
ਨੈਸ਼ਨਲ ਡੈਸਕ: ਬਠਿੰਡਾ 27 ਜਨਵਰੀ – ਮਾਣਹਾਨੀ ਮਾਮਲੇ ਵਿੱਚ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਅੱਜ ਵਰਚੂਅਲ ਤਰੀਕੇ ਨਾਲ ਅਦਾਲਤ ਵਿੱਚ ਪੇਸ਼ ਹੋਈ। ਸੁਣਵਾਈ ਦੌਰਾਨ ਅਦਾਲਤ ਨੇ ਅਗਲਾ ਮਿਤੀ ਤੈਅ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਅਗਲੀ ਕਾਰਵਾਈ 10 ਫਰਵਰੀ ਨੂੰ ਹੋਵੇਗੀ। ਕੰਗਨਾ ਰਣੌਤ ਦੇ ਖ਼ਿਲਾਫ਼ ਚੱਲ ਰਹੇ ਇਸ ਕੇਸ ਨੂੰ ਲੈ ਕੇ ਲੋਕਾਂ ਵਿੱਚ ਕਾਫ਼ੀ ਦਿਲਚਸਪੀ ਹੈ ਅਤੇ ਅਗਲੀ ਸੁਣਵਾਈ ਵਿੱਚ ਹੋਣ ਵਾਲੇ ਫੈਸਲੇ ’ਤੇ ਸਭ ਦੀ ਨਜ਼ਰ ਰਹੇਗੀ।
ਇਸ ਤਰ੍ਹਾਂ ਅੱਜ ਦੀ ਕਾਰਵਾਈ ਵਿੱਚ ਅਦਾਲਤ ਨੇ ਕੇਸ ਨੂੰ ਅਗਲੇ ਪੜਾਅ ਵੱਲ ਧੱਕਿਆ ਹੈ ਅਤੇ ਹੁਣ 10 ਫਰਵਰੀ ਨੂੰ ਇਸ ਮਾਮਲੇ ’ਤੇ ਹੋਰ ਵਿਚਾਰ ਕੀਤਾ ਜਾਵੇਗਾ।
ਸੰਸਦ ਮੈਂਬਰ ਅਤੇ ਫ਼ਿਲਮ ਅਦਾਕਾਰਾ ਕੰਗਨਾ ਰਣੌਤ ਅੱਜ ਬਠਿੰਡਾ ਦੀ ਵਿਸ਼ੇਸ਼ ਅਦਾਲਤ ਵਿੱਚ ਮਾਣਹਾਨੀ ਦੇ ਮਾਮਲੇ ਸਬੰਧੀ ਪੇਸ਼ ਹੋਣ ਜਾ ਰਹੀ ਹੈ। ਇਹ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ ਕਿਉਂਕਿ ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਉਨ੍ਹਾਂ ਨੂੰ ਇਸ ਤਰੀਕੇ ਨਾਲ ਪੇਸ਼ ਹੋਣ ਦੀ ਮਨਜ਼ੂਰੀ ਦਿੱਤੀ ਸੀ।
Apple ਨੇ ਪੇਸ਼ ਕੀਤਾ ਨਵਾਂ AirTag: ਕਿਥੇ ਇਸ ਦੀ ਵਰਤੋਂ, ਕੀ ਕੀਮਤ-ਖਾਸੀਅਤ ਇਸ ਦੀ ਨਵੇਂ Update ਜਾਣੋਂ।
ਇਸੇ ਨਾਲ ਅਦਾਲਤ ਵੱਲੋਂ ਪਾਸਪੋਰਟ ਜ਼ਬਤ ਕਰਨ ਨਾਲ ਜੁੜੇ ਇਕ ਹੋਰ ਮਾਮਲੇ ਵਿੱਚ ਵੀ ਅੱਜ ਫੈਸਲਾ ਸੁਣਾਏ ਜਾਣ ਦੀ ਸੰਭਾਵਨਾ ਹੈ। ਇਹ ਮਾਮਲਾ ਉਸ ਸਮੇਂ ਸ਼ੁਰੂ ਹੋਇਆ ਸੀ ਜਦੋਂ ਦਿੱਲੀ ਵਿੱਚ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਦੌਰਾਨ ਕਿਸਾਨਾਂ ਨੇ ਵੱਡੇ ਪੱਧਰ ‘ਤੇ ਪ੍ਰਦਰਸ਼ਨ ਕੀਤੇ ਸਨ।
ਬਠਿੰਡਾ ਦੇ ਬਹਾਦਰਗੜ੍ਹ ਜਾਡੀਆ ਪਿੰਡ ਦੀ ਰਹਿਣ ਵਾਲੀ ਮਹਿੰਦਰ ਕੌਰ ਨੇ ਕੰਗਨਾ ਰਣੌਤ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਸੀ ਜਿਸ ਵਿੱਚ ਉਨ੍ਹਾਂ ਦੇ ਬਿਆਨਾਂ ਨੂੰ ਲੈ ਕੇ ਮਾਣਹਾਨੀ ਦਾ ਦੋਸ਼ ਲਗਾਇਆ ਗਿਆ ਸੀ। ਅੱਜ ਦੀ ਸੁਣਵਾਈ ਦੌਰਾਨ ਦੋਵੇਂ ਮਾਮਲਿਆਂ ‘ਤੇ ਅਦਾਲਤ ਵੱਲੋਂ ਮਹੱਤਵਪੂਰਨ ਫੈਸਲੇ ਆਉਣ ਦੀ ਉਮੀਦ ਹੈ।
ਫਰਾਂਸ ਵਿੱਚ 15 ਸਾਲ ਤੋਂ ਘੱਟ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਪਾਬੰਦੀ ਦਾ ਬਿੱਲ ਪਾਸ
ਇਸ ਕਾਰਨ ਬਠਿੰਡਾ ਦੀ ਅਦਾਲਤ ਵਿੱਚ ਅੱਜ ਦੀ ਕਾਰਵਾਈ ਨੂੰ ਲੈ ਕੇ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ ਕਿਉਂਕਿ ਇਹ ਮਾਮਲੇ ਕਾਫ਼ੀ ਸਮੇਂ ਤੋਂ ਚਰਚਾ ਵਿੱਚ ਹਨ।
