skip to content

Last Updated: October 9, 2026

Dainik Savera Times Logo

ਕੋਲਕਾਤਾ ਜੂ ‘ਚ ਦਰੀਆਈ ਘੋੜਾ ਨੇ ਪਾਣੀ ਛੱਡਣ ਤੋਂ ਕੀਤਾ ਇਨਕਾਰ 14 ਦਿਨਾਂ ਤੋਂ ਨਹੀਂ ਆ ਰਿਹਾ ਬਾਹਰ….

9 months ਪਹਿਲਾ

ਕੋਲਕਾਤਾ ਜੂ ‘ਚ ਦਰੀਆਈ ਘੋੜਾ ਨੇ ਪਾਣੀ ਛੱਡਣ ਤੋਂ ਕੀਤਾ ਇਨਕਾਰ 14 ਦਿਨਾਂ ਤੋਂ ਨਹੀਂ ਆ ਰਿਹਾ ਬਾਹਰ….

ਨਵੀਂ ਦਿਲੀ: ਹਿਪੋਪੋਟੇਮਸ ਨੂੰ ਪੰਜਾਬੀ ਵਿੱਚ ਦਰੀਆਈ ਘੋੜਾ ਜਾਂ ਜਲ ਘੋੜਾ ਕਿਹਾ ਜਾਂਦਾ ਹੈ। ਕੋਲਕਾਤਾ ਦੇ ਅਲੀਪੁਰ ਜੂ ਵਿੱਚ ਪਿਛਲੇ ਦੋ ਹਫ਼ਤਿਆਂ ਤੋਂ ਇੱਕ ਨੌਜਵਾਨ ਦਰੀਆਈ ਘੋੜਾ ਪੂਲ ਵਿੱਚੋਂ ਬਾਹਰ ਨਹੀਂ ਆ ਰਿਹਾ ਜਿਸ ਕਾਰਨ ਜੂ ਪ੍ਰਸ਼ਾਸਨ ਵਿੱਚ ਚਿੰਤਾ ਦੀ ਲਹਿਰ ਦੌੜ ਗਈ ਹੈ। ਤਿੰਨ ਸਾਲ ਤੋਂ ਵੱਧ ਉਮਰ ਵਾਲਾ ਇਹ ਨਰ ਦਰੀਆਈ ਘੋੜਾ ਜਿਸਨੂੰ ‘ਹਿਪੋ ਵਨ’ ਨਾਮ ਦਿੱਤਾ ਗਿਆ ਹੈ ਪਿਛਲੇ 13 ਦਿਨਾਂ ਤੋਂ ਪਾਣੀ ਵਿੱਚ ਹੀ ਰਹਿ ਰਿਹਾ ਹੈ ਅਤੇ ਰਾਤ ਨੂੰ ਵੀ ਆਪਣੇ ਸ਼ੈਲਟਰ ਵੱਲ ਨਹੀਂ ਜਾ ਰਿਹਾ ਜੋ ਕਿ ਉਸ ਦੀ ਆਮ ਆਦਤ ਤੋਂ ਵੱਖਰਾ ਵਿਅਹਾਰ ਹੈ।

ਜੂ ਪ੍ਰਸ਼ਾਸਨ ਨੇ ਹਾਲਾਤ ਦੀ ਗੰਭੀਰਤਾ ਨੂੰ ਦੇਖਦਿਆਂ ਪੰਜ ਮੈਂਬਰੀ ਮੈਡੀਕਲ ਟੀਮ ਬਣਾਈ ਹੈ ਜੋ 24 ਘੰਟੇ ਹਿਪੋ ਦੀ ਨਿਗਰਾਨੀ ਕਰ ਰਹੀ ਹੈ। ਹਿਪੋ ਦੇ ਇਨਕਲੋਜ਼ਰ ਨੂੰ ਵੀ ਸਟ੍ਰੈੱਸ ਘਟਾਉਣ ਲਈ ਵਿਊ ਕਟਰਾਂ ਨਾਲ ਘੇਰ ਦਿੱਤਾ ਗਿਆ ਹੈ। ਜੂ ਅਧਿਕਾਰੀ ਹੋਰ ਜੂਜ਼ ਨਾਲ ਸੰਪਰਕ ਵਿੱਚ ਹਨ ਤਾਂ ਜੋ ਇਲਾਜ ਦੀ ਅਗਲੀ ਰਣਨੀਤੀ ਬਾਰੇ ਫੈਸਲਾ ਲਿਆ ਜਾ ਸਕੇ। ਹਾਲਾਂਕਿ ਹਿਪੋ ਨੂੰ ਜਬਰਦਸਤੀ ਪਾਣੀ ਤੋਂ ਬਾਹਰ ਕੱਢਣ ਦੀ ਸੰਭਾਵਨਾ ਨੂੰ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ।

ਪਿਛਲੇ ਕੁਝ ਦਿਨਾਂ ਵਿੱਚ ਹਿਪੋ ਵਨ ਦੀ ਹਾਲਤ ਵਿੱਚ ਕੁਝ ਸੁਧਾਰ ਦੇ ਸੰਕੇਤ ਮਿਲੇ ਹਨ। 2024 ਵਿੱਚ ਨੰਦਨਕਾਨਨ ਜੂ ਤੋਂ ਲਿਆਂਦੇ ਗਏ ਇਸ ਹਿਪੋ ਨੇ ਹੌਲੀ ਹੌਲੀ ਆਪਣਾ ਆਮ ਖੁਰਾਕ ਲੈਣਾ ਸ਼ੁਰੂ ਕਰ ਦਿੱਤਾ ਹੈ ਜਿਸ ਵਿੱਚ ਸ਼ੱਕਰਕੰਧੀ ਗਾਜਰ ਹਰੀ ਘਾਹ ਕੇਲਾ ਅਤੇ ਗੰਨੇ ਦੇ ਪੱਤੇ ਸ਼ਾਮਲ ਹਨ। ਜੂ ਡਾਇਰੈਕਟਰ ਤ੍ਰਿਪਤੀ ਸਾਹ ਨੇ ਦੱਸਿਆ ਕਿ ਹਿਪੋ ਇਲਾਜ ਦਾ ਜਵਾਬ ਦੇ ਰਿਹਾ ਹੈ ਪਰ ਹਾਲੇ ਤੱਕ ਇਹ ਸਾਫ਼ ਨਹੀਂ ਹੋਇਆ ਕਿ ਇਹ ਲੱਤ ਦੀ ਚੋਟ ਹੈ ਜਾਂ ਨਿਊਰੋਲੋਜੀਕਲ ਸਮੱਸਿਆ। ਤਿੰਨ ਜੂ ਡਾਕਟਰਾਂ ਅਤੇ ਬੇਲਗਾਛੀਆ ਦੇ ਵੈਟਰਨਰੀ ਹਸਪਤਾਲ ਦੇ ਦੋ ਡਾਕਟਰਾਂ ਦੀ ਟੀਮ ਲਗਾਤਾਰ ਹਿਪੋ ਦੀ ਹਾਲਤ ਦੀ ਨਿਗਰਾਨੀ ਕਰ ਰਹੀ ਹੈ।

ਇਸ ਦਰੀਆਈ ਘੋੜਾ ਦੀ ਪਿਛੋਕੜ ਵੀ ਕਾਫੀ ਭਾਵੁਕ ਰਹੀ ਹੈ। ਜਦੋਂ 2024 ਵਿੱਚ ਇਸਨੂੰ ਇੱਕ ਮਾਦਾ ਸਾਥੀ ਦੇ ਨਾਲ ਅਲੀਪੁਰ ਲਿਆਂਦਾ ਗਿਆ ਸੀ ਤਾਂ ਕੁਝ ਦਿਨਾਂ ਵਿੱਚ ਹੀ ਮਾਦਾ ਦੀ ਮੌਤ ਹੋ ਗਈ ਸੀ ਜਿਸ ਦੀ ਵਜ੍ਹਾ ਅਜੇ ਤੱਕ ਅਣਜਾਣ ਹੈ। ਇਸ ਮੌਤ ਤੋਂ ਬਾਅਦ ਹਿਪੋ ਵਨ ਨੇ ਖਾਣ ਪੀਣ ‘ਚ ਰੁਚੀ ਘਟਾ ਦਿੱਤੀ ਅਤੇ ਉਹ ਨਿਸ਼ਕ੍ਰਿਯ ਹੋ ਗਿਆ। ਹਾਲਾਂਕਿ 2025 ਦੇ ਅੰਤ ਤੱਕ ਉਸ ਦੀ ਹਾਲਤ ਵਿੱਚ ਸੁਧਾਰ ਆਇਆ ਸੀ ਪਰ ਹੁਣ ਫਿਰ ਉਸ ਦੇ ਵਿਅਹਾਰ ਨੇ ਵੈਟਰਨਰੀ ਟੀਮ ਨੂੰ ਚਿੰਤਤ ਕਰ ਦਿੱਤਾ ਹੈ।

ਅਲੀਪੁਰ ਜੂ ਵਿੱਚ ਇਸ ਸਮੇਂ ਇੱਕ ਹੋਰ 22 ਸਾਲਾ ਮਾਦਾ ਦਰੀਆਈ ਘੋੜਾ ਵੀ ਹੈ ਜੋ ਇਕ ਹੋਰ ਇਨਕਲੋਜ਼ਰ ਵਿੱਚ ਰਹਿ ਰਹੀ ਹੈ। ਜੂ ਪ੍ਰਸ਼ਾਸਨ ਹਿਪੋ ਵਨ ਦੀ ਸਿਹਤ ਨੂੰ ਸਥਿਰ ਕਰਨ ਅਤੇ ਉਸ ਦੀ ਬੀਮਾਰੀ ਦੀ ਅਸਲ ਵਜ੍ਹਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

kolkata-zoo-hippopotamus-refuses-to-come-out-13-days

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.