
ਪੰਜਾਬ ਡੈਕਸ: ਚਮਕੌਰ ਦੀ ਗੜ੍ਹੀ ਦਾ ਇਤਿਹਾਸ ਸਿੱਖ ਧਰਮ ਦੇ ਸਭ ਤੋਂ ਮਹੱਤਵਪੂਰਨ ਪੰਨਿਆਂ ਵਿੱਚੋਂ ਇੱਕ ਹੈ। 8 ਅਤੇ 9 ਪੋਹ ਦੀ ਵਿਚਕਾਰਲੀ ਅੱਧੀ ਰਾਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਪਿਆਰਿਆਂ ਦੀ ਬੇਨਤੀ ਨੂੰ ਸਵੀਕਾਰ ਕਰਕੇ ਗੜ੍ਹੀ ਛੱਡਣ ਦਾ ਫੈਸਲਾ ਕੀਤਾ। ਗੁਰੂ ਜੀ ਨੇ ਇੱਕ ਯੋਧੇ ਵਾਂਗ ਤਾੜੀ ਮਾਰ ਕੇ ਦੁਸ਼ਮਣਾਂ ਨੂੰ ਚੁਣੌਤੀ ਦਿੱਤੀ ਕਿ ਗੁਰੂ ਗੋਬਿੰਦ ਸਿੰਘ ਗੜ੍ਹੀ ਛੱਡ ਕੇ ਜਾ ਰਿਹਾ ਹੈ, ਜੇ ਕਿਸੇ ਵਿੱਚ ਹਿੰਮਤ ਹੈ ਤਾਂ ਰੋਕ ਲਵੇ। ਇਸ ਤੋਂ ਬਾਅਦ ਗੁਰੂ ਜੀ ਮਾਛੀਵਾੜੇ ਵੱਲ ਚੱਲ ਪਏ। ਗੁਰੂ ਜੀ ਨਾਲ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਵੀ ਗੜ੍ਹੀ ਤੋਂ ਬਾਹਰ ਨਿਕਲੇ ਪਰ ਹਨੇਰੀ ਰਾਤ ਵਿੱਚ ਉਹ ਗੁਰੂ ਜੀ ਤੋਂ ਵਿਛੜ ਗਏ।
ਖਾਲਸੇ ਦੀ ਆਗਿਆ ਅਨੁਸਾਰ ਗੁਰੂ ਜੀ ਮਾਛੀਵਾੜੇ ਦੇ ਜੰਗਲ ਵਿੱਚ ਪਹੁੰਚ ਕੇ ਟਿੰਡ ਦਾ ਸਰਹਾਣਾ ਲਗਾ ਕੇ ਅਰਾਮ ਕਰਨ ਲੱਗੇ। ਸ਼ਾਮ ਤੱਕ ਤਿੰਨਾਂ ਸਿੰਘ ਵੀ ਗੁਰੂ ਜੀ ਕੋਲ ਪਹੁੰਚ ਗਏ। ਗੜ੍ਹੀ ਵਿੱਚ ਰਹਿ ਗਏ ਸਿੰਘਾਂ ਨੇ ਬੜੀ ਬਹਾਦਰੀ ਨਾਲ ਲੜਾਈ ਜਾਰੀ ਰੱਖੀ। ਬਾਬਾ ਸੰਗਤ ਸਿੰਘ ਜੀ ਨੇ ਗੁਰੂ ਜੀ ਵਾਲੀ ਪੌਸ਼ਾਕ ਅਤੇ ਕਲਗੀ ਪਾਈ ਹੋਈ ਸੀ ਜਿਸ ਨਾਲ ਮੁਗਲਾਂ ਨੂੰ ਵਾਰ ਵਾਰ ਗੁਰੂ ਜੀ ਦਾ ਭੁਲੇਖਾ ਪੈਂਦਾ ਸੀ। ਬਾਬਾ ਸੰਗਤ ਸਿੰਘ ਜੀ ਦੀ ਅਗਵਾਈ ਹੇਠ ਸਿੰਘਾਂ ਨੇ ਦਲੇਰੀ ਨਾਲ ਮੁਕਾਬਲਾ ਕੀਤਾ। ਗੁਰੂ ਜੀ ਵੱਲੋਂ ਬਖਸ਼ੇ ਤੀਰਾਂ ਨਾਲ ਬਾਬਾ ਜੀ ਨੇ ਦੁਸ਼ਮਣਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ। ਜ਼ਖਮੀ ਹਾਲਤ ਵਿੱਚ ਵੀ ਅੰਤ ਤੱਕ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਲਾਉਂਦੇ ਹੋਏ ਬਾਬਾ ਜੀ ਸ਼ਹਾਦਤ ਪ੍ਰਾਪਤ ਕਰ ਗਏ।
ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ (25-12-2025) ਅੰਮ੍ਰਿਤਸਰ ਤੋਂ।
ਸਾਰੇ ਸਿੰਘਾਂ ਦੀ ਸ਼ਹੀਦੀ ਮਗਰੋਂ ਮੁਗਲ ਫੌਜ ਗੜ੍ਹੀ ਵਿੱਚ ਦਾਖਲ ਹੋਈ ਤਾਂ ਉੱਥੇ ਬਾਬਾ ਸੰਗਤ ਸਿੰਘ ਜੀ ਦਾ ਧੜ ਮਿਲਿਆ ਜਿਸ ਦੇ ਸਿਰ ਉੱਤੇ ਗੁਰੂ ਜੀ ਦੀ ਕਲਗੀ ਸਜੀ ਹੋਈ ਸੀ। ਮੁਗਲਾਂ ਨੇ ਉਨ੍ਹਾਂ ਨੂੰ ਗੁਰੂ ਜੀ ਸਮਝ ਕੇ ਸਿਰ ਵੱਢ ਲਿਆ ਅਤੇ ਜਸ਼ਨ ਮਨਾਉਣ ਲੱਗੇ। ਪਰ ਜਦੋਂ ਪਤਾ ਲੱਗਾ ਕਿ ਇਹ ਗੁਰੂ ਜੀ ਨਹੀਂ ਸਗੋਂ ਭਾਈ ਸੰਗਤ ਸਿੰਘ ਜੀ ਹਨ ਤਾਂ ਉਨ੍ਹਾਂ ਦੀ ਖੁਸ਼ੀ ਮਾਟੀ ਹੋ ਗਈ। ਇਨਾਮ ਦੇ ਲਾਲਚ ਵਿੱਚ ਮੁਗਲ ਸਿਪਾਹੀ ਗੁਰੂ ਜੀ ਦੀ ਭਾਲ ਵਿੱਚ ਲੱਗ ਗਏ।
ਦੂਜੇ ਪਾਸੇ ਗੰਗੂ ਬ੍ਰਾਹਮਣ ਨੇ ਮਾਇਆ ਦੇ ਲਾਲਚ ਵਿੱਚ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਧੋਖਾ ਦਿੱਤਾ। 8 ਪੋਹ ਨੂੰ ਗੰਗੂ ਉਨ੍ਹਾਂ ਨੂੰ ਆਪਣੇ ਘਰ ਵਿਸ਼ਰਾਮ ਕਰਵਾਉਂਦਾ ਹੈ ਪਰ ਸੋਨੇ ਦੀਆਂ ਮੋਹਰਾਂ ਹਥਿਆਉਣ ਮਗਰੋਂ ਮੁਗਲ ਹਕੂਮਤ ਨੂੰ ਸੂਚਨਾ ਦੇ ਦਿੰਦਾ ਹੈ। ਪਿੰਡ ਦੇ ਚੌਧਰੀ ਨੂੰ ਨਾਲ ਲੈ ਕੇ ਗੰਗੂ ਮੋਰਿੰਡੇ ਪਹੁੰਚਦਾ ਹੈ ਅਤੇ ਕੋਤਵਾਲੀ ਥਾਣੇ ਵਿੱਚ ਇਤਲਾਹ ਦਿੰਦਾ ਹੈ। ਕੋਤਵਾਲ ਜਾਨੀ ਖਾਂ ਅਤੇ ਮਾਨੀ ਖਾਂ ਸਹੇੜੀ ਪਿੰਡ ਪਹੁੰਚ ਕੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰ ਲੈਂਦੇ ਹਨ। ਪਿੰਡ ਤੋਂ ਥਾਣੇ ਤੱਕ ਦੇ ਤਿੰਨ ਮੀਲ ਦੇ ਰਸਤੇ ਵਿੱਚ ਉਨ੍ਹਾਂ ਨੂੰ ਭਾਰੀ ਤਸ਼ੱਦਦ ਢਾਹਿਆ ਗਿਆ। 9 ਪੋਹ ਦੀ ਰਾਤ ਮਾਤਾ ਜੀ ਅਤੇ ਸਾਹਿਬਜ਼ਾਦੇ ਮੋਰਿੰਡੇ ਦੀ ਕੋਤਵਾਲੀ ਵਿੱਚ ਕੈਦ ਵਿੱਚ ਰਹੇ।
ਸਰਦੀਆਂ ਵਿੱਚ ਨਹਾਉਣ ਦੇ ਪਾਣੀ ‘ਚ ਇਹ ਚੀਜ਼ਾਂ ਮਿਲਾਓ, ਕਿਸਮਤ ਤੇ ਧਨ ਦੋਵੇਂ ਚਮਕਣਗੇ
ਚਮਕੌਰ ਦੇ ਜੰਗ ਦੇ ਮੈਦਾਨ ਵਿੱਚ ਬੀਬੀ ਹਰਸ਼ਰਨ ਕੌਰ ਜੀ ਪਹੁੰਚੇ ਤਾਂ ਦੇਖਿਆ ਕਿ ਮੁਗਲ ਫੌਜ ਆਪਣੇ ਮਰੇ ਸਿਪਾਹੀਆਂ ਦੀਆਂ ਲੋਥਾਂ ਚੁੱਕ ਕੇ ਲੈ ਜਾ ਰਹੀ ਹੈ ਪਰ ਸਿੰਘਾਂ ਦੇ ਮ੍ਰਿਤਕ ਸਰੀਰ ਉੱਥੇ ਹੀ ਪਏ ਹਨ। ਬੀਬੀ ਜੀ ਨੇ ਪ੍ਰਣ ਕੀਤਾ ਕਿ ਆਪਣੇ ਭਰਾਵਾਂ ਅਤੇ ਗੁਰੂ ਪਿਤਾ ਦੇ ਸਿੰਘਾਂ ਦੀਆਂ ਦੇਹਾਂ ਦਾ ਨਿਰਾਦਰ ਨਹੀਂ ਹੋਣ ਦੇਣਗੇ। ਉਨ੍ਹਾਂ ਨੇ ਕਰੀਬ 15 ਸ਼ਹੀਦਾਂ ਦੇ ਧੜ ਇਕੱਠੇ ਕੀਤੇ ਅਤੇ ਅੰਤਿਮ ਸੰਸਕਾਰ ਸ਼ੁਰੂ ਕੀਤਾ। ਸੋਹਿਲਾ ਸਾਹਿਬ ਦਾ ਪਾਠ ਕਰਦੇ ਹੋਏ ਅੱਗ ਦੀਆਂ ਉੱਚੀਆਂ ਲਾਟਾਂ ਦੇਖ ਮੁਗਲ ਫੌਜ ਪਹੁੰਚ ਗਈ। ਜਦੋਂ ਉਨ੍ਹਾਂ ਨੇ ਬੀਬੀ ਜੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਬੀਬੀ ਜੀ ਨੇ ਤਲਵਾਰ ਕੱਢ ਕੇ ਦਲੇਰੀ ਨਾਲ ਮੁਕਾਬਲਾ ਕੀਤਾ। ਝੜਪ ਵਿੱਚ ਗੰਭੀਰ ਜ਼ਖਮੀ ਹੋਣ ਮਗਰੋਂ ਬੀਬੀ ਹਰਸ਼ਰਨ ਕੌਰ ਜੀ ਨੂੰ ਜ਼ਿੰਦਾ ਹੀ ਬਲਦੀ ਅੱਗ ਵਿੱਚ ਸੁੱਟ ਦਿੱਤਾ ਗਿਆ। ਇਸ ਤਰ੍ਹਾਂ ਸ਼ਹੀਦਾਂ ਦੇ ਸਰੀਰਾਂ ਦੀ ਸੰਭਾਲ ਕਰਦਿਆਂ ਬੀਬੀ ਜੀ ਨੇ ਵੀ ਸ਼ਹਾਦਤ ਪ੍ਰਾਪਤ ਕੀਤੀ।
ਬੀਬੀ ਜੀ ਦੇ ਅਧੂਰੇ ਰਹਿ ਗਏ ਕਾਰਜ ਨੂੰ ਦੋ ਗੁਰਸਿੱਖਾਂ ਭਾਈ ਤਿਲੋਕਾ ਜੀ ਅਤੇ ਭਾਈ ਰਾਮਾ ਜੀ ਨੇ ਪੂਰਾ ਕੀਤਾ। ਉਨ੍ਹਾਂ ਨੇ ਪਾਗਲਾਂ ਵਾਲਾ ਵੇਸ ਬਣਾ ਕੇ ਸ਼ਹੀਦਾਂ ਦੀ ਪਛਾਣ ਕੀਤੀ ਅਤੇ ਅੰਤਿਮ ਸੰਸਕਾਰ ਕੀਤਾ। ਮੁਗਲ ਫੌਜ ਨੇ ਉਨ੍ਹਾਂ ਨੂੰ ਪਾਗਲ ਸਮਝ ਕੇ ਵਾਪਸ ਮੁੜ ਜਾਣਾ ਪਿਆ। ਇਸ ਤਰ੍ਹਾਂ ਦੋਵਾਂ ਸਿੰਘਾਂ ਨੇ ਸ਼ਹੀਦ ਗੁਰਸਿੱਖਾਂ ਦਾ ਪੂਰਾ ਸੰਸਕਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ।
ਇਸ ਸਾਰੀ ਵਿਥਿਆ ਵਿੱਚ ਅਸੀਂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਦੁੱਤੀ ਤਿਆਗ ਅਤੇ ਧੀਰਜ ਨੂੰ ਮਹਿਸੂਸ ਕਰਦੇ ਹਾਂ। ਪਰਿਵਾਰ ਦਾ ਵਿਛੜਨਾ ਵੱਡੇ ਸਾਹਿਬਜ਼ਾਦਿਆਂ ਦੀ ਜੰਗ ਵਿੱਚ ਸ਼ਹਾਦਤ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਗ੍ਰਿਫਤਾਰੀ ਅਤੇ ਆਉਣ ਵਾਲੀਆਂ ਸ਼ਹਾਦਤਾਂ ਦੇ ਬਾਵਜੂਦ ਗੁਰੂ ਜੀ ਅਕਾਲ ਪੁਰਖ ਦੀ ਰਜ਼ਾ ਵਿੱਚ ਰਾਜ਼ੀ ਰਹਿੰਦੇ ਹਨ। ਮਾਛੀਵਾੜੇ ਦੇ ਜੰਗਲ ਵਿੱਚ ਪਹੁੰਚ ਕੇ ਗੁਰੂ ਜੀ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹਨ ਅਤੇ ਹਾਲ ਮੁਰੀਦਾਂ ਦਾ ਕਹਿ ਕੇ ਆਪਣੇ ਸਿੱਖਾਂ ਦੇ ਹਾਲ ਬਿਆਨ ਕਰਦੇ ਹਨ। ਇਹ ਸਭ ਕੁਝ ਦਰਦ ਭਰਪੂਰ ਹੈ ਪਰ ਗੁਰੂ ਜੀ ਦੀ ਰਜ਼ਾ ਵਿੱਚ ਰਹਿਣ ਦੀ ਸਿੱਖਿਆ ਸਾਨੂੰ ਮਿਲਦੀ ਹੈ।

मेष: दिन शुभ रहेगा...