skip to content

Last Updated: October 10, 2026

Dainik Savera Times Logo

ਅਮਿਤ ਸ਼ਾਹ ਦਾ ਵੱਡਾ ਐਲਾਨ 360° ਹਮਲਾ: ਸੰਗਠਿਤ ਅਪਰਾਧ ਖ਼ਤਮ ਕਰਨ ਲਈ ਕਾਰਵਾਈ ਯੋਜਨਾ

10 months ਪਹਿਲਾ

ਅਮਿਤ ਸ਼ਾਹ ਦਾ ਵੱਡਾ ਐਲਾਨ 360° ਹਮਲਾ: ਸੰਗਠਿਤ ਅਪਰਾਧ ਖ਼ਤਮ ਕਰਨ ਲਈ ਕਾਰਵਾਈ ਯੋਜਨਾ

ਨਵੀਂ ਦਿਲੀ: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ਭਰ ਵਿੱਚ ਇੱਕ ਸਾਂਝੀ ਐਂਟੀ ਟੈਰਰਿਜ਼ਮ ਸਕਵਾਡ ਬਣਤਰ ਕਾਇਮ ਕਰਨ ਦੀ ਅਪੀਲ ਕੀਤੀ ਹੈ ਅਤੇ ਰਾਜਾਂ ਦੇ ਪੁਲਿਸ ਮਹਾਨਿਰਦੇਸ਼ਕਾਂ ਨੂੰ ਇਸਨੂੰ ਜਲਦੀ ਲਾਗੂ ਕਰਨ ਲਈ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਸਾਂਝੀ ਬਣਤਰ ਨਾਲ ਹਰ ਪੱਧਰ ’ਤੇ ਦਹਿਸ਼ਤਗਰਦੀ ਵਿਰੁੱਧ ਤਿਆਰੀ ਇਕਸਾਰ ਹੋਵੇਗੀ ਅਤੇ ਹਮਲਿਆਂ ਦਾ ਮੁਕਾਬਲਾ ਕਰਨ ਲਈ ਮਜ਼ਬੂਤ ਪ੍ਰਬੰਧ ਬਣੇਗਾ।

ਅਮਿਤ ਸ਼ਾਹ ਨੇ ਇਹ ਗੱਲ ਨਵੀਂ ਦਿੱਲੀ ਵਿੱਚ ਰਾਸ਼ਟਰੀ ਜਾਂਚ ਏਜੰਸੀ ਵੱਲੋਂ ਆਯੋਜਿਤ ਦੋ ਦਿਨਾਂ ਦੀ ਐਂਟੀ ਟੈਰਰਿਜ਼ਮ ਕਾਨਫਰੰਸ 2025 ਦੇ ਉਦਘਾਟਨ ਸਮੇਂ ਕਹੀ। ਉਨ੍ਹਾਂ ਨੇ ਦੱਸਿਆ ਕਿ NIA ਨੇ ਸਾਂਝੀ ITS ਬਣਤਰ ਤਿਆਰ ਕਰਕੇ ਰਾਜ ਪੁਲਿਸਾਂ ਨਾਲ ਸਾਂਝੀ ਕੀਤੀ ਹੈ ਜਿਸ ਨਾਲ ਦੇਸ਼ ਭਰ ਵਿੱਚ ਇੱਕਸਾਰ ਤਿਆਰੀ ਅਤੇ ਜਵਾਬੀ ਕਾਰਵਾਈ ਸੰਭਵ ਹੋਵੇਗੀ।

ਵੈਸ਼ਣੋ ਦੇਵੀ ਯਾਤਰਾ ਹੋਵੇਗੀ ਹੋਰ ਆਸਾਨ — ਉੱਤਰੀ ਰੇਲਵੇ ਨੇ ਖਾਸ ਟ੍ਰੇਨਾਂ ਦਾ ਐਲਾਨ ਕੀਤਾ, ਪਰ ਕਿੰਨੇ ਦਿਨਾਂ ਲਈ ਜਾਣੋ

ਗ੍ਰਹਿ ਮੰਤਰੀ ਨੇ ਜ਼ੋਰ ਦਿੱਤਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਅਟੁੱਟ ਅਤੇ ਮਜ਼ਬੂਤ ਐਂਟੀ ਟੈਰਰਿਜ਼ਮ ਗ੍ਰਿਡ ਬਣਾਉਣਾ ਜ਼ਰੂਰੀ ਹੈ ਤਾਂ ਜੋ ਭਵਿੱਖ ਦੀਆਂ ਚੁਣੌਤੀਆਂ ਦਾ ਡਟ ਕੇ ਸਾਹਮਣਾ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਦਹਿਸ਼ਤਗਰਦੀ ਦਾ ਰੂਪ ਤਕਨਾਲੋਜੀ ਦੇ ਕਾਰਨ ਬਦਲ ਰਿਹਾ ਹੈ ਇਸ ਲਈ ਦੇਸ਼ ਨੂੰ ਹਮੇਸ਼ਾਂ ਦੋ ਕਦਮ ਅੱਗੇ ਰਹਿਣਾ ਪਵੇਗਾ। ਸਰਕਾਰ ਇੱਕ ਕਾਰਵਾਈ ਯੋਜਨਾ ਲੈ ਕੇ ਆ ਰਹੀ ਹੈ ਜਿਸ ਨਾਲ ਸੰਗਠਿਤ ਅਪਰਾਧ ’ਤੇ 360 ਡਿਗਰੀ ਹਮਲਾ ਕੀਤਾ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਹਰ ਏਜੰਸੀ ਨੂੰ ਦੇਸ਼ ਅਤੇ ਵਿਦੇਸ਼ ਵਿੱਚ ਹੋਈਆਂ ਦਹਿਸ਼ਤਗਰਦੀ ਘਟਨਾਵਾਂ ਦਾ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ ਤਾਂ ਜੋ ਭਾਰਤ ਦੀ ਸਮਰੱਥਾ ਹੋਰ ਮਜ਼ਬੂਤ ਹੋ ਸਕੇ। ਸ਼ਾਹ ਨੇ ਜ਼ੋਰ ਦਿੱਤਾ ਕਿ ਨਰਿੰਦਰ ਮੋਦੀ ਸਰਕਾਰ ਦੇਸ਼ ਵਿੱਚ ਦਹਿਸ਼ਤਗਰਦੀ ਨੂੰ ਬੇਰਹਿਮੀ ਨਾਲ ਰੋਕ ਰਹੀ ਹੈ ਅਤੇ ਇਹ ਸਾਲਾਨਾ ਕਾਨਫਰੰਸ ਉਭਰ ਰਹੀਆਂ ਧਮਕੀਆਂ ਨਾਲ ਨਜਿੱਠਣ ਲਈ ਇੱਕ ਮਹੱਤਵਪੂਰਨ ਮੰਚ ਬਣ ਚੁੱਕੀ ਹੈ।

ਉਨ੍ਹਾਂ ਨੇ ਪਹਲਗਾਮ ਅਤੇ ਦਿੱਲੀ ਧਮਾਕੇ ਦੀ ਜਾਂਚ ਨੂੰ ਆਮ ਪੁਲਿਸਿੰਗ ਨਹੀਂ ਸਗੋਂ ਪੱਕੀ ਜਾਂਚ ਦਾ ਸ਼ਾਨਦਾਰ ਉਦਾਹਰਨ ਦੱਸਿਆ। ਸ਼ਾਹ ਨੇ ਕਿਹਾ ਕਿ ਪਹਿਲੀ ਵਾਰ ਸੁਰੱਖਿਆ ਬਲਾਂ ਨੇ ਯੋਜਨਾ ਬਣਾਉਣ ਵਾਲਿਆਂ ਨੂੰ ਓਪਰੇਸ਼ਨ ਸਿੰਦੂਰ ਰਾਹੀਂ ਸਜ਼ਾ ਦਿੱਤੀ ਅਤੇ ਕਾਰਵਾਈ ਕਰਨ ਵਾਲਿਆਂ ਨੂੰ ਓਪਰੇਸ਼ਨ ਮਹਾਦੇਵ ਰਾਹੀਂ ਨਿਊਟਰਲ ਕੀਤਾ।

WATCH VIDEO: ਚਾਰੋਂ ਪਾਸੇ ਛਾਈ ਸੰਘਣੀ ਧੁੰਦ, ਕੁੱਝ ਨਹੀਂ ਦਿੰਦਾ ਦਿਖਾਈ, ਠੰਡ ਨੇ ਕੱਢ ਦਿੱਤੇ ਵੱਟ

ਉਨ੍ਹਾਂ ਨੇ ਜੰਮੂ ਕਸ਼ਮੀਰ ਪੁਲਿਸ ਦੀ ਦਿੱਲੀ ਧਮਾਕੇ ਦੀ ਜਾਂਚ ਲਈ ਖਾਸ ਤੌਰ ’ਤੇ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਦਿੱਲੀ ਵਿੱਚ 40 ਕਿਲੋਗ੍ਰਾਮ ਵਿਸ਼ਫੋਟਕ ਵਰਤੇ ਗਏ ਸਨ ਜਦਕਿ 3 ਟਨ ਵਿਸ਼ਫੋਟਕ ਪਹਿਲਾਂ ਹੀ ਬਰਾਮਦ ਕਰ ਲਏ ਗਏ ਸਨ। ਪੂਰੀ ਸਾਜ਼ਿਸ਼ ਕਰਨ ਵਾਲੀ ਟੀਮ ਨੂੰ ਧਮਾਕੇ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਸ਼ਾਹ ਨੇ ਕਿਹਾ ਕਿ ਇਸ ਪੂਰੇ ਨੈੱਟਵਰਕ ਦੀ ਜਾਂਚ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਗਈ। ਇਸ ਮੌਕੇ ’ਤੇ ਉਨ੍ਹਾਂ ਨੇ ਨੌਂ NIA ਕਰਮਚਾਰੀਆਂ ਨੂੰ ਸੇਵਾ ਪਦਕ ਅਤੇ ਵੀਰਤਾ ਪਦਕ ਨਾਲ ਸਨਮਾਨਿਤ ਕੀਤਾ। ਗ੍ਰਹਿ ਮੰਤਰੀ ਨੇ NIA ਦਾ ਅਪਡੇਟ ਕੀਤਾ ਕ੍ਰਾਈਮ ਮੈਨੂਅਲ ਸੰਗਠਿਤ ਅਪਰਾਧ ਨੈੱਟਵਰਕ ਡਾਟਾਬੇਸ ਅਤੇ ਗੁੰਮ ਹੋਏ ਤੇ ਬਰਾਮਦ ਕੀਤੇ ਹਥਿਆਰਾਂ ਦਾ ਡਾਟਾਬੇਸ ਵੀ ਜਾਰੀ ਕੀਤਾ।

amit-shah-360-degree-action-plan-organized-crime

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.