skip to content

Last Updated: November 28, 2026

Dainik Savera Times Logo

Kapurthala : ਸੜਕ ਹਾਦਸੇ ’ਚ ਮਾਰਕੀਟ ਕਮੇਟੀ ਭੁਲੱਥ ਦੇ ਚੇਅਰਮੈਨ ਤੇਜਿੰਦਰ ਸਿੰਘ ਰੈਂਪੀ ਦੀ ਮੌਤ

9 February 2026 ਅੱਪਡੇਟ ਕੀਤਾ ਗਿਆ

Kapurthala : ਸੜਕ ਹਾਦਸੇ ’ਚ ਮਾਰਕੀਟ ਕਮੇਟੀ ਭੁਲੱਥ ਦੇ ਚੇਅਰਮੈਨ ਤੇਜਿੰਦਰ ਸਿੰਘ ਰੈਂਪੀ ਦੀ ਮੌਤ

Kapurthala News : ਕਪੂਰਥਲਾ ਜ਼ਿਲ੍ਹੇ ਦੇ ਨਡਾਲਾ-ਬੇਗੋਵਾਲ ਰੋਡ ’ਤੇ ਅੱਡਾ ਨੰਗਲ ਲੁਬਾਣਾ ਨੇੜੇ ਕੱਲ੍ਹ ਦੁਪਹਿਰ ਕਰੀਬ 1 ਵਜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਹਾਦਸੇ ਵਿੱਚ ਮਾਰਕੀਟ ਕਮੇਟੀ ਭੁਲੱਥ (Market Committee Bholath) ਦੇ ਚੇਅਰਮੈਨ ਤੇਜਿੰਦਰ ਸਿੰਘ ਰੈਂਪੀ (Chairman Tejinder Singh Rampi) ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਵਿਅਕਤੀ ਜ਼ਖਮੀ ਹੋਣ ਦੀ ਸੂਚਨਾ ਹੈ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਈ ਹੈ, ਜਿਸ ਵਿੱਚ ਟੱਕਰ ਦਾ ਮੰਜਰ ਕੈਦ ਹੋਇਆ ਦਿਖਾਈ ਦੇ ਰਿਹਾ ਹੈ।

*ਮੰਦਭਾਗਾ : ਅਮਰੀਕਾ ‘ਚ ਟਰੇਨ ਨਾਲ ਟਰੱਕ ਟਕਰਾਉਣ ‘ਤੇ ਨੌਜਵਾਨ ਦੀ ਮੌਤ, 6 ਮਹੀਨੇ ਪਹਿਲਾਂ ਬਣਿਆ ਸੀ ਪਿਤਾ*

ਜਾਣਕਾਰੀ ਅਨੁਸਾਰ, ਤੇਜਿੰਦਰ ਸਿੰਘ ਰੈਂਪੀ ਆਪਣੇ 12 ਸਾਲਾ ਪੁੱਤਰ ਅਮਰਵੀਰ ਨਾਲ ਸਕੂਟਰੀ ’ਤੇ ਨਡਾਲਾ ਤੋਂ ਖਰੀਦੋ-ਫਰੋਖਤ ਕਰਕੇ ਆਪਣੇ ਪਿੰਡ ਨੰਗਲ ਲੁਬਾਣਾ ਵਾਪਸ ਆ ਰਹੇ ਸਨ। ਅੱਡਾ ਨੰਗਲ ਲੁਬਾਣਾ ਨੇੜੇ ਉਹ ਜਦੋਂ ਇੱਕ ਪਾਸੇ ਦੀ ਸੜਕ ਤੋਂ ਦੂਜੇ ਪਾਸੇ ਮੁੜ ਰਹੇ ਸਨ ਤਾਂ ਬੇਗੋਵਾਲ ਵੱਲੋਂ ਤੇਜ਼ ਰਫ਼ਤਾਰ ਨਾਲ ਆ ਰਹੇ ਮੋਟਰਸਾਈਕਲ ਨਾਲ ਉਨ੍ਹਾਂ ਦੀ ਜ਼ੋਰਦਾਰ ਟੱਕਰ ਹੋ ਗਈ।

ਟੱਕਰ ਇੰਨੀ ਭਿਆਨਕ ਸੀ ਕਿ ਤੇਜਿੰਦਰ ਸਿੰਘ ਰੈਂਪੀ ਸਮੇਤ ਹੋਰ ਸਵਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਿਊਟੀ ਡਾਕਟਰਾਂ ਨੇ ਤੇਜਿੰਦਰ ਸਿੰਘ ਰੈਂਪੀ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ, ਜਦਕਿ ਹੋਰ ਜ਼ਖਮੀਆਂ ਦਾ ਇਲਾਜ ਜਾਰੀ ਹੈ।

ਦੁਬਈ ‘ਚ ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤਾਂ ‘ਚ ਮੌਤ, 6 ਮਹੀਨੇ ਪਹਿਲਾਂ ਹੀ ਰੋਜ਼ੀ-ਰੋਟੀ ਲਈ ਵਿਦੇਸ਼ ਗਿਆ ਸੀ ਬਲਵਿੰਦਰ

ਇਸ ਦੌਰਾਨ ਘਟਨਾ ਸਥਲ ਨੇੜੇ ਲੱਗੇ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਪ੍ਰਾਰੰਭਿਕ ਤੌਰ ’ਤੇ ਫੁਟੇਜ ਵਿੱਚ ਵਾਹਨਾਂ ਦੀ ਟੱਕਰ ਸਪਸ਼ਟ ਨਜ਼ਰ ਆ ਰਹੀ ਹੈ, ਜਿਸ ਨੂੰ ਪੁਲਿਸ ਵੱਲੋਂ ਜਾਂਚ ਲਈ ਆਪਣੇ ਕਬਜ਼ੇ ਵਿੱਚ ਲਿਆ ਗਿਆ ਹੈ। ਬੇਗੋਵਾਲ ਪੁਲਿਸ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.