skip to content

Last Updated: October 10, 2026

Dainik Savera Times Logo

ਦਰਦਨਾਕ : Delhi Metro ਦੇ ਸਟਾਫ ਕੁਆਰਟਰ ’ਚ ਲੱਗੀ ਭਿਆਨਕ ਅੱਗ ; 10 ਸਾਲਾ ਧੀ ਸਣੇ ਜਿੰਦਾ ਸੜੇ ਮਾਂ-ਪਿਓ

9 months ਪਹਿਲਾ

ਦਰਦਨਾਕ : Delhi Metro ਦੇ ਸਟਾਫ ਕੁਆਰਟਰ ’ਚ ਲੱਗੀ ਭਿਆਨਕ ਅੱਗ ; 10 ਸਾਲਾ ਧੀ ਸਣੇ ਜਿੰਦਾ ਸੜੇ ਮਾਂ-ਪਿਓ

Delhi Metro News : ਮੰਗਲਵਾਰ ਸਵੇਰੇ ਉੱਤਰ-ਪੱਛਮੀ ਦਿੱਲੀ ਦੇ ਆਦਰਸ਼ ਨਗਰ ਵਿੱਚ ਦਿੱਲੀ ਮੈਟਰੋ ਸਟਾਫ ਕੁਆਰਟਰ ਵਿੱਚ ਲੱਗੀ ਅੱਗ ਵਿੱਚ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਸੜ ਕੇ ਮੌਤ ਹੋ ਜਾਣ ਦਾ ਦੁੱਖਦ ਸਮਾਚਾਰ ਹਾਸਿਲ ਹੋਇਆ ਹੈ। ਦੱਸ ਦਈਏ ਕਿ ਮ੍ਰਿਤਕਾਂ ਵਿੱਚ ਇੱਕ ਪਤੀ, ਪਤਨੀ ਅਤੇ ਉਨ੍ਹਾਂ ਦੀ ਧੀ ਸ਼ਾਮਲ ਹੈ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਕੀ ਦਿਲਜੀਤ ਦਾ ਹੋਇਆ ਵਿਆਹ ? ਕੌਣ ਹੈ ਦੋਸਾਂਝਾਂ ਵਾਲੇ ਦੀ ਪਤਨੀ ? ਕਿੰਨੀ ਹੈ ਪੰਜਾਬੀ ਸੰਗੀਤ ਦੇ ਕਿੰਗ ਦੀ Net Worth

ਦਿੱਲੀ ਫਾਇਰ ਸਰਵਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਉੱਤਰ-ਪੱਛਮੀ ਦਿੱਲੀ ਦੇ ਆਦਰਸ਼ ਨਗਰ ਵਿੱਚ ਡੀਐਮਆਰਸੀ ਕੁਆਰਟਰਾਂ ਦੀ ਇੱਕ ਇਮਾਰਤ ਵਿੱਚ ਅੱਗ ਲੱਗਣ ਕਾਰਨ ਇੱਕ ਜੋੜੇ ਅਤੇ ਉਨ੍ਹਾਂ ਦੀ 10 ਸਾਲਾ ਧੀ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਅਜੈ ਕੁਮਾਰ (42), ਉਨ੍ਹਾਂ ਦੀ ਪਤਨੀ ਨੀਲਮ (38) ਅਤੇ ਧੀ ਜਾਹਨਵੀ (10) ਵਜੋਂ ਹੋਈ ਹੈ।

JOB : 10ਵੀਂ ਪਾਸ ਨੌਜਵਾਨਾਂ ਲਈ ਸੁਨਹਿਰੀ ਮੌਕਾ ; ਰੇਲਵੇ ‘ਚ ਗਰੁੱਪ ਡੀ ਲਈ ਨਿਕਲੀਆਂ ਬੰਪਰ ਭਰਤੀਆਂ, ਜਾਣੋ ਪ੍ਰੋਸੈੱਸ

ਫਾਇਰ ਬ੍ਰਿਗੇਡ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜਹਾਂਗੀਰਪੁਰੀ ਨੇੜੇ ਮਜਲਿਸ ਪਾਰਕ ਮੈਟਰੋ ਸਟੇਸ਼ਨ ਦੇ ਸਾਹਮਣੇ, ਡੀਐਮਆਰਸੀ ਸਟਾਫ ਕੁਆਰਟਰਾਂ ਦੇ ਐਫ ਬਲਾਕ ਦੀ ਪੰਜਵੀਂ ਮੰਜ਼ਿਲ ‘ਤੇ ਇੱਕ ਫਲੈਟ ਵਿੱਚ ਮੰਗਲਵਾਰ ਸਵੇਰੇ 2:30 ਵਜੇ ਤੋਂ ਥੋੜ੍ਹੀ ਦੇਰ ਬਾਅਦ ਅੱਗ ਲੱਗਣ ਦੀ ਸੂਚਨਾ ਮਿਲੀ। ਫਾਇਰ ਬ੍ਰਿਗੇਡ ਦੇ ਕਰਮਚਾਰੀ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਅੱਗ ਪੰਜਵੀਂ ਮੰਜ਼ਿਲ ‘ਤੇ ਘਰੇਲੂ ਸਮਾਨ ਵਿੱਚ ਲੱਗੀ ਸੀ।

delhi metro fire

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.