ਨਵੀਂ ਦਿਲੀ: ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਵਿਸ਼ਵ ਪ੍ਰਸਿੱਧ ਬੀਰ-ਬਿਲਿੰਗ ਪੈਰਾਗਲਾਈਡਿੰਗ ਸਾਈਟ ’ਤੇ ਸ਼ਨੀਵਾਰ ਦੁਪਹਿਰ ਇੱਕ ਭਿਆਨਕ ਹਾਦਸਾ ਹੋਇਆ ਜਿਸ ਵਿੱਚ ਇੱਕ ਅਨੁਭਵੀ ਪਾਇਲਟ ਦੀ ਮੌਤ ਹੋ ਗਈ ਅਤੇ ਇੱਕ ਸੈਲਾਨੀ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਟੈਂਡਮ ਪੈਰਾਗਲਾਈਡਰ ਉਡਾਣ ਭਰਨ ਤੋਂ ਕੁਝ ਪਲਾਂ ਬਾਅਦ ਹੀ ਤਕਨੀਕੀ ਖ਼ਰਾਬੀ ਕਾਰਨ ਬੇਲੈਂਸ ਗੁਆ ਬੈਠਾ ਅਤੇ ਲਾਂਚ ਸਾਈਟ ਦੇ ਹੇਠਾਂ ਸੜਕ ’ਤੇ ਜਾ ਡਿੱਗਾ।
ਹਾਦਸੇ ਵਿੱਚ ਮਾਰੇ ਗਏ ਪਾਇਲਟ ਦੀ ਪਹਿਚਾਣ ਮੰਡੀ ਜ਼ਿਲ੍ਹੇ ਦੇ ਬਰੋਟ ਨਿਵਾਸੀ ਮੋਹਨ ਸਿੰਘ ਵਜੋਂ ਹੋਈ ਹੈ। ਉਨ੍ਹਾਂ ਨੂੰ ਗੰਭੀਰ ਚੋਟਾਂ ਲੱਗੀਆਂ ਅਤੇ ਬਚਾਅ ਟੀਮ ਨੇ ਤੁਰੰਤ ਹੀ ਉਨ੍ਹਾਂ ਨੂੰ ਅਤੇ ਦੂਜੇ ਸੈਲਾਨੀ ਨੂੰ ਹਸਪਤਾਲ ਪਹੁੰਚਾਇਆ ਪਰ ਮੋਹਨ ਸਿੰਘ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ। ਜ਼ਖ਼ਮੀ ਸੈਲਾਨੀ ਨੂੰ ਪ੍ਰਾਇਮਰੀ ਇਲਾਜ ਦੇ ਬਾਅਦ ਖ਼ਤਰੇ ਤੋਂ ਬਾਹਰ ਦੱਸਿਆ ਗਿਆ ਹੈ।
ਜਲੰਧਰ ਵਿੱਚ 150ਵਾਂ ਹਰਿਵੱਲਭ ਸੰਗੀਤ ਸਮਾਰੋਹ: ਸੰਗੀਤ ਰਾਹੀਂ ਵਿਰਾਸਤ ਅਤੇ ਆਜ਼ਾਦੀ ਦੀ ਲਹਿਰ ਦਾ ਜਸ਼ਨ
ਹਾਦਸੇ ਤੋਂ ਬਾਅਦ ਪਾਇਲਟ ਦੇ ਪ੍ਰਤੀ ਸਨਮਾਨ ਦੇ ਤੌਰ ’ਤੇ ਇੱਕ ਦਿਨ ਲਈ ਸਾਰੀ ਪੈਰਾਗਲਾਈਡਿੰਗ ਗਤੀਵਿਧੀਆਂ ਰੋਕ ਦਿੱਤੀਆਂ ਗਈਆਂ। ਪੁਲਿਸ ਨੇ ਮਾਮਲੇ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਹਾਦਸਾ ਤਕਨੀਕੀ ਖ਼ਰਾਬੀ ਕਾਰਨ ਹੋਇਆ ਜਾਂ ਫਿਰ ਕਿਸੇ ਮਨੁੱਖੀ ਗਲਤੀ ਜਾਂ ਮੌਸਮੀ ਕਾਰਨ ਨਾਲ।
WATCH VIDEO: ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਸ਼ੁਰੂ
ਇਸ ਘਟਨਾ ਨੇ ਇੱਕ ਵਾਰ ਫਿਰ ਐਡਵੈਂਚਰ ਖੇਡਾਂ ਵਾਲੀਆਂ ਥਾਵਾਂ ’ਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਹੁਣ ਇਹ ਮੰਗ ਉਠ ਰਹੀ ਹੈ ਕਿ ਪੈਰਾਗਲਾਈਡਿੰਗ ਵਿੱਚ ਵਰਤੇ ਜਾਣ ਵਾਲੇ ਸਾਜ਼ੋ-ਸਾਮਾਨ ਦੀ ਨਿਯਮਿਤ ਜਾਂਚ ਹੋਵੇ, ਟ੍ਰੇਨਰਾਂ ਦੇ ਅਨੁਭਵ ਅਤੇ ਸਰਟੀਫਿਕੇਸ਼ਨ ਦੀ ਪੜਤਾਲ ਕੀਤੀ ਜਾਵੇ ਅਤੇ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਦੁਖਦਾਈ ਘਟਨਾਵਾਂ ਤੋਂ ਬਚਿਆ ਜਾ ਸਕੇ।

मेष: दिन शुभ रहेगा...