Indian Cricketer Suspended: ਟੀ-20 ਕ੍ਰਿਕਟ ਦੇ ਦਰਮਿਆਨ ਕ੍ਰਿਕਟ ਜਗਤ ਲਈ ਇੱਕ ਸਦਮੇ ਵਾਲੀ ਖ਼ਬਰ ਸਾਹਮਣੇ ਆਈ ਹੈ। ਅਸਾਮ ਕ੍ਰਿਕਟ ਐਸੋਸੀਏਸ਼ਨ (ACA) ਨੇ ਸਈਅਦ ਮੁਸ਼ਤਾਕ ਅਲੀ ਟਰਾਫੀ 2025 ਦੌਰਾਨ ਮੈਚ ਫਿਕਸਿੰਗ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ ‘ਚ ਚਾਰ ਖਿਡਾਰੀਆਂ ਅਮਨ ਤ੍ਰਿਪਾਠੀ, ਅਮਿਤ ਸਿਨਹਾ, ਈਸ਼ਾਨ ਅਹਿਮਦ ਅਤੇ ਅਭਿਸ਼ੇਕ ਠਾਕੁਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ਖਿਡਾਰੀਆਂ ‘ਤੇ ਰਾਜ ਪੁਲਿਸ ਦੀ ਅਪਰਾਧ ਸ਼ਾਖਾ ਵੱਲੋਂ ਐਫਆਈਆਰ ਵੀ ਦਰਜ ਕੀਤੀ ਗਈ ਹੈ।
ਮੈਚ ਫਿਕਸਿੰਗ ਦੇ ਗੰਭੀਰ ਦੋਸ਼
ਇਹ ਚਾਰੇ ਖਿਡਾਰੀ ਟੂਰਨਾਮੈਂਟ ਦੇ ਵੱਖ-ਵੱਖ ਪੜਾਅਾਂ ਦੌਰਾਨ ਅਸਾਮ ਟੀਮ ਦੀ ਨੁਮਾਇੰਦਗੀ ਕਰ ਚੁੱਕੇ ਹਨ। ਦੋਸ਼ ਹੈ ਕਿ ਉਨ੍ਹਾਂ ਨੇ ਮੈਚਾਂ ਦੌਰਾਨ ਅਸਾਮ ਦੇ ਹੋਰ ਖਿਡਾਰੀਆਂ ਨੂੰ ਪ੍ਰਭਾਵਿਤ ਕਰਨ ਅਤੇ ਭੜਕਾਉਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਖੇਡ ਦੀ ਪਵਿਤ੍ਰਤਾ ‘ਤੇ ਸਵਾਲ ਖੜ੍ਹੇ ਹੋ ਗਏ ਹਨ।
ACA ਅਤੇ BCCI ਦੀ ਜਾਂਚ
ਅਸਾਮ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਸਨਾਤਨ ਦਾਸ ਨੇ ਦੱਸਿਆ ਕਿ ਦੋਸ਼ ਸਾਹਮਣੇ ਆਉਣ ਤੋਂ ਬਾਅਦ ਬੀਸੀਸੀਆਈ ਦੀ ਭ੍ਰਿਸ਼ਟਾਚਾਰ ਵਿਰੋਧੀ ਅਤੇ ਸੁਰੱਖਿਆ ਇਕਾਈ (ACSU) ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ। ਜਾਂਚ ਦੇ ਆਧਾਰ ‘ਤੇ ACA ਨੇ ਅਪਰਾਧਿਕ ਕਾਰਵਾਈ ਸ਼ੁਰੂ ਕਰਦਿਆਂ ਚਾਰੇ ਖਿਡਾਰੀਆਂ ਨੂੰ ਮੁਅੱਤਲ ਕਰਨ ਦਾ ਫੈਸਲਾ ਲਿਆ।
READ ALSO : ਸੁਖਨਾ ਵਾਈਲਡਲਾਈਫ ਸੈਂਚੁਰੀ ਵਿੱਚ Entry ਪਾਬੰਦੀਸ਼ੁਦਾ, ਲੋਕਾਂ ਨੂੰ ਦਿੱਤੀ ਗਈ ਸਲਾਹ
ਉਨ੍ਹਾਂ ਕਿਹਾ, “ਪਹਿਲੀ ਨਜ਼ਰ ਵਿੱਚ ਇਹ ਗੰਭੀਰ ਦੁਰਵਿਵਹਾਰ ਦਾ ਮਾਮਲਾ ਲੱਗਦਾ ਹੈ, ਜੋ ਸਿੱਧੇ ਤੌਰ ‘ਤੇ ਕ੍ਰਿਕਟ ਦੀ ਅਖੰਡਤਾ ਨੂੰ ਪ੍ਰਭਾਵਿਤ ਕਰਦਾ ਹੈ। ਸਥਿਤੀ ਨੂੰ ਹੋਰ ਵਿਗੜਨ ਤੋਂ ਰੋਕਣ ਲਈ ਇਹ ਕਦਮ ਲਿਆ ਗਿਆ ਹੈ।”
ਮੁਅੱਤਲੀ ਅਗਲੇ ਹੁਕਮਾਂ ਤੱਕ ਲਾਗੂ
ਸਨਾਤਨ ਦਾਸ ਨੇ ਸਪਸ਼ਟ ਕੀਤਾ ਕਿ ਚਾਰੇ ਖਿਡਾਰੀਆਂ ਦੀ ਮੁਅੱਤਲੀ ਜਾਂਚ ਦੇ ਅੰਤਿਮ ਨਤੀਜੇ ਜਾਂ ACA ਦੇ ਅਗਲੇ ਹੁਕਮਾਂ ਤੱਕ ਲਾਗੂ ਰਹੇਗੀ। ਸਈਅਦ ਮੁਸ਼ਤਾਕ ਅਲੀ ਟਰਾਫੀ 2025 ਵਿੱਚ ਅਸਾਮ ਦੇ ਸਾਰੇ ਮੈਚ 26 ਨਵੰਬਰ ਤੋਂ 8 ਦਸੰਬਰ ਤੱਕ ਲਖਨਊ ਵਿੱਚ ਖੇਡੇ ਗਏ ਸਨ, ਜਿੱਥੇ ਟੀਮ ਸੁਪਰ ਲੀਗ ਪੜਾਅ ਲਈ ਕੁਆਲੀਫਾਈ ਕਰਨ ‘ਚ ਅਸਫਲ ਰਹੀ।
ਮੁਅੱਤਲੀ ਦੌਰਾਨ ਖਿਡਾਰੀਆਂ ‘ਤੇ ਪਾਬੰਦੀਆਂ
ਮੁਅੱਤਲੀ ਦੀ ਮਿਆਦ ਦੌਰਾਨ: ਚਾਰੇ ਖਿਡਾਰੀ ਕਿਸੇ ਵੀ ਰਾਜ-ਪੱਧਰੀ ਟੂਰਨਾਮੈਂਟ ਜਾਂ ਮੈਚ ਵਿੱਚ ਹਿੱਸਾ ਨਹੀਂ ਲੈ ਸਕਣਗੇ। ਜ਼ਿਲ੍ਹਾ ਇਕਾਈਆਂ, ਮਾਨਤਾ ਪ੍ਰਾਪਤ ਕਲੱਬਾਂ ਜਾਂ ਅਕੈਡਮੀਆਂ ਨਾਲ ਜੁੜੀ ਕਿਸੇ ਵੀ ਗਤੀਵਿਧੀ ਤੋਂ ਰੋਕ ਮੈਚ ਰੈਫਰੀ, ਕੋਚ, ਅੰਪਾਇਰ ਜਾਂ ਕਿਸੇ ਹੋਰ ਕ੍ਰਿਕਟ ਸੰਬੰਧੀ ਭੂਮਿਕਾ ‘ਚ ਵੀ ਸ਼ਾਮਲ ਨਹੀਂ ਹੋ ਸਕਣਗੇ। ACA ਨੇ ਸਾਰੀਆਂ ਜ਼ਿਲ੍ਹਾ ਐਸੋਸੀਏਸ਼ਨਾਂ ਨੂੰ ਹੁਕਮ ਦਿੱਤੇ ਹਨ ਕਿ ਇਸ ਫੈਸਲੇ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।
ਕ੍ਰਿਕਟ ਜਗਤ ਵਿੱਚ ਹੜਕੰਪ
ਇਸ ਘਟਨਾ ਤੋਂ ਬਾਅਦ ਕ੍ਰਿਕਟ ਜਗਤ ਵਿੱਚ ਹੜਕੰਪ ਮਚ ਗਿਆ ਹੈ। ਫੈਨਸ ਅਤੇ ਮਾਹਿਰਾਂ ਵੱਲੋਂ ਮੈਚ ਫਿਕਸਿੰਗ ਵਰਗੀਆਂ ਘਟਨਾਵਾਂ ‘ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ, ਤਾਂ ਜੋ ਖੇਡ ਦੀ ਸਾਫ਼-ਸੁਥਰੀ ਛਵੀ ਬਣੀ ਰਹੇ।
ਵੱਖ-ਵੱਖ ਥਾਵਾਂ ‘ਤੇ ਮੁੜ ਪੈਣਗੀਆਂ ਚੋਣਾਂ, ਹੰਗਾਮੇ ਤੋਂ ਬਾਅਦ ਰੱਦ ਹੋਈ ਸੀ ਵੋਟਿੰਗ
