
PUNJAB NEWS : ਗੁਡਜ਼ ਐਂਡ ਸਰਵਿਸ ਟੈਕਸ (ਜੀਐੱਸਟੀ) ਨਾਲ ਜੁੜੇ ਵਿਵਾਦਾਂ ਦੇ ਤੇਜ਼ ਨਿਪਟਾਰੇ ਲਈ ਪੰਜਾਬ ਦਾ ਪਹਿਲਾ ਜੀਐੱਸਟੀ ਟ੍ਰਿਬਿਊਨਲ ਜਲੰਧਰ ਵਿੱਚ ਬੁੱਧਵਾਰ ਤੋਂ ਕੰਮ ਕਰਨਾ ਸ਼ੁਰੂ ਕਰੇਗਾ। ਟ੍ਰਿਬਿਊਨਲ ਦੇ ਖੁੱਲ੍ਹਣ ਨਾਲ ਟੈਕਸਦਾਤਿਆਂ ਨੂੰ ਹੁਣ ਅਦਾਲਤਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ ਅਤੇ ਉਨ੍ਹਾਂ ਨੂੰ ਆਪਣੇ ਮਾਮਲਿਆਂ ਦੇ ਨਿਪਟਾਰੇ ਲਈ ਇੱਕ ਖਾਸ ਮੰਚ ਮਿਲੇਗਾ।
ਜਲੰਧਰ ਦੇ ਲਾਡੋਵਾਲੀ ਰੋਡ ਸਥਿਤ ਭੂਮੀ ਤੇ ਜਲ ਸੰਭਾਲ ਵਿਭਾਗ ਦੇ ਦਫ਼ਤਰ ਦੀ ਦੂਜੀ ਮੰਜ਼ਿਲ ’ਤੇ ਟ੍ਰਿਬਿਊਨਲ ਦਾ ਦਫ਼ਤਰ ਤਿਆਰ ਕੀਤਾ ਗਿਆ ਹੈ। ਬੁੱਧਵਾਰ ਨੂੰ ਰਸਮੀ ਸ਼ੁਰੂਆਤ ਤੋਂ ਬਾਅਦ ਟ੍ਰਿਬਿਊਨਲ ਡੈਸਕ ਇੱਥੋਂ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਇਸ ਵੇਲੇ ਦਫ਼ਤਰ ਵਿੱਚ ਰੈਨੋਵੇਸ਼ਨ ਦਾ ਕੰਮ ਅੰਤਿਮ ਪੜਾਅ ’ਚ ਹੈ।
ਪਹਿਲਾਂ ਅਦਾਲਤ ਜਾਣਾ ਸੀ ਮਜ਼ਬੂਰੀ
ਇਸ ਤੋਂ ਪਹਿਲਾਂ ਜੀਐੱਸਟੀ ਨਾਲ ਸਬੰਧਿਤ ਕਿਸੇ ਵੀ ਵਿਵਾਦ ਦੀ ਸਥਿਤੀ ਵਿੱਚ ਟੈਕਸਦਾਤਾ ਨੂੰ ਪਹਿਲਾਂ ਵਿਭਾਗੀ ਅਧਿਕਾਰੀਆਂ ਕੋਲ ਅਰਜ਼ੀ ਦੇਣੀ ਪੈਂਦੀ ਸੀ। ਜੇ ਉੱਥੇ ਨਿਪਟਾਰਾ ਨਾ ਹੁੰਦਾ ਤਾਂ ਅਦਾਲਤ ਦਾ ਰੁਖ਼ ਕਰਨਾ ਪੈਂਦਾ ਸੀ। ਹੁਣ ਟ੍ਰਿਬਿਊਨਲ ਵਿੱਚ ਅਪੀਲ ਕਰਨ ਤੋਂ ਬਾਅਦ ਅਦਾਲਤ ਜਾਣ ਦੀ ਲੋੜ ਨਹੀਂ ਰਹੇਗੀ, ਜਿਸ ਨਾਲ ਸਮਾਂ ਅਤੇ ਖਰਚ ਦੋਵਾਂ ਦੀ ਬਚਤ ਹੋਵੇਗੀ।
READ ALSO : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਕੂਲਾਂ ਨੂੰ ਚੇਤਾਵਨੀ, ਆਖਰੀ ਮੌਕਾ
ਕਿਹੜੇ ਮਾਮਲਿਆਂ ਵਿੱਚ ਕੀਤੀ ਜਾ ਸਕਦੀ ਹੈ ਅਪੀਲ
ਕੋਈ ਵੀ ਟੈਕਸਦਾਤਾ ਜੀਐੱਸਟੀ ਟ੍ਰਿਬਿਊਨਲ ਵਿੱਚ ਅਪੀਲ ਕਰ ਸਕਦਾ ਹੈ। ਟੈਕਸ ਅਸੈਸਮੈਂਟ ਵਿੱਚ ਗਲਤੀ, ਰਿਫੰਡ ਨਾ ਮਿਲਣ, ਇਨਪੁੱਟ ਟੈਕਸ ਕ੍ਰੈਡਿਟ, ਜੁਰਮਾਨੇ ਜਾਂ ਵਿਭਾਗ ਵੱਲੋਂ ਕੀਤੀ ਕਿਸੇ ਮੰਗ ਦੇ ਖ਼ਿਲਾਫ਼ ਅਪੀਲ ਦਾਖ਼ਲ ਕੀਤੀ ਜਾ ਸਕਦੀ ਹੈ। ਵਿਭਾਗ ਦੇ ਫ਼ੈਸਲੇ ਤੋਂ 30 ਦਿਨਾਂ ਦੇ ਅੰਦਰ ਅਪੀਲ ਕਰਨੀ ਲਾਜ਼ਮੀ ਹੋਵੇਗੀ ਅਤੇ ਨਾਲ ਸਬੰਧਿਤ ਦਸਤਾਵੇਜ਼ ਤੇ ਸਬੂਤ ਵੀ ਜਮ੍ਹਾਂ ਕਰਵਾਉਣੇ ਪੈਣਗੇ।
ਜਲੰਧਰ ਤੋਂ ਹੀ ਕਰੀਬ 150 ਸ਼ਿਕਾਇਤਾਂ
ਵਿਭਾਗੀ ਸੂਤਰਾਂ ਮੁਤਾਬਕ ਜਲੰਧਰ ਜ਼ਿਲ੍ਹੇ ਵਿੱਚ ਜੀਐੱਸਟੀ ਨਾਲ ਸਬੰਧਿਤ ਕਰੀਬ 150 ਸ਼ਿਕਾਇਤਾਂ ਚੱਲ ਰਹੀਆਂ ਹਨ, ਜਦਕਿ ਸੂਬੇ ਭਰ ਵਿੱਚ ਇਹ ਗਿਣਤੀ 1300 ਤੋਂ 1400 ਦੇ ਕਰੀਬ ਹੈ। ਕਈ ਮਾਮਲੇ ਹਾਲੇ ਵੀ ਵਿਭਾਗੀ ਅਥਾਰਟੀ ਕੋਲ ਬਕਾਇਆ ਹਨ, ਜਦਕਿ ਕੁਝ ਮਾਮਲੇ ਅਦਾਲਤਾਂ ਵਿੱਚ ਚੱਲ ਰਹੇ ਹਨ। ਟ੍ਰਿਬਿਊਨਲ ਬੈਂਚ ਬਣਨ ਨਾਲ ਇਨ੍ਹਾਂ ਸਾਰੇ ਮਾਮਲਿਆਂ ਦੀ ਸੁਣਵਾਈ ਹੁਣ ਜਲੰਧਰ ਵਿੱਚ ਹੀ ਹੋਵੇਗੀ।
ਰਿਟਾਇਰ ਜੱਜ ਤੇ ਤਕਨੀਕੀ ਮਾਹਿਰ ਹੋਣਗੇ ਮੈਂਬਰ
ਜੀਐੱਸਟੀ ਟ੍ਰਿਬਿਊਨਲ ਦੀ ਅਗਵਾਈ ਹਾਈਕੋਰਟ ਤੋਂ ਰਿਟਾਇਰ ਜੱਜ ਕਰਨਗੇ। ਉਨ੍ਹਾਂ ਦੇ ਨਾਲ ਜੀਐੱਸਟੀ ਵਿਭਾਗ ਦਾ ਇੱਕ ਤਕਨੀਕੀ ਅਧਿਕਾਰੀ ਅਤੇ ਇੱਕ ਸੇਵਾਮੁਕਤ ਅਫਸਰਸ਼ਾਹ ਟ੍ਰਿਬਿਊਨਲ ਦੇ ਮੈਂਬਰ ਹੋਣਗੇ। ਇਹ ਤਿੰਨੇ ਮਿਲ ਕੇ ਉਹਨਾਂ ਟੈਕਸਦਾਤਿਆਂ ਦੀ ਸੁਣਵਾਈ ਕਰਨਗੇ ਜੋ ਪਹਿਲੀ ਅਥਾਰਟੀ ਦੇ ਫ਼ੈਸਲੇ ਤੋਂ ਅਸੰਤੁਸ਼ਟ ਹਨ।
ਟ੍ਰਿਬਿਊਨਲ ਦੀ ਸਥਾਪਨਾ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ ਟੈਕਸ ਨਾਲ ਜੁੜੇ ਵਿਵਾਦਾਂ ਦਾ ਨਿਪਟਾਰਾ ਤੇਜ਼ੀ ਨਾਲ ਹੋਵੇਗਾ ਅਤੇ ਟੈਕਸਦਾਤਿਆਂ ਨੂੰ ਵੱਡੀ ਰਾਹਤ ਮਿਲੇਗੀ।
Basant Panchami 2026:ਬਸੰਤ ਪੰਚਮੀ ‘ਤੇ ਸਰਸਵਤੀ ਮਾਂ ਦੇ ਮੰਤਰਾਂ ਦਾ ਜਾਪ ਕਰਨ ਤੇ ਚਮਕੇਗੀ ਕਿਸਮਤ, ਜਾਣੋ ਪੂਰੀ ਵਿਧੀ


मेष: दिन शुभ रहेगा...