skip to content

Last Updated: November 7, 2026

Dainik Savera Times Logo

ਮੌਸਮ ਲਵੇਗਾ ਨਵਾਂ ਰੁਖ: ਪੰਜਾਬ ‘ਚ ਮੁੜ ਛਮ-ਛਮ ਦੀ ਉਮੀਦ

2 October 2025 ਅੱਪਡੇਟ ਕੀਤਾ ਗਿਆ

ਮੌਸਮ ਲਵੇਗਾ ਨਵਾਂ ਰੁਖ: ਪੰਜਾਬ ‘ਚ ਮੁੜ ਛਮ-ਛਮ ਦੀ ਉਮੀਦ

ਚੰਡੀਗੜ੍ਹ: ਪੰਜਾਬ ਵਿੱਚ ਮੌਸਮ ਇੱਕ ਵਾਰ ਫਿਰ ਰੁਖ ਬਦਲਣ ਜਾ ਰਿਹਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਤਾਜ਼ਾ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਹੈ ਕਿ 5 ਅਕਤੂਬਰ ਤੋਂ ਸੂਬੇ ਦੇ ਕਈ ਹਿੱਸਿਆਂ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ IMD ਨੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਕਪੂਰਥਲਾ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ ਅਤੇ ਮੁਕਤਸਰ ਸਾਹਿਬ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦੇ ਅਨੁਸਾਰ 5 ਅਕਤੂਬਰ ਨੂੰ ਉੱਤਰ-ਪੱਛਮੀ ਹਵਾਵਾਂ ਅਤੇ ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਕਾਰਨ ਹਲਕੀ ਤੋਂ ਮੱਧਮ ਦਰਜੇ ਦੀ ਬਾਰਿਸ਼ ਹੋ ਸਕਦੀ ਹੈ। ਕੁਝ ਇਲਾਕਿਆਂ ਵਿੱਚ ਤੇਜ਼ ਹਵਾਵਾਂ ਅਤੇ ਗਰਜ-ਚਮਕ ਵਾਲੀ ਬਾਰਿਸ਼ ਦੀ ਵੀ ਉਮੀਦ ਹੈ।

ਅੱਜ ਦਾ ਹੁਕਮਨਾਮਾ – ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (2 ਅਕਤੂਬਰ 2025)

ਇਹ ਮੀਂਹ ਖੇਤੀਬਾੜੀ ਲਈ ਲਾਭਦਾਇਕ ਹੋ ਸਕਦੀ ਹੈ ਵਿਸ਼ੇਸ਼ ਕਰਕੇ ਉਨ੍ਹਾਂ ਖੇਤਰਾਂ ਵਿੱਚ ਜਿੱਥੇ ਧਾਨ ਦੀ ਫਸਲ ਪੱਕਣ ਵਾਲੀ ਹੈ। ਤਾਪਮਾਨ ਦੀ ਗੱਲ ਕਰੀਏ ਤਾਂ ਪਿਛਲੇ ਕੁਝ ਦਿਨਾਂ ਵਿੱਚ ਹੌਲੀ-ਹੌਲੀ ਗਿਰਾਵਟ ਦਰਜ ਕੀਤੀ ਗਈ ਹੈ। 1 ਅਕਤੂਬਰ ਨੂੰ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 1.7 ਡਿਗਰੀ ਦੀ ਕਮੀ ਆਈ। ਮਾਨਸਾ ਵਿੱਚ ਸਭ ਤੋਂ ਵੱਧ ਤਾਪਮਾਨ 35.7 ਡਿਗਰੀ ਰਿਕਾਰਡ ਕੀਤਾ ਗਿਆ, ਜੋ ਕਿ ਹਾਲੇ ਵੀ ਆਮ ਤਾਪਮਾਨ ਦੇ ਨੇੜੇ ਹੈ। ਹੋਰ ਜ਼ਿਲ੍ਹਿਆਂ ਵਿੱਚ ਅੰਮ੍ਰਿਤਸਰ 33 ਡਿਗਰੀ, ਲੁਧਿਆਣਾ 33.6 ਡਿਗਰੀ, ਪਟਿਆਲਾ 34.2 ਡਿਗਰੀ, ਫਰੀਦਕੋਟ 33.8 ਡਿਗਰੀ ਅਤੇ ਫਿਰੋਜ਼ਪੁਰ 33.9 ਡਿਗਰੀ ਤਾਪਮਾਨ ਦਰਜ ਕੀਤਾ ਗਿਆ।

ਮੌਸਮ ਵਿਗਿਆਨੀਆਂ ਦੇ ਅਨੁਸਾਰ, ਮੌਨਸੂਨ ਦੀ ਰਵਾਨਗੀ ਤੋਂ ਬਾਅਦ ਵੀ ਪੂਰਬੀ ਹਵਾਵਾਂ ਚੱਲ ਰਹੀਆਂ ਹਨ, ਜਿਸ ਕਰਕੇ ਠੰਡੀਆਂ ਹਵਾਵਾਂ ਹਾਲੇ ਸੈੱਟ ਨਹੀਂ ਹੋਈਆਂ। ਉਮੀਦ ਕੀਤੀ ਜਾ ਰਹੀ ਹੈ ਕਿ ਅਕਤੂਬਰ ਦੇ ਦੂਜੇ ਹਫ਼ਤੇ ਤੱਕ ਠੰਡ ਦਾ ਅਸਲ ਅਹਿਸਾਸ ਹੋਵੇਗਾ। ਇਸ ਦੌਰਾਨ ਰਾਤਾਂ ਥੋੜ੍ਹੀਆਂ ਠੰਡੀ ਹੋਣਗੀਆਂ ਪਰ ਦਿਨਾਂ ਵਿੱਚ ਗਰਮੀ ਜਾਰੀ ਰਹੇਗੀ। ਯੈਲੋ ਅਲਰਟ ਦਾ ਮਤਲਬ ਹੁੰਦਾ ਹੈ ਕਿ ਮੌਸਮ ਵਿੱਚ ਹਲਕਾ ਬਦਲਾਅ ਹੋ ਸਕਦਾ ਹੈ ਜੋ ਕਿ ਆਮ ਜੀਵਨ ‘ਤੇ ਕੁਝ ਪ੍ਰਭਾਵ ਪਾ ਸਕਦਾ ਹੈ। ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ ਖਾਸ ਕਰਕੇ ਉਹਨਾਂ ਇਲਾਕਿਆਂ ਵਿੱਚ ਜਿੱਥੇ ਬਾਰਿਸ਼ ਅਤੇ ਹਵਾਵਾਂ ਦੀ ਸੰਭਾਵਨਾ ਹੈ।ਕਿਸਾਨਾਂ ਲਈ ਇਹ ਮੀਂਹ ਮਿਲੀ-ਜੁਲੀ ਪ੍ਰਭਾਵ ਵਾਲੀ ਹੋ ਸਕਦੀ ਹੈ। ਜਿੱਥੇ ਧਾਨ ਦੀ ਫਸਲ ਪੱਕ ਰਹੀ ਹੈ ਉੱਥੇ ਬਾਰਿਸ਼ ਨਾਲ ਨੁਕਸਾਨ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ, ਜਿੱਥੇ ਮਿੱਟੀ ਸੁੱਕੀ ਹੋਈ ਹੈ, ਉੱਥੇ ਇਹ ਮੀਂਹ ਮਿੱਟੀ ਦੀ ਨਮੀ ਵਧਾ ਕੇ ਅਗਲੀ ਫਸਲ ਲਈ ਲਾਭਦਾਇਕ ਹੋ ਸਕਦੀ ਹੈ। ਕਿਸਾਨਾਂ ਨੂੰ ਮੌਸਮ ਅਨੁਸਾਰ ਆਪਣੀ ਫਸਲ ਦੀ ਸੰਭਾਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਸ਼ਹਿਰੀ ਇਲਾਕਿਆਂ ਵਿੱਚ ਬਾਰਿਸ਼ ਕਾਰਨ ਟ੍ਰੈਫਿਕ ਜਾਮ, ਪਾਣੀ ਭਰਾਅ ਅਤੇ ਬਿਜਲੀ ਦੀ ਆਵਾਜਾਈ ਵਿੱਚ ਰੁਕਾਵਟ ਆ ਸਕਦੀ ਹੈ। ਲੋਕਾਂ ਨੂੰ ਯਾਤਰਾ ਕਰਨ ਤੋਂ ਪਹਿਲਾਂ ਮੌਸਮ ਦੀ ਜਾਣਕਾਰੀ ਲੈਣ ਅਤੇ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ।

ਜੰਮੂ-ਕਸ਼ਮੀਰ ਦਾ ਮੁੱਖ ਦਫ਼ਤਰ ਜ਼ਬਤ, ਅੱਤਵਾਦੀ ਢਾਂਚੇ ‘ਤੇ ਵੱਜੀ ਚੋਟ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.