skip to content

Last Updated: November 6, 2026

Dainik Savera Times Logo

ਅਮਰੀਕਾ ‘ਚ ਭਾਰਤੀ ਵਿਅਕਤੀ ਨੇ ਆਪਣੀ ਪਤਨੀ ਤੇ 3 ਰਿਸ਼ਤੇਦਾਰਾਂ ਨੂੰ ਮਾਰੀ ਗੋਲੀ ਵਿਜੈ ਕੁਮਾਰ ਗ੍ਰਿਫ਼ਤਾਰ…

24 January 2026 ਅੱਪਡੇਟ ਕੀਤਾ ਗਿਆ

ਅਮਰੀਕਾ ‘ਚ ਭਾਰਤੀ ਵਿਅਕਤੀ ਨੇ ਆਪਣੀ ਪਤਨੀ ਤੇ 3 ਰਿਸ਼ਤੇਦਾਰਾਂ ਨੂੰ ਮਾਰੀ ਗੋਲੀ ਵਿਜੈ ਕੁਮਾਰ ਗ੍ਰਿਫ਼ਤਾਰ…

ਨੈਸ਼ਨਲ ਡੈਸਕ: ਅਮਰੀਕਾ ਦੇ ਜਾਰਜੀਆ ਰਾਜ ਦੇ ਲਾਰੈਂਸਵਿਲ ਸ਼ਹਿਰ ਵਿੱਚ ਇੱਕ ਭਾਰਤੀ ਮੂਲ ਦੇ ਵਿਅਕਤੀ ਵਿਜੈ ਕੁਮਾਰ ਨੂੰ ਆਪਣੀ ਪਤਨੀ ਅਤੇ ਤਿੰਨ ਰਿਸ਼ਤੇਦਾਰਾਂ ਦੀ ਹੱਤਿਆ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਘਟਨਾ ਸ਼ੁੱਕਰਵਾਰ ਸਵੇਰੇ ਵਾਪਰੀ ਜਦੋਂ 51 ਸਾਲਾ ਵਿਜੈ ਕੁਮਾਰ ਨੇ ਘਰੇਲੂ ਝਗੜੇ ਤੋਂ ਬਾਅਦ ਆਪਣੀ ਪਤਨੀ ਮੀਮੂ ਡੋਗਰਾ ਉੱਤੇ ਗੋਲੀ ਚਲਾ ਦਿੱਤੀ। ਮੀਮੂ ਭਾਰਤ ਦੀ ਨਾਗਰਿਕ ਸੀ।

ਇਸ ਮਾਮਲੇ ‘ਤੇ ਅਟਲਾਂਟਾ ਸਥਿਤ ਭਾਰਤੀ ਦੂਤਾਵਾਸ ਨੇ ਗਹਿਰੀ ਦੁਖ ਪ੍ਰਗਟਾਈ ਹੈ ਅਤੇ ਪੁਸ਼ਟੀ ਕੀਤੀ ਹੈ ਕਿ ਦੋਸ਼ੀ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੂਤਾਵਾਸ ਨੇ ਕਿਹਾ ਹੈ ਕਿ ਪੀੜਤ ਪਰਿਵਾਰ ਨੂੰ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ।

ਬਰਫ਼ੀਲੇ ਪਹਾੜਾਂ ਵੱਲ ਤੁਰਦਾ penguin ਬਣਿਆ ਆਧੁਨਿਕ ਸਮਾਜ ਦੀ ਖਾਮੋਸ਼ ਚੀਖ..

ਵਿਜੈ ਕੁਮਾਰ ਉੱਤੇ ਆਪਣੀ ਪਤਨੀ ਮੀਮੂ ਡੋਗਰਾ (ਉਮਰ 43) ਦੇ ਨਾਲ ਨਾਲ ਗੌਰਵ ਕੁਮਾਰ, (33) ਨਿਧੀ ਚੰਦਰ, (27) ਅਤੇ ਹਰੀਸ਼ ਚੰਦਰ (38) ਦੀ ਹੱਤਿਆ ਕਰਨ ਦੇ ਦੋਸ਼ ਹਨ। ਇਹ ਸਾਰੇ ਰਿਸ਼ਤੇਦਾਰ ਲਾਰੈਂਸਵਿਲ ਦੇ ਬਰੂਕ ਆਈਵੀ ਕੋਰਟ ਇਲਾਕੇ ਵਿੱਚ ਰਹਿੰਦੇ ਸਨ।

ਪੁਲਿਸ ਨੂੰ ਘਟਨਾ ਸਥਲ ‘ਤੇ ਵਿਜੈ ਕੁਮਾਰ ਦੇ ਤਿੰਨ ਬੱਚੇ ਮਿਲੇ ਜੋ ਕਲੋਜ਼ਟ ਵਿੱਚ ਲੁਕੇ ਹੋਏ ਸਨ। ਉਨ੍ਹਾਂ ਵਿੱਚੋਂ ਵੱਡੇ ਪੁੱਤਰ ਨੇ 911 ‘ਤੇ ਕਾਲ ਕਰਕੇ ਪੁਲਿਸ ਨੂੰ ਸੂਚਨਾ ਦਿੱਤੀ। ਦੋਸ਼ੀ ਵਿਅਕਤੀ ਉੱਤੇ ਚਾਰ ਗੰਭੀਰ ਹਮਲੇ ਦੇ ਦੋਸ਼ਾਂ ਦੇ ਨਾਲ ਨਾਲ ਚਾਰ ਫੈਲੋਨੀ ਮਰਡਰ ਚਾਰ ਮੈਲਿਸ ਮਰਡਰ ਅਤੇ ਬੱਚਿਆਂ ਨਾਲ ਕਠੋਰਤਾ ਦੇ ਕਈ ਮਾਮਲੇ ਦਰਜ ਕੀਤੇ ਗਏ ਹਨ।

ਪਾਨ ਦੇ ਪੱਤੇ: ਸਰਦੀਆਂ ਵਿੱਚ ਸਿਹਤ ਲਈ ਕੁਦਰਤੀ ਸੰਜੀਵਨੀ

ਪਹਿਲੀ ਜਾਂਚ ਅਨੁਸਾਰ ਵਿਜੈ ਕੁਮਾਰ ਅਤੇ ਉਸ ਦੀ ਪਤਨੀ ਆਪਣੇ 12 ਸਾਲਾ ਬੱਚੇ ਨਾਲ ਆਪਣੇ ਰਿਸ਼ਤੇਦਾਰਾਂ ਦੇ ਘਰ ਗਏ ਸਨ ਪਰ ਇਸ ਤੋਂ ਪਹਿਲਾਂ ਉਨ੍ਹਾਂ ਦੇ ਘਰ ਵਿੱਚ ਹੀ ਝਗੜਾ ਹੋਇਆ ਸੀ। ਹੁਣ ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਹਮਲੇ ਦੇ ਪਿੱਛੇ ਅਸਲ ਕਾਰਨ ਕੀ ਸੀ ਅਤੇ ਕੀ ਹੋਰ ਕੋਈ ਸ਼ੱਕੀ ਵਿਅਕਤੀ ਵੀ ਇਸ ਮਾਮਲੇ ਨਾਲ ਜੁੜਿਆ ਹੋ ਸਕਦਾ ਹੈ।

ਇਹ ਮਾਮਲਾ ਸਿਰਫ਼ ਇੱਕ ਘਰੇਲੂ ਝਗੜੇ ਤੱਕ ਸੀਮਿਤ ਨਹੀਂ ਰਹਿ ਗਿਆ ਸਗੋਂ ਚਾਰ ਜਾਨਾਂ ਦੀ ਬਲੀ ਲੈ ਚੁੱਕਾ ਹੈ ਜਿਸ ਨੇ ਸਥਾਨਕ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜਾਂਚ ਜਾਰੀ ਹੈ ਅਤੇ ਦੂਤਾਵਾਸ ਪੀੜਤ ਪਰਿਵਾਰ ਨਾਲ ਨਿਰੰਤਰ ਸੰਪਰਕ ਵਿੱਚ ਹੈ।

horror-in-us-indian-origin-vijay-kumar-accused-of-killing-wife-and-relatives

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.