skip to content

Last Updated: November 7, 2026

Dainik Savera Times Logo

ਦਿੱਲੀ ਸ਼ੋਅ ਨੂੰ ਲੈ ਕੇ ਗਾਇਕ Karan Aujla ਦੀਆਂ ਵਧੀਆਂ ਮੁਸ਼ਕਿਲਾਂ, ਨਹੀਂ ਗਾ ਸਕਣਗੇ ਕਈ ਹਿੱਟ ਗੀਤ, ਜਾਣੋ ਕਿਉਂ ?

28 February 2026 ਅੱਪਡੇਟ ਕੀਤਾ ਗਿਆ

ਦਿੱਲੀ ਸ਼ੋਅ ਨੂੰ ਲੈ ਕੇ ਗਾਇਕ Karan Aujla ਦੀਆਂ ਵਧੀਆਂ ਮੁਸ਼ਕਿਲਾਂ, ਨਹੀਂ ਗਾ ਸਕਣਗੇ ਕਈ ਹਿੱਟ ਗੀਤ, ਜਾਣੋ ਕਿਉਂ ?

Karan Aujla Delhi Show : ਪੰਜਾਬੀ ਗਾਇਕ ਕਰਨ ਔਜਲਾ ਦੀਆਂ ਦਿੱਲੀ ‘ਚ ਸ਼ੋਅ ਤੋਂ ਪਹਿਲਾਂ ਮੁਸ਼ਕਿਲਾਂ ਵਧ ਗਈਆਂ ਹਨ। ਗਾਇਕ ਦੇ ਦਿੱਲੀ ‘ਚ ਸ਼ੋਅ ਦੌਰਾਨ ਉਸ ਦੇ ਕਈ ਹਿੱਟ ਗੀਤਾਂ ਦੇ ਗਾਉਣ ‘ਤੇ ਰੋਕ ਲਗਾਈ ਗਈ ਹੈ, ਜਿਸ ਤੋਂ ਬਾਅਦ ਉਹ ਇਹ ਗੀਤ ਨਹੀਂ ਗਾ ਸਕਣਗੇ। ਦੱਸ ਦਈਏ ਕਿ ਕਰਨ ਔਜਲਾ ਆਪਣੇ ‘ਪੀ ਪਾਪ ਕਲਚਰ ਇੰਡੀਆ ਟੂਰ’ ਦੌਰਾਨ ਦਿੱਲੀ ‘ਚ ਸ਼ੋਅ ਕਰ ਰਹੇ ਹਨ।

Gurdaspur Encounter : ਪੁਲਿਸ ਮੁਲਾਜ਼ਮਾਂ ਦੇ ਕਤਲ ਮਾਮਲੇ ‘ਚ ਤੀਜਾ ਮੁਲਜ਼ਮ ਵੀ ਕਾਬੂ, ਪੁਲਿਸ ਦਾ ਵੱਡਾ ਦਾਅਵਾ

ਇਸ ਦੌਰਾਨ ਦੱਖਣੀ ਈਸਟ ਦਿੱਲੀ ਦੀ ਚਾਈਲਡ ਪ੍ਰੋਟੈਕਸ਼ਨ ਯੂਨਿਟ ਨੇ ਗਾਇਕ ਦੇ ਗੀਤਾਂ ਨੂੰ ਲੈ ਕੇ ਸ਼ੋਅ ਦੇ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕੀਤਾ ਹੈ, ਜਿਸ ਵਿੱਚ ਪੰਜਾਬ-ਹਰਿਆਣਾ ਹਾਈਕੋਰਟ ਦੇ ਇੱਕ ਫੈਸਲੇ ਦਾ ਹਵਾਲਾ ਦਿੰਦੇ ਹੋਏ ਲਾਈਵ ਸ਼ੋਅ ‘ਚ ਸ਼ਰਾਬ ਅਤੇ ਡਰੱਗ ਨੂੰ ਉਤਸ਼ਾਹਤ ਕਰਨ ਵਾਲੇ ਗੀਤ ਨਾ ਗਾਉਣ ਲਈ ਕਿਹਾ ਗਿਆ ਹੈ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਕਿਉਂਕਿ ਬੱਚੇ ਸਮਾਗਮ ਵਿੱਚ ਮੌਜੂਦ ਹੋਣਗੇ, ਇਸ ਲਈ ਅਜਿਹੇ ਗੀਤਾਂ ਦੇ ਪ੍ਰਦਰਸ਼ਨ ਤੋਂ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈ। ਪਾਲਣਾ ਨਾ ਕਰਨ ‘ਤੇ ਮਾਣਹਾਨੀ ਦੀ ਕਾਰਵਾਈ ਹੋ ਸਕਦੀ ਹੈ। ਇਹ ਨਿਰਦੇਸ਼ ਪ੍ਰਬੰਧਕਾਂ ਨੂੰ ਈਮੇਲ ਰਾਹੀਂ ਭੇਜਿਆ ਗਿਆ ਸੀ।

ਸੜਕ ‘ਤੇ ਮਚੀ ਹਫੜਾ-ਦਫੜੀ : ਬੋਲੀਵੀਆ ਵਿੱਚ ਫੌਜੀ ਜਹਾਜ਼ ਹਾਦਸਾਗ੍ਰਸਤ, 15 ਲੋਕਾਂ ਦੀ ਮੌਤ ; ਸੜਕਾਂ ‘ਤੇ ਖਿੱਲਰੇ ਨਵੇਂ ਨੋਟ

ਔਜਲਾ ਨੇ ਸ਼ੋਅ ਦੌਰਾਨ ਕਿਹੜੇ ਗੀਤ ਕਰਨੇ ਸਨ ਪੇਸ਼ ?

ਜਾਣਕਾਰੀ ਅਨੁਸਾਰ, ਕਰਨ ਔਜਲਾ ਦਾ ਦਿੱਲੀ ਵਿੱਚ ਅੱਜ 28 ਫਰਵਰੀ ਨੂੰ ਸ਼ੋਅ ਹੋਣਾ ਹੈ ਅਤੇ ਗਾਇਕ ਵੱਲੋਂ ਇਥੇ ‘ਅਧੀਆ’, ‘ਚਿੱਟਾ ਕੁੜਤਾ’, ‘ਅਲਕੋਹਲ 2’, ‘ਫਿਊ ਡੇ’ ਅਤੇ ‘ਬੰਦੂਕ’ ਵਰਗੇ ਆਪਣੇ ਕਈ ਹਿੱਟ ਗੀਤ ਪੇਸ਼ ਕੀਤੇ ਜਾਣੇ ਸਨ, ਪਰ ਹੁਣ ਇਨ੍ਹਾਂ ਗੀਤਾਂ ਨੂੰ ਲੈ ਕੇ ਪੇਚ ਫਸ ਗਿਆ ਹੈ। ਦੱਸ ਦਈਏ ਕਿ ਚੰਡੀਗੜ੍ਹ ਦੇ ਪ੍ਰੋਫੈਸਰ ਧਰਨਰਵ ਰਾਓ ਨੇ ਇਸ ਸਬੰਧ ਵਿੱਚ ਇੱਕ ਅਰਜ਼ੀ ਦਾਇਰ ਕੀਤੀ ਸੀ, ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਅਜਿਹੇ ਗੀਤ ਸ਼ਰਾਬ ਦੀ ਖਪਤ, ਨਸ਼ੀਲੇ ਪਦਾਰਥਾਂ ਦੀ ਵਰਤੋਂ, ਬੰਦੂਕ ਸੱਭਿਆਚਾਰ ਅਤੇ ਔਰਤਾਂ ਪ੍ਰਤੀ ਨਿਰਾਦਰ ਨੂੰ ਉਤਸ਼ਾਹਿਤ ਕਰਦੇ ਹਨ, ਅਤੇ ਇਸ ਲਈ ਇਨ੍ਹਾਂ ‘ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.