
ਨੈਸ਼ਨਲ ਡੈਸਕ: ਵਡੋਦਰਾ ਵਿੱਚ ਕੱਲ੍ਹ ਰਾਤ ਖੇਡੇ ਗਏ ਫਾਈਨਲ ਵਿੱਚ ਰੋਇਲ ਚੈਲੇਂਜਰਜ਼ ਬੈਂਗਲੁਰੂ (RCB) ਨੇ ਦਿੱਲੀ ਕੈਪਿਟਲਜ਼ (DC) ਨੂੰ 6 ਵਿਕਟਾਂ ਨਾਲ ਹਰਾਕੇ ਆਪਣਾ ਦੂਜਾ WPL ਖਿਤਾਬ ਜਿੱਤ ਲਿਆ। ਬੈਂਗਲੁਰੂ ਨੇ 204 ਰਨ ਦਾ ਟਾਰਗੇਟ 19.4 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ’ਤੇ ਪੂਰਾ ਕਰ ਲਿਆ।
ਆਰਸੀਬੀ ਦੀ ਜਿੱਤ ਵਿੱਚ ਕਪਤਾਨ ਸਮ੍ਰਿਤੀ ਮੰਧਾਨਾ ਨੇ 41 ਗੇਂਦਾਂ ’ਤੇ 87 ਰਨ ਦੀ ਧਮਾਕੇਦਾਰ ਪਾਰੀ ਖੇਡੀ, ਜਦਕਿ ਜਾਰਜੀਆ ਵੋਲ ਨੇ 54 ਗੇਂਦਾਂ ’ਤੇ 79 ਰਨ ਜੋੜੇ। ਦੋਵਾਂ ਦੀ ਸ਼ਾਨਦਾਰ ਬੱਲੇਬਾਜ਼ੀ ਨੇ ਟੀਮ ਨੂੰ ਵੱਡੇ ਟਾਰਗੇਟ ਤੱਕ ਪਹੁੰਚਾਇਆ।
573.77 ਕਰੋੜ ਨਾਲ ਆਂਧ੍ਰ ਪ੍ਰਦੇਸ਼ ਪੋਰਟ ਨੂੰ ਮਿਲੇਗੀ 6 ਲੇਨ ਸੜਕ ਕਨੈਕਟਿਵਿਟੀ
ਇਸ ਤੋਂ ਪਹਿਲਾਂ ਦਿੱਲੀ ਕੈਪਿਟਲਜ਼ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 4 ਵਿਕਟਾਂ ’ਤੇ 203 ਰਨ ਬਣਾਏ। ਕਪਤਾਨ ਜੇਮੀਮਾ ਰੋਡਰਿਗਜ਼ ਨੇ 37 ਗੇਂਦਾਂ ’ਤੇ 57 ਰਨ ਬਣਾਏ, ਲੌਰਾ ਵੋਲਵਾਰਟ ਨੇ 25 ਗੇਂਦਾਂ ’ਤੇ 44 ਰਨ ਜੋੜੇ ਅਤੇ ਚਿਨੇਲ ਹੈਨਰੀ ਨੇ 15 ਗੇਂਦਾਂ ’ਤੇ 35 ਰਨ ਬਣਾ ਕੇ ਨਾਅਉਟ ਰਹੀ।
ਦਿੱਲੀ ਦੀ ਮਜ਼ਬੂਤ ਬੱਲੇਬਾਜ਼ੀ ਦੇ ਬਾਵਜੂਦ ਆਰਸੀਬੀ ਨੇ ਟਾਰਗੇਟ ਦਾ ਪਿੱਛਾ ਬੇਹਤਰੀਨ ਢੰਗ ਨਾਲ ਕੀਤਾ ਅਤੇ ਮੈਚ ਆਪਣੇ ਨਾਮ ਕਰ ਲਿਆ।