
ਪੰਜਾਬ ਡੈਸਕ (ਦੈਨਿਕ ਸਵੇਰਾ): ਸਿਹਤ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇੱਛਾ ਅਨੁਸਾਰ ਹਰ ਨਾਗਰਿਕ ਦਾ ਮੂਲ ਅਧਿਕਾਰ ਦੱਸਦੇ ਹੋਏ ਅਤੇ ਗੁਣਵੱਤਾ ਵਾਲੀ ਸਿਹਤ ਸੇਵਾ ਸਭ ਲਈ ਪਹੁੰਚਯੋਗ ਬਣਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ, ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸ਼ਨੀਵਾਰ ਨੂੰ ਨਿੱਜੀ ਹਸਪਤਾਲਾਂ ਨੂੰ ਅਪੀਲ ਕੀਤੀ ਕਿ ਉਹ ਘੱਟੋ-ਘੱਟ 20 ਫ਼ੀਸਦੀ ਬਿਸਤਰੇ ਸਰਕਾਰੀ ਸਿਹਤ ਯੋਜਨਾਵਾਂ ਹੇਠ ਮਰੀਜ਼ਾਂ ਲਈ ਰਾਖਵੇਂ ਕਰਨ, ਤਾਂ ਜੋ ਹਰ ਵਰਗ ਨੂੰ ਸਸਤੀ ਅਤੇ ਉਚਿਤ ਸਿਹਤ ਸੇਵਾ ਮਿਲ ਸਕੇ।
Breaking: 6 ਹਵਾਈ ਅੱਡੇ, TBRL ਤੇ ਮਜ਼ਬੂਤ Manufacturing—ਪੰਜਾਬ ਰੱਖਿਆ ਖੇਤਰ ਲਈ ਤਿਆਰ
ਪ੍ਰੋਗ੍ਰੈਸਿਵ ਪੰਜਾਬ ਇਨਵੈਸਟਰਜ਼ ਸਮਿੱਟ 2026 ਦੇ ਦੂਜੇ ਦਿਨ “ਹਸਪਤਾਲ ਅਤੇ ਸਿਹਤ ਸੇਵਾਵਾਂ” ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਸਰਕਾਰ ਅਤੇ ਨਿੱਜੀ ਸਿਹਤ ਖੇਤਰ ਵਿਚਕਾਰ ਮਜ਼ਬੂਤ ਸਾਂਝ ਹੀ ਯੂਨੀਵਰਸਲ ਅਤੇ ਸਮਾਨ ਸਿਹਤ ਸੇਵਾਵਾਂ ਨੂੰ ਯਕੀਨੀ ਬਣਾ ਸਕਦੀ ਹੈ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪਿੰਡਾਂ ਅਤੇ ਸ਼ਹਿਰਾਂ ਵਿਚਕਾਰ ਸਿਹਤ ਸੇਵਾਵਾਂ ਦੀ ਅਸਮਾਨਤਾ ਘਟਾਉਣ ਲਈ ਸਰਕਾਰ ਵੱਲੋਂ ਆਮ ਆਦਮੀ ਕਲੀਨਿਕਾਂ ਦਾ ਜਾਲ ਤੇਜ਼ੀ ਨਾਲ ਵਧਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ, “ਪੰਜਾਬ ਨੇ ਪਿੰਡਾਂ ਵਿੱਚ 565 ਅਤੇ ਸ਼ਹਿਰੀ ਗਰੀਬ ਇਲਾਕਿਆਂ ਵਿੱਚ 318 ਕਲੀਨਿਕਾਂ ਸਥਾਪਿਤ ਕੀਤੀਆਂ ਹਨ। ਸਾਡਾ ਟੀਚਾ ਰਾਜ ਦੇ ਸਭ ਤੋਂ ਦੂਰਲੇ ਇਲਾਕਿਆਂ ਤੱਕ ਵਿਸ਼ਵ-ਪੱਧਰੀ ਸਿਹਤ ਸੇਵਾਵਾਂ ਪਹੁੰਚਾਉਣਾ ਹੈ।”
ਅਕਾਲੀ ਦਲ ਦਾ ਵੱਡਾ ਫ਼ੈਸਲਾ: ਕੰਚਨਪ੍ਰੀਤ ਕੌਰ ਤਰਨਤਾਰਨ ਦੀ ਨਵੀਂ ਇੰਚਾਰਜ
ਮੰਤਰੀ ਨੇ ਨਿੱਜੀ ਹਸਪਤਾਲਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਦੇ ਵਿਜ਼ਨ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ,
“ਨਿੱਜੀ ਹਸਪਤਾਲਾਂ ਵਿੱਚ ਘੱਟੋ-ਘੱਟ 20% ਬਿਸਤਰੇ ਉਹਨਾਂ ਮਰੀਜ਼ਾਂ ਲਈ ਰਾਖਵੇਂ ਹੋਣ ਚਾਹੀਦੇ ਹਨ ਜੋ ਇਲਾਜ ਦਾ ਖਰਚਾ ਨਹੀਂ ਝੱਲ ਸਕਦੇ। ਇਹ ਸੇਵਾਵਾਂ ਹਮੇਸ਼ਾ ਮੁਫ਼ਤ ਹੋਣ ਦੀ ਲੋੜ ਨਹੀਂ, ਕਿਉਂਕਿ ਹਸਪਤਾਲਾਂ ਨੂੰ ਸਰਕਾਰੀ ਸਿਹਤ ਯੋਜਨਾਵਾਂ ਰਾਹੀਂ ਮੁਆਵਜ਼ਾ ਮਿਲ ਸਕਦਾ ਹੈ, ਜਿਸ ਨਾਲ ਉਹਨਾਂ ਨੂੰ ਨੁਕਸਾਨ ਵੀ ਨਹੀਂ ਹੋਵੇਗਾ ਅਤੇ ਗਰੀਬ ਮਰੀਜ਼ਾਂ ਨੂੰ ਸਹਾਇਤਾ ਵੀ ਮਿਲੇਗੀ।”
ਸੱਤ ਦੇਸ਼ਾਂ ਵਿੱਚ CBSE ਬੋਰਡ ਪ੍ਰੀਖਿਆਵਾਂ ਰੱਦ, ਹਜ਼ਾਰਾਂ ਵਿਦਿਆਰਥੀ ਪ੍ਰਭਾਵਿਤ
ਨਿਵੇਸ਼ਕਾਂ ਨੂੰ ਸਿਹਤ ਖੇਤਰ ਵਿੱਚ ਮੌਕਿਆਂ ਦੀ ਖੋਜ ਕਰਨ ਲਈ ਸੱਦਾ ਦਿੰਦਿਆਂ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਕੁਮਾਰ ਰਾਹੁਲ ਨੇ ਕਿਹਾ ਕਿ ਪੰਜਾਬ ਸਿਹਤ ਨਿਵੇਸ਼ ਲਈ ਬਹੁਤ ਹੀ ਉਚਿਤ ਇਕੋਸਿਸਟਮ ਪ੍ਰਦਾਨ ਕਰਦਾ ਹੈ, ਜਿਸ ਵਿੱਚ ਸਰਕਾਰ ਵੱਲੋਂ ਜ਼ਮੀਨ, ਨੀਤੀ ਸਹਾਇਤਾ, ਪ੍ਰੋਤਸਾਹਨ ਅਤੇ ਤੇਜ਼ ਮਨਜ਼ੂਰੀਆਂ ਦਿੱਤੀਆਂ ਜਾਂਦੀਆਂ ਹਨ।
ਸੈਸ਼ਨ ਵਿੱਚ ਪ੍ਰਮੁੱਖ ਪੈਨਲਿਸਟਾਂ ਵਿੱਚ ਡਾ. ਆਸ਼ਿਸ਼ ਗੁਲੀਆ (ਡਾਇਰੈਕਟਰ, ਹੋਮੀ ਭਾਭਾ), ਅਨੁਰਾਗ ਯਾਦਵ (CEO, ਲਿਵਾਸਾ ਹਸਪਤਾਲ), ਡਾ. ਵਿਕਰਮਜੀਤ ਸਿੰਘ ਧਾਲੀਵਾਲ (ਮੈਡੀਕਲ ਡਾਇਰੈਕਟਰ, ਫੋਰਟਿਸ) ਅਤੇ ਪ੍ਰੋ. ਡਾ. ਵਿਵੇਕ ਗੁਪਤਾ (ਸੀਨੀਅਰ ਇੰਟਰਵੇਂਸ਼ਨਲ ਕਾਰਡੀਓਲੋਜਿਸਟ, ਅਪੋਲੋ ਹਸਪਤਾਲ, ਨਵੀਂ ਦਿੱਲੀ) ਸ਼ਾਮਲ ਸਨ, ਜਦਕਿ ਸੈਸ਼ਨ ਦੀ ਮੋਡਰੇਸ਼ਨ ਸੰਦੀਪ ਝਾ (KPMG) ਵੱਲੋਂ ਕੀਤੀ ਗਈ।
मेष: दिन शुभ रहेगा...