ਨੈਸ਼ਨਲ ਡੈਸਕ:
AI ਕੰਟੈਂਟ ਲਈ ਨਵੇਂ ਨਿਯਮ: ਕੇਂਦਰ ਸਰਕਾਰ ਨੇ ਕੱਸਿਆ ਸ਼ਿਕੰਜਾ
ਕੇਂਦਰ ਸਰਕਾਰ ਨੇ ਆਰਟੀਫ਼ਿਸ਼ਲ ਇੰਟੈਲੀਜੈਂਸ (AI) ਨਾਲ ਤਿਆਰ ਕੀਤੇ ਜਾਣ ਵਾਲੇ ਕੰਟੈਂਟ ਨੂੰ ਲੈ ਕੇ ਸਖ਼ਤ ਰਵੱਈਆ ਅਪਣਾਉਂਦਿਆਂ ਨਵੇਂ ਸੋਧੇ ਹੋਏ ਨਿਯਮ ਲਾਗੂ ਕਰ ਦਿੱਤੇ ਹਨ। ਇਲੈਕਟ੍ਰਾਨਿਕਸ ਅਤੇ ਸੂਚਨਾ ਪ੍ਰੌਧੋਗਿਕੀ ਮੰਤਰਾਲੇ (MeitY) ਵੱਲੋਂ 10 ਫ਼ਰਵਰੀ 2026 ਨੂੰ ਜਾਰੀ ਕੀਤੇ ਇਹ ਨਿਯਮ 20 ਫ਼ਰਵਰੀ ਤੋਂ ਲਾਗੂ ਹੋ ਗਏ ਹਨ। ਇਹ ਸੋਧ Information Technology (Digital Media Ethics Code) Rules 2021 ਵਿੱਚ ਕੀਤੇ ਗਏ ਹਨ।
ਸਰਕਾਰ ਦਾ ਕਹਿਣਾ ਹੈ ਕਿ ਡੀਪਫੇਕ ਅਤੇ ਫ਼ਰਜ਼ੀ ਡਿਜ਼ਿਟਲ ਕੰਟੈਂਟ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਇਹ ਕਦਮ ਲਿਆ ਗਿਆ ਹੈ, ਤਾਂ ਜੋ ਆਨਲਾਈਨ ਸਪੇਸ ਨੂੰ ਹੋਰ ਸੁਰੱਖਿਅਤ ਅਤੇ ਪਾਰਦਰਸ਼ੀ ਬਣਾਇਆ ਜਾ ਸਕੇ।
ਚੰਡੀਗੜ੍ਹ ਵਿੱਚ ਟ੍ਰੈਫਿਕ RULE ‘ਤੇ ਵੱਡੀ ਸਖ਼ਤੀ—ਮੈਨੂਅਲ ਚਲਾਨ ਮੁੜ ਲਾਗੂ…
SGI ਕੰਟੈਂਟ ਕੀ ਹੈ?
ਨਵੇਂ ਨਿਯਮਾਂ ਵਿੱਚ ‘Synthetic Generated Content (SGI)’ ਨੂੰ ਸਪਸ਼ਟ ਤੌਰ ‘ਤੇ ਪਰਿਭਾਸ਼ਿਤ ਕੀਤਾ ਗਿਆ ਹੈ। ਇਸ ਵਿੱਚ ਉਹ ਸਾਰਾ ਟੈਕਸਟ, ਤਸਵੀਰ, ਆਡੀਓ ਜਾਂ ਵੀਡੀਓ ਸ਼ਾਮਲ ਹੈ ਜੋ AI ਜਾਂ ਕੰਪਿਊਟਰ ਤਕਨਾਲੋਜੀ ਦੀ ਮਦਦ ਨਾਲ ਇਸ ਤਰ੍ਹਾਂ ਤਿਆਰ ਜਾਂ ਸੋਧਿਆ ਗਿਆ ਹੋਵੇ ਕਿ ਉਹ ਕਿਸੇ ਅਸਲੀ ਵਿਅਕਤੀ, ਘਟਨਾ ਜਾਂ ਸਥਾਨ ਵਰਗਾ ਲੱਗੇ।
PM Modi ਦੀ AI ਸੇਫ਼ਟੀ ‘ਤੇ ਚਿੰਤਾ
ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਹੋਏ AI Impact Summit ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਡੀਪਫੇਕ ਅਤੇ ਮਨਘੜੰਤ ਕੰਟੈਂਟ ਨੂੰ ਸਮਾਜ ਲਈ ਗੰਭੀਰ ਖ਼ਤਰਾ ਦੱਸਿਆ।
ਉਨ੍ਹਾਂ ਨੇ ਕਿਹਾ ਕਿ:
ਨਵੇਂ ਨਿਯਮਾਂ ਦੇ ਤਿੰਨ ਵੱਡੇ ਬਦਲਾਅ
1. ਲੇਬਲਿੰਗ ਲਾਜ਼ਮੀ
ਕਿਸੇ ਵੀ AI ਜਨਰੇਟਡ ਫੋਟੋ, ਵੀਡੀਓ ਜਾਂ ਆਡੀਓ ‘ਤੇ AI ਲੇਬਲ ਲਗਾਉਣਾ ਜ਼ਰੂਰੀ ਹੋਵੇਗਾ।
ਇੱਕ ਵਾਰ ਲਗਾਇਆ ਲੇਬਲ ਹਟਾਇਆ ਨਹੀਂ ਜਾ ਸਕੇਗਾ।
2. ਵੈਰੀਫਿਕੇਸ਼ਨ ਟੂਲ ਲਾਜ਼ਮੀ
ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਐਸੇ ਟੂਲ ਬਣਾਉਣੇ ਪੈਣਗੇ ਜੋ ਯੂਜ਼ਰ ਦੁਆਰਾ ਅਪਲੋਡ ਕੀਤੇ AI ਕੰਟੈਂਟ ਦੀ ਪਛਾਣ ਕਰ ਸਕਣ।
ਬਿਨਾਂ ਵੈਰੀਫਿਕੇਸ਼ਨ ਦੇ AI ਕੰਟੈਂਟ ਅਪਲੋਡ ਨਹੀਂ ਹੋ ਸਕੇਗਾ।
BREAKING: ਰਾਹੁਲ ਗਾਂਧੀ ਦਾ 28 Feb ਨੂੰ ਪੰਜਾਬ ਦੌਰਾ, ਬਰਨਾਲਾ ਵਿੱਚ ਵੱਡੀ ਰੈਲੀ ਨੂੰ ਸੰਬੋਧਨ ਕਰਨਗੇ
3. ਤਿਮਾਹੀ ਚੇਤਾਵਨੀ
ਹਰ ਤਿੰਨ ਮਹੀਨੇ ਪਲੇਟਫਾਰਮ ਨੂੰ ਯੂਜ਼ਰਾਂ ਨੂੰ ਚੇਤਾਵਨੀ ਜਾਰੀ ਕਰਨੀ ਹੋਵੇਗੀ ਕਿ AI ਦਾ ਗਲਤ ਇਸਤੇਮਾਲ ਕਰਨ ‘ਤੇ ਜੁਰਮਾਨਾ ਜਾਂ ਸਜ਼ਾ ਹੋ ਸਕਦੀ ਹੈ।
‘No-Go’ ਕੈਟੇਗਰੀ ਤੈਅ
ਸਰਕਾਰ ਨੇ ਕੁਝ ਸੰਵੇਦਨਸ਼ੀਲ ਸ਼੍ਰੇਣੀਆਂ ਨੂੰ ਪੂਰੀ ਤਰ੍ਹਾਂ ਪ੍ਰਤੀਬੰਧਿਤ ਕੀਤਾ ਹੈ:
ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਧੀ ਜ਼ਿੰਮੇਵਾਰੀ
MeitY ਨੇ ਪਲੇਟਫਾਰਮਾਂ ਲਈ ਸਖ਼ਤ ਸਮਾਂ-ਸੀਮਾਵਾਂ ਤੈਅ ਕੀਤੀਆਂ ਹਨ: