skip to content

Last Updated: October 5, 2026

Dainik Savera Times Logo

Makar Sankranti : ਹੱਡ-ਚੀਰਵੀਂ ਠੰਡ ‘ਤੇ ਸ਼ਰਧਾ ਭਾਰੂ ! ਸ਼੍ਰੀ ਹਰਿਮੰਦਰ ਸਾਹਿਬ ਵੱਡੀ ਗਿਣਤੀ ‘ਚ ਨਤਮਸਤਕ ਹੋ ਰਹੀ ਸੰਗਤ

9 months ਪਹਿਲਾ

Makar Sankranti : ਹੱਡ-ਚੀਰਵੀਂ ਠੰਡ ‘ਤੇ ਸ਼ਰਧਾ ਭਾਰੂ ! ਸ਼੍ਰੀ ਹਰਿਮੰਦਰ ਸਾਹਿਬ ਵੱਡੀ ਗਿਣਤੀ ‘ਚ ਨਤਮਸਤਕ ਹੋ ਰਹੀ ਸੰਗਤ

Sri Harimandir Sahib : ਸ੍ਰੀ ਹਰਿਮੰਦਰ ਸਾਹਿਬ ਮਕਰ ਵਿਖੇ ਸੰਕ੍ਰਾਂਤੀ ‘ਤੇ ਸ਼ਰਧਾਲੂ ਵੱਡੀ ਗਿਣਤੀ ਨਤਮਸਤਕ ਹੋਣ ਪਹੁੰਚ ਰਹੇ ਹਨ। ਹੱਡ ਚੀਰਵੀਂ ਠੰਡ ਵੀ ਲੋਕਾਂ ਦੀ ਸ਼ਰਧਾ ਦੇ ਜਜਬੇ ਨੂੰ ਨਹੀਂ ਰੋਕ ਸਕੀ। ਦੱਸ ਦਈਏ ਕਿ ਇਸ ਦਿਨ ਦਾ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ 40 ਮੁਕਤਿਆਂ ਨੂੰ ਬੇਦਾਵਾ ਪਾੜ ਕੇ ਆਜ਼ਾਦ ਕੀਤਾ ਸੀ ਅਤੇ ਇਸ ਦਿਨ 40 ਸਿੱਖ ਸ਼ਹੀਦ ਹੋਏ ਸਨ। ਸਿੱਖ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਸਵੇਰ ਤੋਂ ਹੀ ਸੰਗਤ, ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਣੀ ਸ਼ੁਰੂ ਹੋ ਗਈ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਸ੍ਰੀ ਦਰਬਾਰ ਸਾਹਿਬ ਦੇ ਇਸ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣਾ ਵਿਸ਼ੇਸ਼ ਮੰਨਿਆ ਜਾਂਦਾ ਹੈ ਅਤੇ ਉਹ ਭਾਗਸ਼ਾਲੀ ਹਨ ਕਿ ਉਹ ਮੱਥਾ ਟੇਕ ਪਾ ਰਹੇ ਹਨ।

Makar Sankranti 2026 : ਮਕਰ ਸੰਕ੍ਰਾਂਤੀ ‘ਤੇ ਰਾਸ਼ੀ ਅਨੁਸਾਰ ਕਰੋ ਇਨ੍ਹਾਂ ਖ਼ਾਸ ਚੀਜ਼ਾਂ ਦਾ ਦਾਨ, ਮਿਲੇਗਾ ਪੁੰਨ

ਜਾਣਕਾਰੀ ਅਨੁਸਾਰ, ਮਕਰ ਸੰਕ੍ਰਾਂਤੀ ਦੇ ਮੌਕੇ ‘ਤੇ ਹਜ਼ਾਰਾਂ ਸ਼ਰਧਾਲੂ ਹਰਿਮੰਦਰ ਸਾਹਿਬ ਪਹੁੰਚੇ ਰਹੇ ਹਨ। ਸ਼ਰਧਾਲੂਆਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਸ ਦਿਨ ਇਸ਼ਨਾਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦਿਨ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਸਾਰੀਆਂ ਸਰੀਰਕ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ ਅਤੇ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ। ਸੰਗਤਾਂ ਨੇ ਅੱਜ ਇਸ਼ਨਾਨ ਕਰਨ ਤੋਂ ਬਾਅਦ, ਉਨ੍ਹਾਂ ਨੇ ਦੇਸ਼ ਅਤੇ ਆਪਣੇ ਪਰਿਵਾਰਾਂ ਦੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ।

Delhi-NCR ‘ਚ ਠੰਡ ਤੇ ਸੀਤ ਲਹਿਰ ਦਾ ਕਹਿਰ, ਗੰਗਾਸਾਗਰ-ਪ੍ਰਯਾਗਰਾਜ ‘ਚ ਆਸਥਾ ਦੀ ਡੁਬਕੀ ਲਗਾ ਰਹੇ ਸ਼ਰਧਾਲੂ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.