
High Court News : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਤੈਅ ਸੀਮਾ ਪਾਰ ਕਰ ਚੁੱਕੇ ਬੇ-ਔਲਾਦ ਜੋੜੇ ਨੂੰ ਵੱਡੀ ਰਾਹਤ ਦਿੱਤੀ ਹੈ। ਦੱਸ ਦੇਈਏ ਕਿ ਜੋੜੇ ਨੂੰ ਆਈਵੀਐਫ ਤਕਨੀਕ ਰਾਹੀਂ ਔਲਾਦ ਪੈਦਾ ਕਰਨ ਦੇ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਹੁਕਮ ਦੇ ਦਿੱਤੇ ਹਨ। ਦੱਸ ਦੇਈਏ ਕਿ ਦੋ ਸਾਲ ਪਹਿਲਾਂ ਸਾਲ 2024 ’ਚ ਜਵਾਨ ਪੁੱਤ ਦੀ ਮੌਤ ਮਗਰੋਂ ਜੋੜੇ ਨੇ ਆਈਵੀਐਫ ਦੇ ਜਰੀਏ ਔਲਾਦ ਪੈਦਾ ਕਰਨ ਦੀ ਇਜਾਜ਼ਤ ਦੀ ਮੰਗ ਕੀਤੀ ਸੀ। ਹਾਲਾਂਕਿ ਪਹਿਲਾਂ ਮੈਡੀਕਲ ਬੋਰਡ ਨੇ In Vitro Fertilization ਯਾਨੀ ਕਿ ਆਈਵੀਐਫ ਤਕਨੀਕ ਦੇ ਜਰੀਏ ਇਸ ਜੋੜੇ ਨੂੰ ਔਲਾਦ ਪੈਦਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਜਲੰਧਰ ‘ਚ ਸ੍ਰੀ ਗੁਰੂ ਰਵਿਦਾਸ ਧਾਮ ਮੱਥਾ ਟੇਕਣ ਪਹੁੰਚੇ ਸੁਖਬੀਰ ਬਾਦਲ, ਸਿਆਸੀ ਬਿਆਨਬਾਜ਼ੀ ਤੋਂ ਕੀਤਾ ਸਾਫ਼ ਇਨਕਾਰ
ਸਹਾਇਕ ਪ੍ਰਜਨਨ ਤਕਨਾਲੋਜੀ (ਏਆਰਟੀ) ਰੈਗੂਲੇਸ਼ਨ ਐਕਟ 2021 ਦੇ ਤਹਿਤ ਪਤੀ ਦੀ ਉਮਰ 55 ਸਾਲ ਤੋਂ ਵੱਧ ਦੱਸੀ ਗਈ ਸੀ। ਹਾਲਾਂਕਿ, ਇਸ ਐਕਟ ਦੇ ਤਹਿਤ, ਆਈਵੀਐਫ ਲਈ ਪਤਨੀ ਦੀ ਉਮਰ ਘੱਟੋ-ਘੱਟ 21 ਸਾਲ ਅਤੇ ਵੱਧ ਤੋਂ ਵੱਧ 50 ਸਾਲ ਹੋਣੀ ਚਾਹੀਦੀ ਹੈ, ਅਤੇ ਆਈਵੀਐਫ ਲਈ ਪਤੀ ਦੀ ਉਮਰ ਘੱਟੋ-ਘੱਟ 21 ਸਾਲ ਅਤੇ ਵੱਧ ਤੋਂ ਵੱਧ 55 ਸਾਲ ਹੋਣੀ ਚਾਹੀਦੀ ਹੈ। ਦੱਸ ਦੇਈਏ ਕਿ ਇਸ ਮਾਮਲੇ ਵਿੱਚ, ਪਤੀ ਦੀ ਉਮਰ 55 ਸਾਲ ਤੋਂ ਵੱਧ ਸੀ, ਅਤੇ ਪਤਨੀ, ਜੋਕਿ 47 ਸਾਲ ਦੀ ਹੈ, ਮੀਨੋਪੌਜ਼ ‘ਤੇ ਪਹੁੰਚ ਗਈ ਹੈ। ਇਸ ਆਧਾਰ ‘ਤੇ, ਬੋਰਡ ਨੇ ਉਨ੍ਹਾਂ ਨੂੰ ਆਈਵੀਐਫ ਰਾਹੀਂ ਬੱਚੇ ਪੈਦਾ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਜੋੜੇ ਨੇ ਇਸ ਖਿਲਾਫ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।
Anti-Aging Diet Food : ਉਮਰ ਵਧਣ ਦੀ ਰਫ਼ਤਾਰ ਸਲੋਅ ਕਰ ਦੇਣਗੇ ਇਹ 7 ਸੁਪਰਫੂਡ, ਅੱਜ ਹੀ ਡਾਈਟ ‘ਚ ਕਰੋ ਸ਼ਾਮਲ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਨੇ ਸਾਰੇ ਤੱਥਾਂ ਅਤੇ ਦਲੀਲਾਂ ‘ਤੇ ਵਿਚਾਰ ਕਰਨ ਤੋਂ ਬਾਅਦ, ਬੋਰਡ ਦੇ ਹੁਕਮ ਨੂੰ ਰੱਦ ਕਰ ਦਿੱਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਜਦੋਂ ਪਤੀ-ਪਤਨੀ ਡਾਕਟਰੀ ਤੌਰ ‘ਤੇ ਤੰਦਰੁਸਤ ਹਨ ਤੇ ਆਈਵੀਐਫ ਰਾਹੀਂ ਬੱਚੇ ਨੂੰ ਪੈਦਾ ਕਰਨ ’ਚ ਸਮਰੱਥ ਹਨ, ਤਾਂ ਇਸ ‘ਤੇ ਪਾਬੰਦੀ ਨਹੀਂ ਲਗਾਈ ਜਾਣੀ ਚਾਹੀਦੀ। ਇਸ ਲਈ, ਹਾਈ ਕੋਰਟ ਨੇ ਜੋੜੇ ਨੂੰ IVF ਰਾਹੀਂ ਬੱਚਾ ਪੈਦਾ ਕਰਨ ਦੀ ਇਜਾਜ਼ਤ ਦੇ ਦਿੱਤੀ।
