਾਲ ਡੇਅਰੀਆਂ ਤੋਂ ਦੁੱਧ ਦੀ ਖਰੀਦ ਘੱਟ ਹੋ ਗਈ ਹੈ। ਕਈ ਡੇਅਰੀਆਂ ਨੂੰ ਭੈਂਸ ਅਤੇ ਗਾਂ ਦਾ ਦੁੱਧ ਸਸਤੇ ਵਿੱਚ ਵੇਚਣਾ ਪੈ ਰਿਹਾ ਹੈ।
  4. ਛੋਟੀਆਂ ਡੇਅਰੀਆਂ ਨੂੰ ਵੱਧ ਮੁਸ਼ਕਲ
    ਛੋਟੀਆਂ ਡੇਅਰੀਆਂ ਜ਼ਿਆਦਾ ਦੁੱਧ ਸਟੋਰ ਨਹੀਂ ਕਰ ਸਕਦੀਆਂ। Bombay Milk Producers Association ਦੇ ਸੀ.ਕੇ. ਸਿੰਘ ਨੇ ਦੱਸਿਆ ਕਿ ਭੈਂਸ ਦੇ ਦੁੱਧ ਦੇ ਤਿੰਨ ਵੱਡੇ ਆਰਡਰ ਰੱਦ ਹੋ ਗਏ ਅਤੇ ਸਟੋਰ ਕੀਤਾ ਦੁੱਧ ਸਸਤੇ ਵਿੱਚ ਵੇਚਣਾ ਪਿਆ।
  5. Amul ‘ਤੇ ਕੋਈ ਵੱਡਾ ਅਸਰ ਨਹੀਂ
    Amul ਦੇ ਮੈਨੇਜਿੰਗ ਡਾਇਰੈਕਟਰ ਜੇਅਨ ਮਹੇਤਾ ਨੇ ਕਿਹਾ ਹੈ ਕਿ ਉਹ ਰੋਜ਼ਾਨਾ 35 ਮਿਲੀਅਨ ਲੀਟਰ ਦੁੱਧ ਪ੍ਰੋਸੈਸ ਕਰਦੇ ਹਨ। ਉਹਨਾਂ ਦੀ 80% ਗੈਸ ਦੀ ਲੋੜ ਪੂਰੀ ਹੋ ਰਹੀ ਹੈ ਅਤੇ ਬਾਕੀ ਲੋੜ ਡੀਜ਼ਲ ਆਦਿ ਨਾਲ ਪੂਰੀ ਕਰ ਲੈਂਦੇ ਹਨ। ਉਹ ਆਪਣੇ ਪੈਕਟ ਖੁਦ ਬਣਾਉਂਦੇ ਹਨ, ਇਸ ਲਈ ਪੈਕਿੰਗ ਦੀ ਕਮੀ ਨਹੀਂ ਹੈ।

 

BSNL 4G ਨੈੱਟਵਰਕ ਦੇਸ਼ ਭਰ ਵਿੱਚ ਤੇਜ਼ੀ ਨਾਲ ਫ਼ੈਲਦੇ ਹੋਏ ਇਨ੍ਹੇਂ ਆਨੰਕੜਿਆ ਨੂੰ ਕੀਤਾ ਪਾਰ..

LPG ਦੀ ਕਮੀ ਕਾਰਨ ਦੁੱਧ ਦੀ ਪ੍ਰੋਸੈਸਿੰਗ ਅਤੇ ਪੈਕਿੰਗ ਦੋਵੇਂ ਪ੍ਰਭਾਵਿਤ ਹੋ ਰਹੇ ਹਨ। ਪੈਕਟ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਗੈਸ ਨਹੀਂ ਮਿਲ ਰਹੀ, ਜਿਸ ਨਾਲ ਸਿਰਫ਼ 10 ਦਿਨ ਦਾ ਸਟਾਕ ਬਚਿਆ ਹੈ। ਹੋਟਲਾਂ ਤੋਂ ਮੰਗ ਘੱਟ ਹੋਣ ਨਾਲ ਡੇਅਰੀਆਂ ਨੂੰ ਦੁੱਧ ਸਸਤੇ ਵਿੱਚ ਵੇਚਣਾ ਪੈ ਰਿਹਾ ਹੈ। ਛੋਟੀਆਂ ਡੇਅਰੀਆਂ ਵੱਧ ਮੁਸ਼ਕਲ ਵਿੱਚ ਹਨ। Amul ‘ਤੇ ਇਸ ਦਾ ਵੱਡਾ ਅਸਰ ਨਹੀਂ ਪਿਆ ਕਿਉਂਕਿ ਉਹ ਆਪਣੀ ਪੈਕਿੰਗ ਖੁਦ ਬਣਾਉਂਦੇ ਹਨ।

lpg-shortage-impact-dairy-industry-risk-milk-filtering-issue

lpg-shortage-impact-dairy-industry-risk-milk-filtering-issue

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.