ਨਵੀਂ ਦਿਲੀ: ਓਡਿਸ਼ਾ ਦੇ ਸੰਬਲਪੁਰ ਜ਼ਿਲ੍ਹੇ ਵਿੱਚ ਹੋਮ ਗਾਰਡ ਭਰਤੀ ਦੌਰਾਨ ਹੈਰਾਨ ਕਰਨ ਵਾਲਾ ਨਜ਼ਾਰਾ ਸਾਹਮਣੇ ਆਇਆ। ਕੇਵਲ 187 ਅਸਾਮੀਆਂ ਲਈ ਲਗਭਗ 8,000 ਉਮੀਦਵਾਰ ਇਕੱਠੇ ਹੋ ਗਏ ਜਿਸ ਨਾਲ ਪ੍ਰਸ਼ਾਸਨ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਭੀੜ ਇੰਨੀ ਵੱਡੀ ਸੀ ਕਿ ਆਮ ਸਕੂਲ ਜਾਂ ਕਾਲਜਾਂ ਵਿੱਚ ਪ੍ਰੀਖਿਆ ਕਰਵਾਉਣਾ ਸੰਭਵ ਨਹੀਂ ਸੀ ਅਤੇ ਇਸ ਲਈ ਜਮਾਦਰਪਾਲੀ ਏਅਰਸਟ੍ਰਿਪ ਨੂੰ ਹੀ ਪ੍ਰੀਖਿਆ ਕੇਂਦਰ ਬਣਾਇਆ ਗਿਆ।
ਬੰਗਲਾਦੇਸ਼ ਹੰਗਾਮਾ: ਉਗਰਵਾਦੀਆਂ ਨੇ ਕੁਝ ਵੀ ਨਹੀਂ ਛੱਡਿਆ ਹਰ ਚੀਜ਼ ਤਬਾਹ ਕਰ ਦਿੱਤੀ!
ਇਸ ਭਰਤੀ ਲਈ ਘੱਟੋ ਘੱਟ ਯੋਗਤਾ ਪੰਜਵੀਂ ਪਾਸ ਰੱਖੀ ਗਈ ਸੀ ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਹਜ਼ਾਰਾਂ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵੀ ਇਸ ਪ੍ਰੀਖਿਆ ਵਿੱਚ ਸ਼ਾਮਲ ਹੋਏ। ਸਵੇਰੇ ਤੋਂ ਹੀ ਉਮੀਦਵਾਰ ਏਅਰਸਟ੍ਰਿਪ ’ਤੇ ਲੰਬੀਆਂ ਕਤਾਰਾਂ ਵਿੱਚ ਬੈਠੇ ਨਜ਼ਰ ਆਏ ਅਤੇ ਖੁੱਲ੍ਹੇ ਆਸਮਾਨ ਹੇਠ ਪ੍ਰੀਖਿਆ ਦਿੱਤੀ।
ਚੀਨ ਨੇ ਦਿੱਲੀ ਦੀ ਹਵਾ ਸਾਫ਼ ਕਰਨ ਲਈ 3,000 ਉਦਯੋਗ ਬੰਦ ਕਰਨ ਦੀ ਸਿਫ਼ਾਰਸ਼ ਕੀਤੀ
ਇਹ ਦ੍ਰਿਸ਼ ਨਾ ਸਿਰਫ਼ ਬੇਰੋਜ਼ਗਾਰੀ ਦੀ ਗੰਭੀਰ ਤਸਵੀਰ ਪੇਸ਼ ਕਰਦਾ ਹੈ ਬਲਕਿ ਇਹ ਵੀ ਦਰਸਾਉਂਦਾ ਹੈ ਕਿ ਛੋਟੀਆਂ ਅਸਾਮੀਆਂ ਲਈ ਵੀ ਉੱਚ-ਸ਼ਿਖਿਆ ਪ੍ਰਾਪਤ ਨੌਜਵਾਨ ਵੱਡੀ ਗਿਣਤੀ ਵਿੱਚ ਅਰਜ਼ੀਆਂ ਦੇ ਰਹੇ ਹਨ। ਪ੍ਰੀਖਿਆ ਦੌਰਾਨ ਪ੍ਰਸ਼ਾਸਨ ਨੇ ਸੁਰੱਖਿਆ ਅਤੇ ਪ੍ਰਬੰਧਨ ਲਈ ਵਾਧੂ ਬੰਦੋਬਸਤ ਕੀਤੇ ਤਾਂ ਜੋ ਹਜ਼ਾਰਾਂ ਉਮੀਦਵਾਰਾਂ ਨੂੰ ਸੰਭਾਲਿਆ ਜਾ ਸਕੇ।
ਇਸ ਘਟਨਾ ਨੇ ਰਾਜ ਵਿੱਚ ਬੇਰੋਜ਼ਗਾਰੀ ਅਤੇ ਨੌਜਵਾਨਾਂ ਦੀਆਂ ਚੁਣੌਤੀਆਂ ਨੂੰ ਇੱਕ ਵਾਰ ਫਿਰ ਚਰਚਾ ਦੇ ਕੇਂਦਰ ਵਿੱਚ ਲਿਆ ਦਿੱਤਾ ਹੈ।
