skip to content

Last Updated: November 7, 2026

Dainik Savera Times Logo

ਕਰਮਚਾਰੀਆਂ ਨੂੰ ਸਖਤ ਚੇਤਾਵਨੀ, ਹੁਣ ਕੀਤਾ ਜਾਵੇਗਾ ਸਿੱਧਾ ਸਸਪੈਂਡ, ਇਸ ਵਿਭਾਗ ‘ਚ ਮੱਚੀ ਤੜਫੱਲੀ

10 December 2025 ਅੱਪਡੇਟ ਕੀਤਾ ਗਿਆ

ਕਰਮਚਾਰੀਆਂ ਨੂੰ ਸਖਤ ਚੇਤਾਵਨੀ, ਹੁਣ ਕੀਤਾ ਜਾਵੇਗਾ ਸਿੱਧਾ ਸਸਪੈਂਡ, ਇਸ ਵਿਭਾਗ ‘ਚ ਮੱਚੀ ਤੜਫੱਲੀ

ਪੰਜਾਬ ਡੈਸਕ : ਚੰਡੀਗੜ੍ਹ ਨਗਰ ਨਿਗਮ ਨੇ ਸ਼ਹਿਰ ਵਿੱਚ ਖੁੱਲ੍ਹੇਆਮ ਕੂੜਾ ਸਾੜਨ ‘ਤੇ ਵੱਡੀ ਕਾਰਵਾਈ ਕਰਦਿਆਂ ਆਪਣੇ ਹੀ ਇੱਕ ਆਉਟਸੋਰਸ ਸਫਾਈ ਕਰਮਚਾਰੀ ਨੂੰ ਦੋਸ਼ੀ ਪਾਉਂਦਿਆਂ ਉਸਦਾ ਚਾਲਾਨ ਕੀਤਾ ਹੈ ਅਤੇ ਉਸਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਸੈਕਟਰ–44 ਵਿੱਚ ਤਾਇਨਾਤ ਸਫਾਈ ਕਰਮਚਾਰੀ ਰਵਿੰਦਰ ਕੁਮਾਰ ਨੂੰ ਨਗਰਪਾਲਿਕਾ ਸਾਲਿਡ ਵੇਸਟ ਨਿਯਮਾਂ ਦੀ ਉਲੰਘਣਾ ਕਰਦੇ ਹੋਏ 6,701 ਰੁਪਏ ਦਾ ਜੁਰਮਾਨਾ ਕੀਤਾ ਗਿਆ। ਇਹ ਕਰਮਚਾਰੀ ਲਾਇਅਨਜ਼ ਸਰਵਿਸਿਜ਼ ਏਜੰਸੀ ਰਾਹੀਂ ਰੱਖਿਆ ਗਿਆ ਸੀ।

ਕਮਿਸ਼ਨਰ ਵੱਲੋਂ ਗੰਭੀਰ ਨੋਟਿਸ

ਚੰਡੀਗੜ੍ਹ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ (IAS) ਨੇ ਇਸ ਘਟਨਾ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ। ਇਹ ਪਹਿਲਾ ਮਾਮਲਾ ਹੈ ਜਿਸ ਵਿੱਚ ਕਮਿਸ਼ਨਰ ਦੇ ਨਿਰਦੇਸ਼ਾਂ ‘ਤੇ ਕਿਸੇ ਆਉਟਸੋਰਸ ਕਰਮਚਾਰੀ ਦੇ ਖ਼ਿਲਾਫ਼ ਇੰਨੀ ਸਖ਼ਤ ਕਾਰਵਾਈ ਕੀਤੀ ਗਈ ਹੈ। ਕਮਿਸ਼ਨਰ ਨੇ ਸਪਸ਼ਟ ਕਿਹਾ ਕਿ ਕੂੜਾ ਸਾੜਨਾ ਵਾਤਾਵਰਣ ਲਈ ਖ਼ਤਰਨਾਕ ਹੈ, ਹਵਾ ਪ੍ਰਦੂਸ਼ਣ ਨੂੰ ਵਧਾਉਂਦਾ ਹੈ ਅਤੇ ਸਿਹਤ ‘ਤੇ ਨਕਾਰਾਤਮਕ ਪ੍ਰਭਾਵ ਪਾਂਦਾ ਹੈ।ਨਿਗਮ ਦੇ ਹੁਕਮਾਂ ਦੇ ਅਧਾਰ ‘ਤੇ ਲਾਇਅਨਜ਼ ਸਰਵਿਸਿਜ਼ ਨੇ ਇਸ ਕਰਮਚਾਰੀ ਨੂੰ ਤੁਰੰਤ ਡਿਊਟੀ ਤੋਂ ਸਸਪੈਂਡ ਕਰ ਦਿੱਤਾ।

READ ALSO : ਪ੍ਰਾਇਮਰੀ ਅਧਿਆਪਕਾਂ ਲਈ ਬ੍ਰਿਜ ਕੋਰਸ ਲਾਜ਼ਮੀ: SCERT ਪੰਜਾਬ ਨਿਰਦੇਸ਼

ਮੁਲਾਜ਼ਮਾਂ ਲਈ ਸਖ਼ਤ ਚੇਤਾਵਨੀ

ਨਗਰ ਨਿਗਮ ਨੇ ਸਾਰੇ ਕਰਮਚਾਰੀਆਂ ਅਤੇ ਏਜੰਸੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੀ ਕਿਸੇ ਵੀ ਪ੍ਰਕਾਰ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਚਾਹੇ ਉਹ ਆਮ ਨਾਗਰਿਕ ਹੋਣ, ਪੱਕੇ ਕਰਮਚਾਰੀ ਜਾਂ ਕਿਸੇ ਏਜੰਸੀ ਦਾ ਸਟਾਫ—ਜੇ ਕੋਈ ਵੀ ਖੁੱਲ੍ਹੇ ਵਿੱਚ ਕੂੜਾ ਸਾੜਦਾ ਫੜਿਆ ਗਿਆ ਤਾਂ ਉਸਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਭਾਰੀ ਜੁਰਮਾਨੇ ਲਗਾਏ ਜਾਣਗੇ।

ਪ੍ਰਸ਼ਾਸਨ ਨੇ ਸ਼ਹਿਰ ਵਾਸੀਆਂ ਅਤੇ ਸਫਾਈ ਸਟਾਫ ਨੂੰ ਅਪੀਲ ਕੀਤੀ ਹੈ ਕਿ ਉਹ ਨਿਯਮਾਂ ਦੀ ਪੂਰੀ ਪਾਲਣਾ ਕਰਨ ਅਤੇ ਚੰਡੀਗੜ੍ਹ ਨੂੰ ਪ੍ਰਦੂਸ਼ਣ-ਮੁਕਤ ਰੱਖਣ ਵਿੱਚ ਯੋਗਦਾਨ ਪਾਉਣ।

Ladowal ਨੇੜੇ ਹੋਈਆ ਭਿਆਨਕ ਐਕਸੀਡੈਂਟ, ਮਾਂ ਦਾ ਰੋ-ਰੋ ਬੁਰਾ ਹਾਲ


warning to employees

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.