skip to content

Last Updated: November 25, 2026

Dainik Savera Times Logo

ਟ੍ਰੈਫ਼ਿਕ ਵਿਚਾਲੇ ਰੋਡ ਤੇ ਉਤਾਰਿਆ ਗਿਆ ਜਹਾਜ਼, ਲੋਕਾਂ ਵਿੱਚ ਫੈਲੀ ਦਹਿਸ਼ਤ

10 February 2026 ਅੱਪਡੇਟ ਕੀਤਾ ਗਿਆ

ਟ੍ਰੈਫ਼ਿਕ ਵਿਚਾਲੇ ਰੋਡ ਤੇ ਉਤਾਰਿਆ ਗਿਆ ਜਹਾਜ਼, ਲੋਕਾਂ ਵਿੱਚ ਫੈਲੀ ਦਹਿਸ਼ਤ

ਅਮਰੀਕਾ ਦੇ ਜਾਰਜੀਆ ਸੂਬੇ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਤਕਨੀਕੀ ਖ਼ਰਾਬੀ ਕਾਰਨ ਇੱਕ ਛੋਟੇ ਜਹਾਜ਼ ਨੂੰ ਹਵਾਈ ਅੱਡੇ ਦੀ ਥਾਂ ਸ਼ਹਿਰ ਦੀ ਬਹੁਤ ਹੀ ਵਿਆਸਤ ਸੜਕ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਅਚਾਨਕ ਘਟਨਾ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਗਈ, ਹਾਲਾਂਕਿ ਰਾਹਤ ਦੀ ਗੱਲ ਇਹ ਰਹੀ ਕਿ ਕਿਸੇ ਵੀ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ।

ਮਿਲੀ ਜਾਣਕਾਰੀ ਮੁਤਾਬਕ, ਜਹਾਜ਼ ਨੇ ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਹੀ ਇੰਜਣ ਵਿੱਚ ਤਕਨੀਕੀ ਖ਼ਰਾਬੀ ਆ ਜਾਣ ਦੀ ਸੂਚਨਾ ਦਿੱਤੀ। ਪਾਇਲਟ ਕੋਲ ਹਵਾਈ ਅੱਡੇ ਦੇ ਰਨਵੇਅ ਤੱਕ ਪਹੁੰਚਣ ਲਈ ਲੋੜੀਂਦਾ ਸਮਾਂ ਨਹੀਂ ਸੀ, ਜਿਸ ਕਾਰਨ ਉਸ ਨੇ ਹਿੰਮਤ ਅਤੇ ਸਿਆਣਪ ਨਾਲ ਸ਼ਹਿਰ ਦੀ ਸੜਕ ‘ਤੇ ਹੀ ਜਹਾਜ਼ ਉਤਾਰਨ ਦਾ ਜੋਖਮ ਭਰਿਆ ਫੈਸਲਾ ਲਿਆ।

READ ALSO : Gold Silver Price Today: ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ, ਡਾਲਰ ਮਜ਼ਬੂਤ ਹੋਣ ਨਾਲ ਦਬਾਅ

https://x.com/MarioNawfal/status/2020929440268857830?s=20

Plane lands on road in middle of traffic, panic spreads among people

ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਵੇਲੇ ਸੜਕ ‘ਤੇ ਆਮ ਦਿਨਾਂ ਵਾਂਗ ਭਾਰੀ ਟ੍ਰੈਫਿਕ ਮੌਜੂਦ ਸੀ। ਅਚਾਨਕ ਅਸਮਾਨ ਤੋਂ ਜਹਾਜ਼ ਨੂੰ ਆਪਣੀ ਓਰ ਆਉਂਦਾ ਦੇਖ ਕੇ ਡਰ ਦਾ ਮਾਹੌਲ ਬਣ ਗਿਆ। ਹੈਰਾਨੀਜਨਕ ਗੱਲ ਇਹ ਰਹੀ ਕਿ ਇੰਨੀ ਵੱਧ ਟ੍ਰੈਫਿਕ ਹੋਣ ਦੇ ਬਾਵਜੂਦ ਜਹਾਜ਼ ਕਿਸੇ ਵੀ ਗੱਡੀ ਨਾਲ ਨਹੀਂ ਟਕਰਾਇਆ ਅਤੇ ਸੁਰੱਖਿਅਤ ਢੰਗ ਨਾਲ ਸੜਕ ਦੇ ਵਿਚਕਾਰ ਲੈਂਡ ਕਰ ਗਿਆ।

ਜਹਾਜ਼ ਵਿੱਚ ਸਵਾਰ ਪਾਇਲਟ ਅਤੇ ਹੋਰ ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਦੱਸੇ ਜਾ ਰਹੇ ਹਨ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਜਹਾਜ਼ ਨੂੰ ਗੱਡੀਆਂ ਦੇ ਦਰਮਿਆਨ ਖੜ੍ਹਾ ਦੇਖਿਆ ਜਾ ਸਕਦਾ ਹੈ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਸਥਾਨਕ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਜਹਾਜ਼ ਨੂੰ ਸੜਕ ਤੋਂ ਹਟਾਉਣ ਲਈ ਕਾਫੀ ਮੁਸ਼ੱਕਤ ਕਰਨੀ ਪਈ ਅਤੇ ਕੁਝ ਸਮੇਂ ਲਈ ਟ੍ਰੈਫਿਕ ਨੂੰ ਪੂਰੀ ਤਰ੍ਹਾਂ ਰੋਕਣਾ ਪਿਆ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਤਕਨੀਕੀ ਖ਼ਰਾਬੀ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।

ਜੈਫਰੀ ਐਪਸਟਾਈਨ ਫਾਈਲਾਂ ਦਾ ਖੁਲਾਸਾ: ਅੰਤਰਰਾਸ਼ਟਰੀ ਅਧਿਕਾਰੀਆਂ ਅਤੇ ਸਿਆਸਤਦਾਨਾਂ ਦੇ ਅਸਤੀਫੇ

 

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.