skip to content

Last Updated: October 4, 2026

Dainik Savera Times Logo

ਪਟਿਆਲਾ ਨਗਰ ਨਿਗਮ ਦਾ ਵੱਡਾ ਫੈਸਲਾ — ਅੱਜ ਤੋਂ ਡੇਅਰੀਆਂ ਦੇ ਪਾਣੀ ਤੇ ਸੀਵਰੇਜ ਕੁਨੈਕਸ਼ਨ ਕੱਟੇ ਜਾਣਗੇ

9 months ਪਹਿਲਾ

ਪਟਿਆਲਾ ਨਗਰ ਨਿਗਮ ਦਾ ਵੱਡਾ ਫੈਸਲਾ — ਅੱਜ ਤੋਂ ਡੇਅਰੀਆਂ ਦੇ ਪਾਣੀ ਤੇ ਸੀਵਰੇਜ ਕੁਨੈਕਸ਼ਨ ਕੱਟੇ ਜਾਣਗੇ

ਪੰਜਾਬ ਡੈਕਸ: ਪਟਿਆਲਾ ਨੂੰ ਸਾਫ਼-ਸੁਥਰਾ ਅਤੇ ਸਿਹਤਮੰਦ ਬਣਾਉਣ ਲਈ ਨਗਰ ਨਿਗਮ ਨੇ ਸ਼ਹਿਰ ਅੰਦਰੋਂ ਡੇਅਰੀਆਂ ਨੂੰ ਬਾਹਰ ਕੱਢਣ ਲਈ ਅਬਲੋਵਾਲ ਵਿੱਚ ਵਿਸ਼ੇਸ਼ ਪ੍ਰਾਜੈਕਟ ਤਿਆਰ ਕੀਤਾ ਹੈ। ਨਿਗਮ ਵੱਲੋਂ ਸਾਰੀਆਂ ਡੇਅਰੀਆਂ ਨੂੰ 2 ਜਨਵਰੀ ਤੱਕ ਇਸ ਨਵੇਂ ਪ੍ਰਾਜੈਕਟ ਵਿੱਚ ਤਬਦੀਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਹੁਣ ਜਿਹੜੇ ਡੇਅਰੀ ਮਾਲਕ ਇਸ ਆਦੇਸ਼ ਦੀ ਪਾਲਣਾ ਨਹੀਂ ਕਰ ਰਹੇ, ਉਨ੍ਹਾਂ ਦੇ ਖਿਲਾਫ ਕਾਰਵਾਈ ਕਰਦਿਆਂ 6 ਜਨਵਰੀ ਤੋਂ ਪਾਣੀ ਅਤੇ ਸੀਵਰੇਜ ਦੇ ਕੁਨੈਕਸ਼ਨ ਕੱਟਣ ਦਾ ਫੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ: ਛੁੱਟੀਆਂ ਮਨਾਉਣ ਆਏ ਬੱਚੇ ਦੀ ਪਤੰਗ ਉਡਾਉਂਦੇ ਸਮੇਂ ਅਚਾਨਕ ਮੌਤ

ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਜੀਤ ਸਿੰਘ ਨੇ ਦੱਸਿਆ ਕਿ ਜਿਹੜੀਆਂ ਡੇਅਰੀਆਂ ਅਜੇ ਤੱਕ ਸ਼ਿਫਟ ਨਹੀਂ ਕੀਤੀਆਂ ਗਈਆਂ, ਉਨ੍ਹਾਂ ਦੇ ਕੁਨੈਕਸ਼ਨ ਨਿਗਮ ਦੀਆਂ ਟੀਮਾਂ ਵੱਲੋਂ ਕੱਲ੍ਹ ਤੋਂ ਕੱਟੇ ਜਾਣਗੇ। ਮੇਅਰ ਨੇ ਕਿਹਾ ਕਿ ਅਬਲੋਵਾਲ ਵਿੱਚ ਪਾਣੀ, ਬਿਜਲੀ, ਸੜਕਾਂ, ਸਟਰੀਟ ਲਾਈਟਾਂ ਅਤੇ ਗੰਦੇ ਪਾਣੀ ਦੀ ਨਿਕਾਸੀ ਸਮੇਤ ਸਾਰੀਆਂ ਬੁਨਿਆਦੀ ਸਹੂਲਤਾਂ ਉਪਲਬਧ ਹਨ। ਡੇਅਰੀਆਂ ਨੂੰ ਬਾਹਰ ਤਬਦੀਲ ਕਰਨ ਲਈ ਕਈ ਵਾਰ ਮੌਕੇ ਦਿੱਤੇ ਗਏ ਸਨ ਅਤੇ ਕੁਝ ਮਾਲਕਾਂ ਨੇ ਅਦਾਲਤ ਦਾ ਰੁੱਖ ਵੀ ਕੀਤਾ ਪਰ ਉਨ੍ਹਾਂ ਦੇ ਹੱਕ ਵਿੱਚ ਕੋਈ ਫੈਸਲਾ ਨਹੀਂ ਆਇਆ। ਇਸ ਤੋਂ ਬਾਅਦ ਵੀ ਨਿਗਮ ਨੇ ਜਬਰਦਸਤੀ ਨਹੀਂ ਕੀਤੀ ਅਤੇ 2 ਜਨਵਰੀ ਤੱਕ ਦਾ ਅਲਟੀਮੇਟਮ ਦਿੱਤਾ ਸੀ।

ਇਹ ਵੀ ਪੜ੍ਹੋ: ਵੈਨੇਜ਼ੁਏਲਾ ਦੀ ਰਾਜਧਾਨੀ ‘ਚ ਹਵਾ ਵਿੱਚ ਗੋਲੀਬਾਰੀ, ਕਰਾਕਸ ਵਿੱਚ ਤਣਾਅਪੂਰਨ ਹਾਲਾਤ

ਉਨ੍ਹਾਂ ਨੇ ਕਿਹਾ ਕਿ ਸ਼ਹਿਰ ਅੰਦਰ ਡੇਅਰੀਆਂ ਕਾਰਨ ਗੰਦਗੀ, ਬਦਬੂ ਅਤੇ ਸਿਹਤ ਸਬੰਧੀ ਸਮੱਸਿਆਵਾਂ ਪੈਦਾ ਹੋ ਰਹੀਆਂ ਸਨ। ਕਈ ਥਾਵਾਂ ‘ਤੇ ਸੀਵਰੇਜ ਜਾਮ ਹੋਣ ਦੀ ਸਮੱਸਿਆ ਵੀ ਆਉਂਦੀ ਰਹੀ ਹੈ। ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਹੀ ਅਬਲੋਵਾਲ ਵਿੱਚ ਡੇਅਰੀ ਪ੍ਰਾਜੈਕਟ ਬਣਾਇਆ ਗਿਆ ਹੈ। ਅੰਤ ਵਿੱਚ ਮੇਅਰ ਕੁੰਦਨ ਗੋਗੀਆ ਨੇ ਸਾਰੇ ਡੇਅਰੀ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਨਿਗਮ ਨਾਲ ਸਹਿਯੋਗ ਕਰਦੇ ਹੋਏ ਆਪਣੀਆਂ ਡੇਅਰੀਆਂ ਤੁਰੰਤ ਤਬਦੀਲ ਕਰਨ। ਇਸ ਸੰਬੰਧੀ ਰਣਨੀਤੀ ਬਣਾਉਣ ਲਈ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ ਹੈ।

patiala-municipal-corporation-decision-dairy-water-sewer-connections-cut

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.