skip to content

Last Updated: November 28, 2026

Dainik Savera Times Logo

Gurdaspur : ਈ-ਰਿਕਸ਼ਾ ਚਲਾਉਂਦੇ ਪੁੱਤ ਦੀ ਕੁੱਟਮਾਰ ਹੁੰਦੀ ਵੇਖ ਸਹਿਣ ਨਹੀਂ ਕਰ ਸਕਿਆ ਪਿਓ ; ਚੁੱਕਿਆ ਖ਼ੌਫ਼ਨਾਕ ਕਦਮ, 4 ‘ਤੇ ਕੇਸ ਦਰਜ

4 February 2026 ਅੱਪਡੇਟ ਕੀਤਾ ਗਿਆ

Gurdaspur : ਈ-ਰਿਕਸ਼ਾ ਚਲਾਉਂਦੇ ਪੁੱਤ ਦੀ ਕੁੱਟਮਾਰ ਹੁੰਦੀ ਵੇਖ ਸਹਿਣ ਨਹੀਂ ਕਰ ਸਕਿਆ ਪਿਓ ; ਚੁੱਕਿਆ ਖ਼ੌਫ਼ਨਾਕ ਕਦਮ, 4 ‘ਤੇ ਕੇਸ ਦਰਜ

Gurdaspur News : ਗੁਰਦਾਸਪੁਰ ਦੇ ਮੁਹੱਲਾ ਉਂਕਾਰ ਨਗਰ ਵਿਖੇ ਦੋ ਧਿਰਾਂ ਦਰਮਿਆਨ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਘਰ ‘ਚ ਵਿਆਹ ਸਮਾਗਮ ਚੱਲ ਰਿਹਾ ਸੀ। ਇਸ ਦੌਰਾਨ ਜਦੋਂ ਗੁਆਂਢ ‘ਚ ਰਹਿਣ ਵਾਲੇ ਇੱਕ ਨੌਜਵਾਨ ਨੇ ਗਲੀ ਵਿੱਚ ਗੱਡੀਆਂ ਖੜ੍ਹੀਆਂ ਵੇਖ ਕੇ ਈ-ਰਿਕਸ਼ਾ ਲਘਾਉਣ ਦੀ ਕੋਸ਼ਿਸ਼ ਕੀਤੀ ਤਾਂ ਵਿਆਹ ਵਾਲੇ ਘਰ ਦੇ ਕਰੀਬ 5 ਵਿਅਕਤੀਆਂ ਵੱਲੋਂ ਈ-ਰਿਕਸ਼ਾ ਵਾਲੇ ਮੁੰਡੇ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ।

ਪੀੜਤ ਨੌਜਵਾਨ ਦਾ ਪਿਤਾ ਰਜਿੰਦਰ ਕੁਮਾਰ ਵੀ ਬਾਹਰ ਆ ਗਿਆ ਅਤੇ ਆਪਣੇ ਪੁੱਤ ਨੂੰ ਬਚਾਉਣ ਲਈ ਹਮਲਾਵਰਾਂ ਦੇ ਤਰਲੇ ਮਾਰੇ। ਹਮਲਾਵਰਾਂ ਨੇ ਪਿਤਾ ਦੇ ਸਾਹਮਣੇ ਪੁੱਤ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਦੋਵਾਂ ਨੂੰ ਜਲੀਲ ਕੀਤਾ। ਆਪਣੇ ਪੁੱਤ ਦੀ ਕੁੱਟਮਾਰ ਹੁੰਦੀ ਵੇਖ ਕੇ ਸਹਿਨ ਨਹੀਂ ਕਰ ਸਕਿਆ ਅਤੇ ਆਪਣੇ ਘਰ ਜਾ ਕੇ ਜ਼ਹਿਰੀਲੀ ਦਵਾਈ ਨਿਗਲ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।

Sangrur : ਧੂਰੀ ’ਚ ਤੇਜ਼ ਰਫਤਾਰ ਥਾਰ ਦਾ ਕਹਿਰ ; ਬਾਈਕ ਸਵਾਰ ਦਾਦੇ-ਪੋਤੇ ਨੂੰ ਮਾਰੀ ਚੱਕਰ, ਦਾਦੇ ਦੀ ਮੌਤ, ਪੋਤਾ ਜ਼ਖਮੀ

ਈ-ਰਿਕਸ਼ਾ ਵਾਲੇ ਮੁੰਡੇ ਦੀ ਇਕ ਸੀ.ਸੀ.ਟੀ.ਵੀ. ਵੀਡੀਓ ਵੀ ਸਾਹਮਣੇ ਆਈ ਹੈ। ਪੁਲਿਸ ਨੇ ਫਿਲਹਾਲ ਮ੍ਰਿਤਕ ਰਜਿੰਦਰ ਕੁਮਾਰ ਦੀ ਪਤਨੀ ਨੀਰੂ ਦੇ ਬਿਆਨਾਂ ਦੇ ਆਧਾਰ ‘ਤੇ ਗੁਆਂਢੀਆਂ ਦੇ ਪਰਿਵਾਰ ਦੇ ਚਾਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪਰ ਪੀੜਤ ਪਰਿਵਾਰ ਦਾ ਆਰੋਪ ਹੈ ਕਿ ਆਰੋਪੀ ਪਰਿਵਾਰ ਦੇ ਅਸਰਰਸੂਖ ਦੇ ਚਲਦਿਆਂ ਪੁਲਿਸ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਕੋਸ਼ਿਸ਼ ਨਹੀਂ ਕਰ ਰਹੀ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਚਾਰ ਵਿਅਕਤੀਆਂ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਆਰੋਪ ਹੇਠ ਮਾਮਲਾ ਦਰਜ ਕਰ ਲਿਆ ਹੈ। ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.