
Lifestyle Desk : ਸਰਦੀਆਂ ਦਾ ਮੌਸਮ ਸਿਹਤ ਅਤੇ ਸੁੰਦਰਤਾ ਦੋਵਾਂ ਲਈ ਚੁਣੌਤੀਆਂ ਲੈ ਕੇ ਆਉਂਦਾ ਹੈ। ਠੰਢੀਆਂ ਹਵਾਵਾਂ, ਖੁਸ਼ਕ ਮੌਸਮ ਅਤੇ ਪ੍ਰਦੂਸ਼ਣ ਦਾ ਸਿੱਧਾ ਅਸਰ ਵਾਲਾਂ ‘ਤੇ ਪੈਂਦਾ ਹੈ, ਜਿਸ ਨਾਲ ਵਾਲਾਂ ਦਾ ਝੜਨਾ ਵੱਧ ਜਾਂਦਾ ਹੈ। ਜੇਕਰ ਤੁਸੀਂ ਵੀ ਸਰਦੀਆਂ ਵਿੱਚ ਵਾਲਾਂ ਦੇ ਝੜਨ ਤੋਂ ਪਰੇਸ਼ਾਨ ਹੋ, ਤਾਂ ਇਹਨਾਂ ਆਦਤਾਂ ਤੋਂ ਬਚੋ:
ਗਰਮ ਪਾਣੀ ਨਾਲ ਵਾਲ ਧੋਣਾ
ਬਹੁਤ ਗਰਮ ਪਾਣੀ ਵਾਲਾਂ ਦੀ ਕੁਦਰਤੀ ਨਮੀ ਖਤਮ ਕਰ ਦਿੰਦਾ ਹੈ, ਜਿਸ ਨਾਲ ਸਕੈਲਪ ਖੁਸ਼ਕ ਹੋ ਕੇ ਵਾਲ ਟੁੱਟਣ ਲੱਗਦੇ ਹਨ। ਹਲਕੇ ਗੁਣਗੁਣੇ ਪਾਣੀ ਨਾਲ ਧੋਵੋ ਅਤੇ ਅਖੀਰ ਵਿੱਚ ਠੰਢੇ ਪਾਣੀ ਨਾਲ ਰਿੰਸ ਕਰੋ।
ਵਾਲਾਂ ਨੂੰ ਨਿਯਮਿਤ ਨਾ ਧੋਣਾ ਜਾਂ ਬਹੁਤ ਜ਼ਿਆਦਾ ਧੋਣਾ
ਹਫ਼ਤੇ ਵਿੱਚ 2-3 ਵਾਰ ਹਲਕੇ ਸ਼ੈਂਪੂ ਨਾਲ ਧੋਣਾ ਬਿਹਤਰ ਹੈ। ਬਹੁਤ ਘੱਟ ਧੋਣ ਨਾਲ ਸਕੈਲਪ ਵਿੱਚ ਡੈਂਡਰਫ ਅਤੇ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ, ਜਦਕਿ ਜ਼ਿਆਦਾ ਧੋਣ ਨਾਲ ਵਾਲ ਖੁਸ਼ਕ ਹੋ ਜਾਂਦੇ ਹਨ।
READ ALSO : BIG UPADATE : ਨਵੇਂ ਸਾਲ ਤੋਂ ਪਹਿਲਾਂ ਭਾਰਤੀ ਰੇਲਵੇ ਵੱਲੋਂ ਟਿਕਟਾਂ ਮਹਿੰਗੀਆਂ, ਯਾਤਰੀਆਂ ਨੂੰ ਵੱਡਾ ਝਟਕਾ
ਸਕਾਰਫ਼ ਜਾਂ ਟੋਪੀ ਲੰਬੇ ਸਮੇਂ ਤੱਕ ਪਹਿਨਣਾ
ਲੰਬੇ ਸਮੇਂ ਤੱਕ ਸਕਾਰਫ਼ ਜਾਂ ਟੋਪੀ ਪਹਿਨਣ ਨਾਲ ਵਾਲ ਪਸੀਨੇ ਨਾਲ ਭਿੱਜ ਜਾਂਦੇ ਹਨ, ਜਿਸ ਨਾਲ ਬੈਕਟੀਰੀਆ ਬਣ ਸਕਦੇ ਹਨ। ਢਿੱਲੇ ਸੂਤੀ ਸਕਾਰਫ਼ ਦੀ ਵਰਤੋਂ ਕਰੋ ਅਤੇ ਘਰ ਆ ਕੇ ਵਾਲ ਖੋਲ੍ਹ ਦਿਓ।
ਹੇਅਰ ਸਟਾਈਲਿੰਗ ਟੂਲਸ ਦੀ ਵਰਤੋਂ
ਹੇਅਰ ਡਰਾਇਰ, ਸਟ੍ਰੇਟਨਰ ਜਾਂ ਕਰਲਿੰਗ ਆਇਰਨ ਵਾਲਾਂ ਨੂੰ ਹੋਰ ਖੁਸ਼ਕ ਕਰ ਸਕਦੇ ਹਨ। ਜੇਕਰ ਜ਼ਰੂਰੀ ਹੋਵੇ ਤਾਂ ਹੀਟ ਪ੍ਰੋਟੈਕਟੈਂਟ ਸਪਰੇਅ ਨਾਲ ਘੱਟ ਤਾਪਮਾਨ ‘ਤੇ ਸਟਾਈਲ ਕਰੋ।
ਵਾਲਾਂ ਵਿੱਚ ਤੇਲ ਲਗਾ ਕੇ ਧੁੱਪ ਵਿੱਚ ਬੈਠਣਾ
ਤੇਲ ਲੱਗੇ ਵਾਲ ਧੁੱਪ ਵਿੱਚ ਗਰਮ ਹੋ ਜਾਂਦੇ ਹਨ, ਜਿਸ ਨਾਲ ਜੜ੍ਹਾਂ ਕਮਜ਼ੋਰ ਹੋ ਸਕਦੀਆਂ ਹਨ। ਹਲਕੀ ਧੁੱਪ ਵਿੱਚ ਬੈਠੋ ਅਤੇ ਵਾਲ ਢੱਕ ਕੇ ਰੱਖੋ।
ਪੋਸ਼ਣ ਦੀ ਅਣਦੇਖੀ
ਵਿਟਾਮਿਨ-ਡੀ, ਆਇਰਨ ਅਤੇ ਪ੍ਰੋਟੀਨ ਵਾਲੀ ਖੁਰਾਕ ਵਾਲਾਂ ਦੀ ਮਜ਼ਬੂਤੀ ਲਈ ਜ਼ਰੂਰੀ ਹੈ। ਹਰੀ ਸਬਜ਼ੀਆਂ, ਡਰਾਈ ਫਰੂਟਸ, ਅੰਡੇ ਅਤੇ ਦਾਲਾਂ ਆਪਣੀ ਖੁਰਾਕ ਵਿੱਚ ਸ਼ਾਮਲ ਕਰੋ।
ਸਕੈਲਪ ਦੀ ਮਾਲਿਸ਼ ਨਾ ਕਰਨਾ
ਹਲਕੀ ਮਾਲਿਸ਼ ਨਾਲ ਖੂਨ ਦਾ ਦੌਰਾ ਵਧਦਾ ਹੈ ਅਤੇ ਵਾਲ ਮਜ਼ਬੂਤ ਹੁੰਦੇ ਹਨ। ਬਾਦਾਮ ਜਾਂ ਨਾਰੀਅਲ ਦੇ ਤੇਲ ਨਾਲ ਹਫ਼ਤੇ ਵਿੱਚ ਦੋ ਵਾਰ ਮਾਲਿਸ਼ ਕਰੋ।
ਡੀਹਾਈਡ੍ਰੇਸ਼ਨ (ਪਾਣੀ ਦੀ ਕਮੀ)
ਸਰਦੀਆਂ ਵਿੱਚ ਪਾਣੀ ਘੱਟ ਪੀਣ ਨਾਲ ਵਾਲ ਅਤੇ ਸਰੀਰ ਡੀਹਾਈਡ੍ਰੇਟ ਹੋ ਜਾਂਦੇ ਹਨ। ਦਿਨ ਵਿੱਚ ਘੱਟੋ-ਘੱਟ 8-10 ਗਲਾਸ ਪਾਣੀ ਪੀਣਾ ਜ਼ਰੂਰੀ ਹੈ।
Yarnex India Exhibition ‘ਚ Axis Enterprises ਵਲੋਂ ਡਿਜੀਟਲ ਪ੍ਰਿੰਟਿੰਗ ਜਾਣਕਾਰੀ

मेष: दिन शुभ रहेगा...