skip to content

Last Updated: November 23, 2026

Dainik Savera Times Logo

1 ਅਪ੍ਰੈਲ ਤੋਂ Highway toll ਪੂਰੀ ਤਰ੍ਹਾਂ ਕੈਸ਼ਲੈੱਸ: FASTag/UPI ਹੀ ਹੋਵੇਗਾ ਤੇ ਹੋਵੇਗਾ ਭੁਗਤਾਨ

17 January 2026 ਅੱਪਡੇਟ ਕੀਤਾ ਗਿਆ

1 ਅਪ੍ਰੈਲ ਤੋਂ Highway toll ਪੂਰੀ ਤਰ੍ਹਾਂ ਕੈਸ਼ਲੈੱਸ: FASTag/UPI ਹੀ ਹੋਵੇਗਾ ਤੇ ਹੋਵੇਗਾ ਭੁਗਤਾਨ

ਸੜਕ ਸਫ਼ਰ ਕਰਨ ਵਾਲੇ ਡਰਾਈਵਰਾਂ ਲਈ ਮਹੱਤਵਪੂਰਨ ਖ਼ਬਰ ਹੈ। 1 ਅਪ੍ਰੈਲ, 2026 ਤੋਂ ਦੇਸ਼ ਦੇ ਸਾਰੇ ਹਾਈਵੇਅ ਟੋਲ ਪਲਾਜ਼ਾ ਪੂਰੀ ਤਰ੍ਹਾਂ ਕੈਸ਼ਲੈੱਸ (Cashless) ਹੋ ਜਾਣਗੇ। ਇਸਦਾ ਅਰਥ ਹੈ ਕਿ ਟੋਲ ਭੁਗਤਾਨ ਸਿਰਫ਼ FASTag ਜਾਂ UPI ਰਾਹੀਂ ਹੀ ਕੀਤਾ ਜਾ ਸਕੇਗਾ। ਨਕਦ ਦੇਣ ਦੀ ਪੁਰਾਣੀ ਪ੍ਰਥਾ ਖਤਮ ਹੋ ਜਾਏਗੀ, ਜਿਸ ਨਾਲ ਲੰਬੀਆਂ ਲਾਈਨਾਂ, ਟੋਲ ਬੂਥਾਂ ‘ਤੇ ਰੁਕਣਾ ਅਤੇ ਪੈਸਿਆਂ ਨੂੰ ਲੈ ਕੇ ਹੋਣ ਵਾਲੀ ਬਹਿਸ ਖ਼ਤਮ ਹੋ ਜਾਵੇਗੀ।

ਇਹ ਜਾਣਕਾਰੀ ਕੇਂਦਰੀ ਸੜਕੀ ਆਵਾਜਾਈ ਮੰਤਰਾਲੇ ਦੇ ਸਕੱਤਰ ਵੀ. ਉਮਾਸ਼ੰਕਰ ਨੇ ਇੱਕ ਇੰਟਰਵਿਊ ਦੌਰਾਨ ਦਿੱਤੀ। ਉਨ੍ਹਾਂ ਸਾਫ਼ ਕਿਹਾ ਕਿ ਟੋਲ ਪਲਾਜ਼ਾ ‘ਤੇ ਨਕਦ ਭੁਗਤਾਨ ਪੂਰੀ ਤਰ੍ਹਾਂ ਬੰਦ ਕੀਤਾ ਜਾਵੇਗਾ। ਇਸ ਦਾ ਮਕਸਦ ਹੈ ਕਿ ਟੋਲ ‘ਤੇ ਲੱਗਣ ਵਾਲੇ ਜਾਮ ਖ਼ਤਮ ਹੋਣ ਅਤੇ ਸਫ਼ਰ ਤੇਜ਼ ਅਤੇ ਬਿਨਾਂ ਰੁਕਾਵਟ ਹੋਵੇ।

ਟਰਾਇਲ ਪਹਿਲਾਂ ਹੀ ਚੱਲ ਰਿਹਾ ਹੈ

ਸਰਕਾਰ ਇਸ ਨਿਯਮ ਨੂੰ ਲਾਗੂ ਕਰਨ ਤੋਂ ਪਹਿਲਾਂ ਇਸਦੀ ਟੈਸਟਿੰਗ ਕਰ ਰਹੀ ਹੈ। ਫਿਲਹਾਲ ਦੇਸ਼ ਦੇ 25 ਟੋਲ ਪਲਾਜ਼ਾ ‘ਤੇ No-stop ਕੈਸ਼ਲੈੱਸ ਸਿਸਟਮ ਦਾ ਟਰਾਇਲ ਚੱਲ ਰਿਹਾ ਹੈ। ਹਾਲਾਂਕਿ ਅਧਿਕਾਰਤ ਨੋਟੀਫਿਕੇਸ਼ਨ ਆਉਣਾ ਬਾਕੀ ਹੈ, ਪਰ ਸੰਕੇਤ ਇਹ ਹਨ ਕਿ 1 ਅਪ੍ਰੈਲ ਤੋਂ ਇਹ ਨਿਯਮ ਪੂਰੇ ਦੇਸ਼ ਵਿੱਚ ਲਾਗੂ ਹੋ ਜਾਵੇਗਾ।

ਜਾਮ ਅਤੇ ਸਮੇਂ ਦੀ ਬਰਬਾਦੀ ਤੋਂ ਮਿਲੇਗੀ ਰਾਹਤ

ਅਜੇ ਵੀ ਕਈ ਟੋਲ ਪਲਾਜ਼ਾ ‘ਤੇ ਨਕਦ ਲੈਣ-ਦੇਣ ਹੁੰਦਾ ਹੈ। ਜਿਸ ਕਾਰਨ ਲੰਬੀਆਂ ਲਾਈਨਾਂ ਬਣਦੀਆਂ ਹਨ। ਕੈਸ਼ ਬੰਦ ਹੋਣ ਨਾਲ ਗੱਡੀਆਂ ਨੂੰ ਟੋਲ ਬੂਥ ‘ਤੇ ਰੁਕਣਾ ਨਹੀਂ ਪਵੇਗਾ, ਜਿਸ ਨਾਲ ਸਫ਼ਰ ਤੇਜ਼ ਅਤੇ ਆਸਾਨ ਹੋਵੇਗਾ।

READ ALSO : ਪੰਜਾਬ ’ਚ ਗੈਂਗਸਟਰਾਂ ਦੇ ਨਿਸ਼ਾਨੇ ਤੇ ‘ਆਪ’ ਦੇ ਦਲਜੀਤ ਰਾਜੂ ਇੱਕ ਵਾਰ ਫਿਰ ਮਿਲੀ ਧਮਕੀ, ਜਾਣੋ ਕਾਰਨ

ਸਰਕਾਰ ਦੇ ਫੈਸਲੇ ਦੇ 3 ਮੁੱਖ ਫਾਇਦੇ:

ਈਂਧਨ ਦੀ ਬਚਤ: ਟੋਲ ‘ਤੇ ਵਾਰ-ਵਾਰ ਰੁਕਣ ਅਤੇ ਚੱਲਣ ਨਾਲ ਪੈਟਰੋਲ-ਡੀਜ਼ਲ ਦੀ ਬਰਬਾਦੀ ਘਟੇਗੀ।

ਪਾਰਦਰਸ਼ਤਾ: ਹਰ ਲੈਣ-ਦੇਣ ਡਿਜੀਟਲ ਹੋਵੇਗਾ, ਜਿਸ ਨਾਲ ਟੋਲ ਕਲੈਕਸ਼ਨ ਵਿੱਚ ਗੜਬੜੀ ਜਾਂ ਹੇਰਾਫੇਰੀ ਦੀ ਸੰਭਾਵਨਾ ਖ਼ਤਮ ਹੋਵੇਗੀ।

ਤੇਜ਼ ਸਫ਼ਰ: ਖੁੱਲ੍ਹੇ ਪੈਸੇ, ਰਸੀਦ ਅਤੇ ਬਹਿਸ ਵਿੱਚ ਲੱਗਣ ਵਾਲਾ ਸਮਾਂ ਬਚੇਗਾ।

ਬੈਰੀਅਰ-ਫ੍ਰੀ ਟੋਲਿੰਗ ਵੱਲ ਕਦਮ

ਕੈਸ਼ ਭੁਗਤਾਨ ਖ਼ਤਮ ਕਰਨਾ ਸਰਕਾਰ ਦੇ ਮਲਟੀ-ਲੇਨ ਫ੍ਰੀ ਫਲੋ (MLFF) ਸਿਸਟਮ ਦੀ ਦਿਸ਼ਾ ਵਿੱਚ ਪਹਿਲਾ ਕਦਮ ਹੈ। ਭਵਿੱਖ ਵਿੱਚ ਹਾਈਵੇਅ ‘ਤੇ ਫਿਜ਼ੀਕਲ ਟੋਲ ਨਾਕੇ ਨਹੀਂ ਹੋਣਗੇ। ਕੈਮਰੇ ਅਤੇ ਸੈਂਸਰ ਵਾਹਨ ਨੂੰ ਪਛਾਣ ਕੇ ਟੋਲ ਆਪਣੇ ਆਪ ਕੱਟ ਲਿਆ ਜਾਵੇਗਾ।

ਡਰਾਈਵਰਾਂ ਲਈ ਸਲਾਹ:

1 ਅਪ੍ਰੈਲ ਤੋਂ ਪਹਿਲਾਂ ਆਪਣੇ FASTag ਦਾ ਬੈਲੇਂਸ ਚੈੱਕ ਕਰੋ ਅਤੇ ਅਕਾਊਂਟ ਐਕਟਿਵ ਰੱਖੋ।

ਜੇ FASTag ਨਹੀਂ ਹੈ, ਤਾਂ UPI ਪੇਮੈਂਟ ਜ਼ਰੂਰ ਚਾਲੂ ਰੱਖੋ।

ਨਿਯਮ ਲਾਗੂ ਹੋਣ ਤੋਂ ਬਾਅਦ ਡਿਜੀਟਲ ਪੇਮੈਂਟ ਤੋਂ ਬਿਨਾਂ ਟੋਲ ਪਲਾਜ਼ਾ ‘ਤੇ ਪਹੁੰਚਣ ‘ਤੇ ਜੁਰਮਾਨਾ ਹੋ ਸਕਦਾ ਹੈ।

Zodiac Updates 2026:ਇਨ੍ਹਾਂ 5 ਰਾਸ਼ੀਆਂ ਦੇ ਕਾਰੋਬਾਰ ਅਤੇ ਨੌਕਰੀ ਵਿੱਚ ਖੁੱਲ੍ਹਣਗੇ ਲਾਭ ਦੇ ਰਸਤੇ

Highway toll to be completely cashless from April 1: FASTag/UPI will be the only payment

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.