skip to content

Last Updated: November 28, 2026

Dainik Savera Times Logo

Patiala : ਬਹਿਸ ਪਿੱਛੋਂ ਪੰਜਾਬ ਪੁਲਿਸ ਦੇ ਮੁਲਾਜ਼ਮ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਭਰਾ ਦੀ ਹਾਲਤ ਗੰਭੀਰ, ਦੋਸ਼ੀ ਫ਼ਰਾਰ

26 January 2026 ਅੱਪਡੇਟ ਕੀਤਾ ਗਿਆ

Patiala : ਬਹਿਸ ਪਿੱਛੋਂ ਪੰਜਾਬ ਪੁਲਿਸ ਦੇ ਮੁਲਾਜ਼ਮ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਭਰਾ ਦੀ ਹਾਲਤ ਗੰਭੀਰ, ਦੋਸ਼ੀ ਫ਼ਰਾਰ

Patiala News : ਪੰਜਾਬ ਵਿੱਚ ਅਪਰਾਧੀਆਂ ਵੱਲੋਂ ਸ਼ਰ੍ਹੇਆਮ ਹੁਣ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਹੁਣ ਇਹ ਹੱਥ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤਕ ਵੀ ਪਹੁੰਚਦੇ ਨਜ਼ਰੀਂ ਪੈ ਰਹੇ ਹਨ, ਜਿਸ ਦੀ ਤਾਜ਼ਾ ਮਿਸਾਲ ਨਾਭਾ ਤੋਂ ਸਾਹਮਣੇ ਆਈ ਹੈ, ਜਿਥੇ ਮੈਹਸ ਗੇਟ ਨਜ਼ਦੀਕ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਇੱਕ ਪੁਲਿਸ ਮੁਲਾਜ਼ਮ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ।

Punjab : ਗਣਤੰਤਰ ਦਿਵਸ ‘ਤੇ ਪੰਜਾਬ ਦੀ ਝਾਕੀ, ਪੰਜਾਬ ਪੁਲਿਸ ਦੇ 18 ਅਧਿਕਾਰੀਆਂ ਨੂੰ ਮਿਲੇਗਾ ਰਾਸ਼ਟਰਪਤੀ ਸਨਮਾਨ

ਜਾਣਕਾਰੀ ਅਨੁਸਾਰ, ਅਮਨਦੀਪ ਸਿੰਘ ਨਾਮ ਦਾ ਹਵਲਦਾਰ, ਜੋ ਕਿ ਪਟਿਆਲਾ ਦੇ ਸਿਵਲ ਲਾਈਨ ਵਿੱਚ ਤਾਇਨਾਤ ਸੀ। ਅਮਨਦੀਪ ਸਿੰਘ, ਨਾਭਾ ਦਾ ਰਹਿਣ ਵਾਲਾ ਸੀ ਅਤੇ ਰਾਤ 8 ਵਜੇ ਦੇ ਕਰੀਬ ਪੁਲਿਸ ਮੁਲਾਜ਼ਮ ਦੀ ਕੁਝ ਨੌਜਵਾਨਾਂ ਨਾਲ ਬਹਿਸ ਹੋਈ ਦੱਸੀ ਜਾ ਰਹੀ ਹੈ, ਜਿਸ ਤੋਂ ਬਾਅਦ ਹੋਰ ਇਕੱਠੇ ਹੋਏ ਨੌਜਵਾਨਾਂ ਨੇ ਉਸ ਪੁਲਿਸ ਮੁਲਾਜ਼ਮ ਅਮਨਦੀਪ ਸਿੰਘ ਅਤੇ ਉਸਦੇ ਭਰਾ ‘ਤੇ ਤੇਜ਼ਧਾਰ ਹਥਿਆਰਾਂ ਨਾਲ (police officer Murder) ਹਮਲਾ ਕਰ ਦਿੱਤਾ, ਜਿਸ ਵਿੱਚ ਅਮਨਦੀਪ ਸਿੰਘ ਦੀ ਮੌਤ ਹੋ ਗਈ।

Padma Awards 2026 : ਹਰਮਨਪ੍ਰੀਤ ਤੇ ਰੋਹਿਤ ਸ਼ਰਮਾ ਨੂੰ ਮਿਲੇਗਾ ਪਦਮਸ਼੍ਰੀ, ਪੰਜਾਬ ਦੀਆਂ 4 ਸ਼ਖ਼ਸੀਅਤਾਂ ਦੀ ਹੋਈ ਚੋਣ

ਹਮਲੇ ਵਿੱਚ ਅਮਨਦੀਪ ਸਿੰਘ ਦਾ ਭਰਾ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਮਾਮਲੇ ਵਿੱਚ ਥਾਣਾ ਕੋਤਵਾਲੀ ਦੇ ਇੰਚਾਰਜ ਸੌਰਵ ਸਬਰਵਾਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਮੁੱਢਲੀ ਜਾਣਕਾਰੀ ਮਿਲੀ ਹੈ ਕਿ ਕੁਝ ਨੌਜਵਾਨਾਂ ਨਾਲ ਬਹਿਸ ਤੋਂ ਬਾਅਦ ਹਮਲੇ ਦੌਰਾਨ ਅਮਨਦੀਪ ਸਿੰਘ ਨਾਮ ਦੇ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਉਹਨਾਂ ਨੇ ਕਿਹਾ ਕਿ ਅਜੇ ਤਕ ਜ਼ਖ਼ਮੀ ਭਰਾ ਕੁਝ ਕਹਿਣ ਦੀ ਹਾਲਤ ਵਿੱਚ ਨਹੀਂ ਹੈ ਪਰ ਉਹਨਾਂ ਵੱਲੋਂ ਪੂਰੇ ਇਲਾਕੇ ਨੂੰ ਸੀਲ ਕੀਤਾ ਗਿਆ ਹੈ ਤੇ ਸੀਸੀਟੀਵੀ ਦੀ ਫੋਟੋ ਦੇ ਅਧਾਰ ‘ਤੇ ਮੁਲਜ਼ਮਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.