skip to content

Last Updated: November 24, 2026

Dainik Savera Times Logo

ਸ਼ਰਮਨਾਕ! ਮਾਨਸਿਕ ਤੌਰ ‘ਤੇ ਅਸਮਰੱਥ ਮਹਿਲਾ ਨਾਲ ਜਬਰ-ਜਨਾਹ ਦਾ ਮਾਮਲਾ ਸੁਲਝਾਇਆ, ਦੋਸ਼ੀ ਗ੍ਰਿਫਤਾਰ

15 January 2026 ਅੱਪਡੇਟ ਕੀਤਾ ਗਿਆ

ਸ਼ਰਮਨਾਕ! ਮਾਨਸਿਕ ਤੌਰ ‘ਤੇ ਅਸਮਰੱਥ ਮਹਿਲਾ ਨਾਲ ਜਬਰ-ਜਨਾਹ ਦਾ ਮਾਮਲਾ ਸੁਲਝਾਇਆ, ਦੋਸ਼ੀ ਗ੍ਰਿਫਤਾਰ

ਅਨੰਦਪੁਰ ਸਾਹਿਬ ਨਿਊਜ਼ : ਸ੍ਰੀ ਅਨੰਦਪੁਰ ਸਾਹਿਬ ਪੁਲਿਸ ਨੇ ਮਾਨਸਿਕ ਤੌਰ ‘ਤੇ ਅਸਮਰੱਥ ਮਹਿਲਾ ਨਾਲ ਹੋਏ ਜਬਰ-ਜਨਾਹ ਦੇ ਮਾਮਲੇ ਨੂੰ ਸੁਲਝਾ ਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਡੀਐਸਪੀ ਜਸ਼ਨਦੀਪ ਸਿੰਘ ਨੇ ਅੱਜ ਪ੍ਰੈਸ ਕਾਨਫਰੰਸ ਕਰਦਿਆਂ ਜਾਣਕਾਰੀ ਦਿੱਤੀ।

ਜਾਣਕਾਰੀ ਮੁਤਾਬਕ, ਮਿਤੀ 19 ਦਸੰਬਰ 2025 ਨੂੰ ਪੁਲਿਸ ਨੂੰ ਸੂਚਨਾ ਮਿਲੀ ਕਿ ਦਸਮੇਸ਼ ਅਕੈਡਮੀ ਦੇ ਨੇੜੇ ਇਕ ਮਹਿਲਾ ਨਾਲ ਜਬਰ-ਜਨਾਹ ਦੀ ਘਟਨਾ ਵਾਪਰੀ ਹੈ। ਤੁਰੰਤ ਥਾਣਾ ਅਨੰਦਪੁਰ ਸਾਹਿਬ ਵਿੱਚ ਐਫਆਈਆਰ ਨੰਬਰ 203/225 ਅਧੀਨ ਸੈਕਸ਼ਨ 64(2), 127(2)(B) ਐਨਐਸ ਤਹਿਤ ਦਰਜ ਕੀਤੀ ਗਈ।

READ ALSO : ਮੋਹਾਲੀ ਦੇ ਬਿਲਡਰ ਨੂੰ ਗੋਲਡੀ ਬਰਾੜ ਦੇ ਨਾਂ ’ਤੇ 2 ਕਰੋੜ ਰੁਪਏ ਦੀ ਫਿਰੌਤੀ ਲਈ ਮਿਲੀ ਧਮਕੀ

ਡੀਐਸਪੀ ਜਸ਼ਨਦੀਪ ਨੇ ਦੱਸਿਆ ਕਿ ਪੀੜਤ ਮਹਿਲਾ 50% ਮਾਨਸਿਕ ਤੌਰ ‘ਤੇ ਅਸਮਰੱਥ ਹੈ, ਜਿਸ ਕਾਰਨ ਮਾਮਲੇ ਵਿੱਚ ਸਪੈਸ਼ਲ ਸੈਕਸ਼ਨ ਸ਼ਾਮਲ ਕੀਤੀਆਂ ਗਈਆਂ। ਡੀਜੀਪੀ ਅਤੇ ਐਸਐਸਪੀ ਵੱਲੋਂ ਦਿੱਤੀਆਂ ਗਈਆਂ ਹਿਦਾਇਤਾਂ ਅਨੁਸਾਰ ਤੁਰੰਤ ਪੁਲਿਸ ਟੀਮਾਂ ਮਾਮਲੇ ਦੀ ਜਾਂਚ ਲਈ ਤਾਇਨਾਤ ਕੀਤੀਆਂ ਗਈਆਂ।

ਐਸਪੀਡੀ ਦੀ ਅਗਵਾਈ ਹੇਠ ਡੀਐਸਪੀ ਜਸ਼ਨਦੀਪ ਸਿੰਘ, ਇੰਸਪੈਕਟਰ ਦਾਨਿਸ਼ਵੀਰ ਸਿੰਘ ਅਤੇ ਏਐਸਆਈ ਜਸਮੇਰ ਸਿੰਘ ਦੀ ਟੀਮ ਨੇ ਹਿਊਮਨ ਅਤੇ ਟੈਕਨੀਕਲ ਇਨਪੁਟ ਦੀ ਮਦਦ ਨਾਲ ਮਾਮਲੇ ਦਾ ਖੁਲਾਸਾ ਕਰਦਿਆਂ ਦੋਸ਼ੀ ਅਨਿਲ ਸ਼ਰਮਾ ਪੁੱਤਰ ਤੇਲੂ ਉਪਾਧਨ ਨੂੰ ਕਾਬੂ ਕੀਤਾ। ਦੋਸ਼ੀ ਖਾਨਾਬਦੋਸ਼ ਕਿਸਮ ਦਾ ਹੈ ਅਤੇ ਇਸ ਵੇਲੇ ਉਸਦਾ ਸਥਾਈ ਪਤਾ ਵੈਰੀਫਾਈ ਕੀਤਾ ਜਾ ਰਿਹਾ ਹੈ।

ਪੁਲਿਸ ਦੋਸ਼ੀ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿਛ ਕਰੇਗੀ ਤਾਂ ਜੋ ਘਟਨਾ ਦੇ ਹੋਰ ਪੱਖ ਸਾਹਮਣੇ ਆ ਸਕਣ। ਇਸ ਕਾਰਵਾਈ ਨਾਲ ਪੁਲਿਸ ਵੱਲੋਂ ਮਾਨਸਿਕ ਤੌਰ ‘ਤੇ ਅਸਮਰੱਥ ਲੋਕਾਂ ਨਾਲ ਹੋਏ ਜਬਰ-ਜਨਾਹ ਦੇ ਮਾਮਲਿਆਂ ਖਿਲਾਫ ਸਖ਼ਤ ਰਵੱਈਆ ਦਰਸਾਇਆ ਗਿਆ ਹੈ।

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ’ਚ ਝਟਕਾ: ਚਰਨਜੀਤ ਬਰਾੜ ਨੇ ਅਸਤੀਫਾ ਦਿੱਤਾ

Shameful! Mentally disabled woman rape case solved, accused arrested

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.