skip to content

Last Updated: October 10, 2026

Dainik Savera Times Logo

ਸਰਪੰਚ ਸਤਵੀਰ ਕੌਰ ਵਿਰੁੱਧ ਰਿਸ਼ਵਤਖੋਰੀ ਦਾ ਕੇਸ ਦਰਜ

8 months ਪਹਿਲਾ

ਸਰਪੰਚ ਸਤਵੀਰ ਕੌਰ ਵਿਰੁੱਧ ਰਿਸ਼ਵਤਖੋਰੀ ਦਾ ਕੇਸ ਦਰਜ

ਪੰਜਾਬ ਡੈਸਕ: ਵਿਜੀਲੈਂਸ ਬਿਊਰੋ ਬਠਿੰਡਾ ਨੇ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਪਿੰਡ ਕਾਲਝਰਾਣੀ ਦੀ ਮੌਜੂਦਾ ਸਰਪੰਚ ਸਤਵੀਰ ਕੌਰ ਵਿਰੁੱਧ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ। ਇਹ ਕਾਰਵਾਈ ਉਸ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਕੀਤੀ ਗਈ ਜਿਸ ਵਿੱਚ ਜਤਿੰਦਰ ਸਿੰਘ ਸੋਹਲ ਵਾਸੀ ਪਿੰਡ ਭਗਵਾਨਗੜ ਨੇ ਦੱਸਿਆ ਸੀ ਕਿ ਉਸਦੀ ਤਨਖਾਹ ਵਿੱਚੋਂ ਹਰ ਮਹੀਨੇ ਅੱਠ ਹਜ਼ਾਰ ਪੰਜ ਸੌ ਰੁਪਏ ਰਿਸ਼ਵਤ ਵਜੋਂ ਲਏ ਜਾਂਦੇ ਸਨ।

RBI ਦੇ ਫ਼ੈਸਲੇ ’ਤੇ ਨਜ਼ਰਾਂ! ਗਲੋਬਲ ਮਾਰਕੀਟਾਂ ਨੇ ਵਧਾਈ ਚਿੰਤਾ, ਨਿਫਟੀ ਤੇ ਸੈਂਸੈਕਸ ਵਿੱਚ ਸ਼ੁਰੂਆਤੀ ਅੰਕ ਕੀ ਰਹੇ ਜਾਣੋਂ!

ਜਤਿੰਦਰ ਸਿੰਘ ਨੂੰ ਪੰਜਾਬ ਰਾਜ ਵਣ ਵਿਭਾਗ ਦੇ ਚੇਅਰਮੈਨ ਰਾਕੇਸ਼ ਪੁਰੀ ਦੇ ਡਰਾਈਵਰ ਵਜੋਂ ਨਿਯੁਕਤ ਕੀਤਾ ਗਿਆ ਸੀ ਅਤੇ ਉਸਦਾ ਦਾਅਵਾ ਹੈ ਕਿ ਇਹ ਰਕਮ ਸਰਪੰਚ ਵਲੋਂ ਜ਼ਬਰਦਸਤੀ ਵਸੂਲ ਕੀਤੀ ਜਾਂਦੀ ਸੀ।

 

ਵਿਜੀਲੈਂਸ ਬਿਊਰੋ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਇਸ ਰਕਮ ਦਾ ਕੋਈ ਹਿੱਸਾ ਚੇਅਰਮੈਨ ਰਾਕੇਸ਼ ਪੁਰੀ ਤੱਕ ਵੀ ਪਹੁੰਚਦਾ ਸੀ। ਜਾਂਚ ਅੱਗੇ ਵਧਣ ਨਾਲ ਚੇਅਰਮੈਨ ਵਿਰੁੱਧ ਵੀ ਕਾਰਵਾਈ ਹੋਣ ਦੀ ਸੰਭਾਵਨਾ ਹੈ। ਇਹ ਮਾਮਲਾ ਕਾਫੀ ਸਮੇਂ ਤੋਂ ਚਰਚਾ ਵਿੱਚ ਸੀ ਅਤੇ ਸ਼ਿਕਾਇਤਕਰਤਾ ਡਰਾਈਵਰ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਸਨੇ ਪੰਜਾਬ ਸਰਕਾਰ ਅਤੇ ਵਿਜੀਲੈਂਸ ਬਿਊਰੋ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਈ ਸੀ।

bribery-case-filed-against

bribery-case-filed-against

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.