skip to content

Last Updated: November 25, 2026

Dainik Savera Times Logo

ਮੁਕਤਸਰ ਪੁਲਿਸ ਦੀ ਸਖ਼ਤੀ: ਨਸ਼ਿਆਂ ਦਾ ਜਾਲ ਬੇਨਕਾਬ: 237 ਕਿਲੋ ਪੋਸਤ, 7.9 ਕਿਲੋ ਅਫੀਮ ਕਬਜ਼ੇ ਵਿੱਚ — ਕੌਣ ਕੌਣ ਫੜਿਆ ਗਿਆ?

16 February 2026 ਅੱਪਡੇਟ ਕੀਤਾ ਗਿਆ

ਮੁਕਤਸਰ ਪੁਲਿਸ ਦੀ ਸਖ਼ਤੀ: ਨਸ਼ਿਆਂ ਦਾ ਜਾਲ ਬੇਨਕਾਬ: 237 ਕਿਲੋ ਪੋਸਤ, 7.9 ਕਿਲੋ ਅਫੀਮ ਕਬਜ਼ੇ ਵਿੱਚ — ਕੌਣ ਕੌਣ ਫੜਿਆ ਗਿਆ?

ਪੰਜਾਬ ਡੈਸਕ: ਸ੍ਰੀ ਮੁਕਤਸਰ ਸਾਹਿਬ ਦੇ ਐਸ.ਐਸ.ਪੀ ਚਰਨਜੀਤ ਸਿੰਘ ਸੋਹਲ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਨਸ਼ਿਆਂ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ 20 ਅਗਸਤ ਤੋਂ 19 ਸਤੰਬਰ ਤੱਕ ਨਸ਼ਿਆਂ ਖਿਲਾਫ਼ ਕਾਰਵਾਈ ਕਰਦਿਆਂ 237 ਕਿਲੋ ਪੋਸਤ, 7.970 ਕਿਲੋ ਅਫੀਮ ਅਤੇ 18,805 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ 45 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

breaking: 62.77 ਲੀਟਰ ਸ਼ਰਾਬ ਬਰਾਮਦ: ਜਲੰਧਰ ਵਿੱਚ ਗੈਰ-ਕਾਨੂੰਨੀ ਧੰਦੇ ‘ਤੇ ਵੱਡੀ ਚੋਟ — ਅਗਲਾ ਨਿਸ਼ਾਨਾ ਕੌਣ?

ਜਾਗਰੂਕਤਾ ਮੁਹਿੰਮ ਵੀ ਜਾਰੀ

ਇਸੇ ਸਮੇਂ ਦੌਰਾਨ ਪੁਲਿਸ ਦੀ ਐਵੇਅਰਨੈੱਸ ਟੀਮ ਨੇ ਸਕੂਲਾਂ, ਕਾਲਜਾਂ ਅਤੇ ਪਿੰਡਾਂ ਵਿੱਚ 58 ਸੈਮੀਨਾਰ ਕਰਕੇ ਲੋਕਾਂ ਨੂੰ ਨਸ਼ਿਆਂ ਦੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ।

ਸ਼ਰਾਬ ਵਿਰੁੱਧ ਕਾਰਵਾਈ

20 ਅਗਸਤ ਤੋਂ 19 ਸਤੰਬਰ ਤੱਕ ਅਕਸਾਈਜ਼ ਐਕਟ ਤਹਿਤ 59 ਕੇਸ ਦਰਜ ਕੀਤੇ ਗਏ। ਪੁਲਿਸ ਨੇ 262 ਲੀਟਰ ਨਾਜਾਇਜ਼ ਸ਼ਰਾਬ, 254.250 ਲੀਟਰ ਠੇਕੇ ਦੀ ਸ਼ਰਾਬ, 43 ਲੀਟਰ ਲਾਹਣ ਅਤੇ 3 ਭੱਠੀਆਂ ਬਰਾਮਦ ਕਰਕੇ 54 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ।

ਤਾਪਮਾਨ ਵਿੱਚ ਵੱਡਾ ਬਦਲਾਅ: 8 ਰਾਜਾਂ ‘ਚ ਮੀਂਹ–ਬਰਫਬਾਰੀ ਦਾ ਖਤਰਾ, ਕਿੱਥੇ ਵਧੇਗੀ ਗਰਮੀ?

ਲੋਕਾਂ ਨੂੰ ਐਸ.ਐਸ.ਪੀ ਦੀ ਅਪੀਲ

ਐਸ.ਐਸ.ਪੀ ਚਰਨਜੀਤ ਸਿੰਘ ਸੋਹਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਦੇ ਘਰ ਜਾਂ ਇਲਾਕੇ ਵਿੱਚ ਕੋਈ ਵਿਅਕਤੀ ਨਸ਼ੇ ਦਾ ਆਦੀ ਹੈ, ਤਾਂ ਉਸਦਾ ਇਲਾਜ ਕਰਵਾਉਣ ਵਿੱਚ ਪਰਿਵਾਰ ਦੀ ਮਦਦ ਕਰੋ।
ਜੇ ਕੋਈ ਨਸ਼ਾ ਵੇਚਦਾ ਹੈ, ਤਾਂ ਉਸ ਦੀ ਜਾਣਕਾਰੀ ਨਜ਼ਦੀਕੀ ਥਾਣੇ ਜਾਂ ਹੈਲਪਲਾਈਨ ਨੰਬਰ 80549-42100 ‘ਤੇ ਵਟਸਐਪ ਜਾਂ ਫੋਨ ਰਾਹੀਂ ਦੇ ਸਕਦੇ ਹੋ। ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।

muktsar-police-drug-network

muktsar-police-drug-network

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.