skip to content

Last Updated: October 10, 2026

Dainik Savera Times Logo

Rail Roko Andolan : ਕਈ ਕਿਸਾਨ-ਮਜ਼ਦੂਰ ਆਗੂ ਹਿਰਾਸਤ ‘ਚ, ਰੇਲਵੇ ਸਟੇਸ਼ਨਾਂ ‘ਤੇ ਭਾਰੀ ਪੁਲਿਸ ਤੈਨਾਤ

10 months ਪਹਿਲਾ

Rail Roko Andolan : ਕਈ ਕਿਸਾਨ-ਮਜ਼ਦੂਰ ਆਗੂ ਹਿਰਾਸਤ ‘ਚ, ਰੇਲਵੇ ਸਟੇਸ਼ਨਾਂ ‘ਤੇ ਭਾਰੀ ਪੁਲਿਸ ਤੈਨਾਤ

ਚੰਡੀਗੜ੍ਹ/ਜਲੰਧਰ : ਪੰਜਾਬ ਵਿੱਚ ਅੱਜ (ਸ਼ੁੱਕਰਵਾਰ) ਰੇਲ ਯਾਤਰੀਆਂ ਲਈ ਸਫ਼ਰ ਕਰਨਾ ਮੁਸ਼ਕਿਲ ਭਰਿਆ ਸਾਬਤ ਹੋ ਸਕਦਾ ਹੈ। ਦੱਸ ਦੇਈਏ ਕਿ ਕਿਸਾਨ ਮਜ਼ਦੂਰ ਮੋਰਚਾ (Kisan Mazdoor Morcha – KMM) ਦੇ ਸੱਦੇ ‘ਤੇ ਅੱਜ ਦੁਪਹਿਰ ਸੂਬੇ ਭਰ ਵਿੱਚ ਟਰੇਨਾਂ ਦੇ ਪਹੀਏ ਰੁਕਣ ਵਾਲੇ ਹਨ। ਦਰਅਸਲ, ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਅੱਜ ਦੁਪਹਿਰ 1 ਵਜੇ ਤੋਂ 3 ਵਜੇ ਤੱਕ 2 ਘੰਟੇ ਦਾ ਸੰਕੇਤਕ ‘ਰੇਲ ਰੋਕੋ’ (Rail Roko) ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਜਿਸ ਦੇ ਚੱਲਦਿਆਂ ਅੱਜ ਇਸ ਪ੍ਰਦਰਸ਼ਨ ਦਾ ਅਸਰ ਸੂਬੇ ਦੇ 19 ਜ਼ਿਲ੍ਹਿਆਂ ਵਿੱਚ ਦੇਖਣ ਨੂੰ ਮਿਲੇਗਾ, ਜਿੱਥੇ ਕਿਸਾਨ 26 ਥਾਵਾਂ ‘ਤੇ ਰੇਲਵੇ ਟ੍ਰੈਕ ਜਾਮ ਕਰਨਗੇ।

Rail Roko Andolan

LIVE UPDATES
02:38 PM, Dec 05 2025

ਕਿਸਾਨ ਤੇ ਪੁਲਿਸ ਹੋਏ ਆਹਮੋ -ਸਾਹਮਣੇ, ਟ੍ਰੇਨਾਂ ਰੋਕਣ ਸਮੇਂ ਪਿਆ ਪੰਗਾ

ਰਾਮਪੁਰਾ ਫੂਲ ‘ਚ ਪੁਲਿਸ ਨੇ ਕਿਸਾਨਾਂ ਨੂੰ ਹਿਰਾਸਤ ‘ਚ ਲਿਆ
Rail Roko Andolan Live Updates : ਰਾਮਪੁਰਾ ਫੂਲ ‘ਚ ਕਿਸਾਨ ਪੁਲਿਸ ਨੂੰ ਚਕਮਾ ਦੇ ਕੇ ਲਹਿਰਾ ਮੁਹੱਬਤ ਰੇਲਵੇ ਸਟੇਸ਼ਨ ‘ਤੇ ਪਹੁੰਚ ਗਏ। ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।

ਰਾਜਪੁਰਾ ‘ਚ ਰੇਲਵੇ ਸਟੇਸ਼ਨ ਤੋਂ ਰੋਕੇ ਕਿਸਾਨ
Rail Roko Andolan Live Updates : ਰਾਜਪੁਰਾ ਕਿਸਾਨ ਜਥੇਬੰਦੀਆਂ ਨੂੰ ਸ਼ੰਭੂ ਰੇਲਵੇ ਸਟੇਸ਼ਨ ਜਾਣ ਤੋਂ ਰੋਕ ਦਿੱਤਾ ਗਿਆ ਹੈ। ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਸ਼ੰਭੂ ਰੇਲਵੇ ਸਟੇਸ਼ਨ ਤੇ ਤੈਨਾਤ ਕੀਤੀ ਹੋਈ ਹੈ।

ਨਾਭਾ ਦੇ ਪਿੰਡ ਕਕਰਾਲਾ ਵਿਖੇ ਕਿਸਾਨਾਂ ਨੇ ਰੇਲਵੇ ਟਰੈਕ ਨੂੰ ਘੇਰਿਆ
Rail Roko Andolan Live Updates : ਨਾਭਾ ਦੇ ਪਿੰਡ ਕਕਰਾਲਾ ਵਿਖੇ ਕਿਸਾਨਾਂ ਨੇ ਰੇਲਵੇ ਟਰੈਕ ਨੂੰ ਘੇਰਿਆ। ਭਾਰੀ ਪੁਲਿਸ ਫੋਰਸ ਤੈਨਾਤ ਹੋਣ ਦੇ ਬਾਵਜੂਦ ਵੀ ਕਿਸਾਨ ਨਾਭਾ ਧੂਰੀ ਰੇ ਲਿੰਕ ਤੇ ਬੈਠਣ ਤੇ ਹੋਏ ਕਾਮਯਾਬ।

ਹਰਿਆਣਾ ‘ਚ ਵੀ ਰੋਕੀਆਂ ਜਾ ਰਹੀਆਂ ਰੇਲਾਂ, ਅੰਬਾਲਾ ‘ਚ ਕਿਸਾਨਾਂ ਦੀ ਪੂਰੀ ਤਿਆਰੀ
ਅੱਜ ਪੰਜਾਬ ਦੇ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਪੂਰਾ ਕਰਨ ਲਈ ਰੇਲ ਜਾਮ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਦੇ 19 ਸਥਾਨਾਂ ‘ਤੇ ਲਗਭਗ ਦੋ ਘੰਟੇ ਲਈ ਰੇਲ ਗੱਡੀਆਂ ਰੋਕੀਆਂ ਜਾਣਗੀਆਂ। ਅੰਬਾਲਾ ਰੇਲਵੇ ਡਿਵੀਜ਼ਨ ਨੇ ਇਸ ਰੇਲ ਜਾਮ ਤੋਂ ਪਹਿਲਾਂ ਹੀ ਪੂਰੀਆਂ ਤਿਆਰੀਆਂ ਕਰ ਲਈਆਂ ਹਨ।

ਜਾਣਕਾਰੀ ਦਿੰਦੇ ਹੋਏ, ਅੰਬਾਲਾ ਰੇਲਵੇ ਡਿਵੀਜ਼ਨ ਦੇ ਡੀਆਰਐਮ ਵਿਨੋਦ ਭਾਟੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਅੱਜ ਪੰਜਾਬ ਵਿੱਚ ਰੇਲਵੇ ਪਟੜੀਆਂ ‘ਤੇ ਬੈਠ ਕੇ ਵਿਰੋਧ ਪ੍ਰਦਰਸ਼ਨ ਕਰਨਗੇ, ਜਿਸ ਲਈ ਉਨ੍ਹਾਂ ਨੇ ਪੂਰੀਆਂ ਤਿਆਰੀਆਂ ਕਰ ਲਈਆਂ ਹਨ ਅਤੇ ਇਹ ਯਕੀਨੀ ਬਣਾਉਣ ਲਈ ਪੂਰੀ ਦੇਖਭਾਲ ਕਰ ਰਹੇ ਹਨ ਕਿ ਰੇਲਵੇ ਜਾਇਦਾਦ ਨੂੰ ਨੁਕਸਾਨ ਨਾ ਪਹੁੰਚੇ।

ਉਨ੍ਹਾਂ ਇਹ ਵੀ ਕਿਹਾ ਕਿ ਅੰਬਾਲਾ ਰੇਲਵੇ ਡਿਵੀਜ਼ਨ ਨੇ ਯਾਤਰੀਆਂ ਦੀ ਸਹੂਲਤ ਲਈ ਤਿਆਰੀਆਂ ਕੀਤੀਆਂ ਹਨ। ਸਾਰੇ ਸਟੇਸ਼ਨਾਂ ‘ਤੇ ਪਾਣੀ ਦੇ ਪ੍ਰਬੰਧਾਂ ਵਿੱਚ ਸੁਧਾਰ ਕੀਤਾ ਗਿਆ ਹੈ। ਐਲਾਨ ਕੀਤੇ ਜਾ ਰਹੇ ਹਨ ਕਿ ਰੇਲ ਗੱਡੀਆਂ ਦੇਰੀ ਨਾਲ ਆ ਸਕਦੀਆਂ ਹਨ, ਪਰ ਕੋਈ ਵੀ ਰੇਲਗੱਡੀ ਰੱਦ ਨਹੀਂ ਕੀਤੀ ਗਈ ਹੈ।

Rail Roko Andolan Live Updates : ਗੁਰਦਾਸਪੁਰ ‘ਚ ਕਿਸਾਨ ਜਥੇਬੰਦੀਆਂ ਵਲੋਂ ਗੁਰਦਾਸਪੁਰ ਦੀ ਬਜਾਏ ਧਾਰੀਵਾਲ ਨੇੜੇ ਸੋਹਲ ਦੇ ਰੇਲਵੇ ਟਰੈਕ ‘ਤੇ ਧਰਨਾ ਕੀਤਾ ਸ਼ੁਰੂ

01:17 PM, Dec 05 2025
Rail Roko Andolan Live Updates :
ਅੰਮ੍ਰਿਤਸਰ ‘ਚ ਦੇਵੀਦਾਸਪੁਰਾ ਦੇ ਰੇਲਵੇ ਟਰੈਕ ਵੱਲ ਵਧ ਰਹੇ ਕਿਸਾਨਾਂ ਨੂੰ ਪੁਲਿਸ ਵਲੋਂ ਜਬਰੀ ਰੋਕਿਆਂ ਗਿਆ।

01:15 PM, Dec 05 2025
Rail Roko Andolan Live Updates :
ਜਲੰਧਰ ਕੈਂਟਰ ਰੇਲਵੇ ਸਟੇਸ਼ਨ ਤੇ ਕਿਸਾਨਾਂ ਦੇ ਧਰਨੇ ਤੋਂ ਪਹਿਲਾਂ ਭਾਰੀ ਪੁਲਿਸ ਫੋਰਸ ਦੇ ਨਾਲ

01:15 PM, Dec 05 2025
ਪੁਲਿਸ ਨੇ ਸਾਹਨੇਵਾਲ ਰੇਲਵੇ ਸਟੇਸ਼ਨ ਜਾਂਦੇ ਕਿਸਾਨ ਹਿਰਾਸਤ ‘ਚ ਲਏ
Rail Roko Andolan Live Updates : ਲੁਧਿਆਣਾ ਦੇ ਸਾਹਨੇਵਾਲ ਵਿੱਚ ਰੇਲਵੇ ਸਟੇਸ਼ਨ ਦੇ ਵੱਲ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ। ਪੁਲਿਸ ਨਾਲ ਕਿਸਾਨਾਂ ਦੀ ਬਹਿਸਬਾਜ਼ੀ ਹੋਈ।

01:14 PM, Dec 05 2025
ਪੰਜਾਬ ‘ਚ ਟ੍ਰੇਨਾਂ ਦਾ ਚੱਕਾ ਜਾਮ
ਪੰਜਾਬ ‘ਚ ਟ੍ਰੇਨਾਂ ਦਾ ਚੱਕਾ ਜਾਮ, 2 ਘੰਟਿਆਂ ਲਈ ਠੱਪ ਰਹੇਗੀ ਆਵਾਜਾਈ , ਰੇਲਵੇ ਸਟੇਸ਼ਨ ‘ਤੇ ਭਾਰੀ ਪੁਲਿਸ ਬਲ ਤਾਇਨਾਤ

01:13 PM, Dec 05 2025
ਪੁਲਿਸ ਨੇ ਸੁਨਾਮ ਜਾਣ ਵਾਲਾ ਰਸਤਾ ਨਾਕਾ ਲਾ ਕੇ ਕੀਤਾ ਬੰਦ

ਬਿਜਲੀ ਸੋਧ ਬਿੱਲ ਨੂੰ ਲੈ ਕੇ ਕਿਸਾਨਾਂ ਵੱਲੋਂ ਦਿੱਤਾ ਗਿਆ ਸੀ ਰੇਲਾਂ ਰੋਕਣ ਦਾ ਸੱਦਾ

ਪੁਲਿਸ ਪ੍ਰਸ਼ਾਸਨ ਵੱਲੋਂ ਸੁਨਾਮ ਨੂੰ ਜਾਣ ਵਾਲੇ ਹਰ ਇੱਕ ਰਸਤੇ ਤੇ ਲਗਾਇਆ ਗਿਆ ਪੁਲਿਸ ਨਾਕਾ

ਕਿਸੇ ਵੀ ਗੱਡੀ ਨੂੰ ਬਿਨਾਂ ਚੈਕਿੰਗ ਕੀਤੇ ਨਹੀਂ ਦਿੱਤਾ ਜਾਣ ਜਾ ਰਿਹਾ ਅੱਗੇ

12:30 ਵਜੇ ਦੇ ਕਰੀਬ ਤੱਕ ਕੋਈ ਵੀ ਕਿਸਾਨਾਂ ਦੀ ਟਰਾਲੀ ਜਾਂ ਕੋਈ ਵੀ ਵਹੀਕਲ ਨਹੀਂ ਨਿਕਲਿਆ ਸੁਨਾਮ ਵੱਲ

ਦੇਖਣਾ ਹੋਵੇਗਾ ਕਿ ਕਿਸਾਨਾਂ ਵੱਲੋਂ ਰੇਲਾਂ ਰੋਕਣ ਦੇ ਸੱਦੇ ਤੇ ਕੀ ਇਕੱਠ ਕਰ ਪਾਉਣਗੇ ਕਿਸਾਨ ਰੇਲਵੇ ਸਟੇਸ਼ਨ ਤੇ

ਕਿਸਾਨ ਆਗੂਆਂ ਨੂੰ ਘਰਾਂ ਵਿੱਚ ਹੀ ਕੀਤਾ ਗਿਆ ਡਿਟੇਨ

Rail Roko Andolan Live Updates

Police ਛਾਉਣੀ ‘ਚ ਤਬਦੀਲ ਹੋਇਆ ਸ਼ੰਭੂ ਰੇਲਵੇ ਸਟੇਸ਼ਨ

Rail Roko Andolan Live Updates : ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਉੜਮੁੜ ਟਾਂਡਾ ਅਤੇ ਮੁਕੇਰੀਆਂ ਦੇ ਭੰਗਾਲਾ ਵਿਚ ਕਿਸਾਨਾਂ ਵਲੋਂ ਕੀਤਾ ਜਾਵੇਗਾ ਰੇਲਵੇ ਟਰੈਕ ਬੰਦ

Rail Roko Andolan Live Updates : ‘ਅਸੀਂ ਕੋਈ ਚੋਰ ਜਾਂ ਬਦਮਾਸ਼ ਹਾਂ…’ ਤੜਕਸਾਰ ਕਿਸਾਨਾਂ ਦੇ ਘਰ ਪਹੁੰਚੀ ਪੁਲਿਸ, ਕਿਸਾਨਾਂ ਦਾ ਚੜ੍ਹਿਆ ਪਾਰਾ

Rail Roko Andolan Live Updates : ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਜਿਲ੍ਹਾ ਮੋਹਾਲੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਬੜੀ ਨੂੰ ਮੋਹਾਲੀ ਪੁਲਿਸ ਨੇ ਹਿਰਾਸਤ ‘ਚ ਲਿਆ।

——-

ਨਾਨੋਵਾਲ ਕਲਾ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨ ਆਈ ਪੁਲਿਸ ਨੂੰ ਕਿਸਾਨਾਂ ਨੇ ਪਾਇਆ ਘੇਰਾ

ਸੂਬਾ ਮੀਤ ਪ੍ਰਧਾਨ ਦਵਿੰਦਰ ਸਿੰਘ ਸੰਧਵਾਂ ਨੂੰ  DSP ਹਰਜੀਤ ਸਿੰਘ ਰੰਧਾਵਾ ਅਤੇ SHO ਬੰਗਾ city ਅਤੇ ASI ਕਟਾਰੀਆ ਵਲੋਂ ਘਰੇ  ਨਜ਼ਰਬੰਦ ਕੀਤਾ ਗਿਆ।

ਜ਼ਿਲ੍ਹਾ ਆਗੂ ਰਾਜ ਸਿੰਘ ਥੇੜੀ ਨੂੰ ਪੁਲਿਸ ਸਵੇਰੇ 5 ਵਜੇ ਘਰੋਂ ਲੈ ਗਈ

Rail Roko Andolan Live Updates : ਅੱਜ ਰੇਲਾਂ ਰੋਕਣ ਦਾ ਸਿਰਫ਼ ਦੋ ਘੰਟੇ ਦਾ ਪ੍ਰੋਗਰਾਮ ਹੈ ਉਸ ਦੇ ਡਰ ਕਾਰਨ ਸਰਕਾਰ ਇੰਨੀ ਘਬਰਾਈ ਹੋਈ ਹੈ ਕਿ ਜ਼ਿਲ੍ਹਾ ਆਗੂ ਰਾਜ ਸਿੰਘ ਥੇੜੀ ਨੂੰ ਪੁਲਿਸ ਸਵੇਰੇ 5 ਵਜੇ ਘਰੋ ਲੈ ਗਈ।

Rail Roko Andolan Live Updates : ਸੂਬਾ ਪ੍ਰਧਾਨ ਬਲਵੰਤ ਸਿੰਘ ਬਹਿਰਾਮਕੇ ਦੇ ਘਰ ਪੁਲਿਸ ਤੜਕਸਾਰ ਤੋਂ ਕਰ ਰਹੀ ਰਹੀ ਛਾਪੇਮਾਰੀ

ਭਾਦਸੋਂ ‘ਚ ਸਵੇਰੇ 4 ਵਜੇ ਕਿਸਾਨ ਆਗੂ ਦੇ ਪਰਿਵਾਰ ਨਾਲ ਪੁਲਿਸ ਦੀ ਤਿੱਖੀ ਬਹਿਸ

Rail Roko Andolan Live Updates : ਕਿਸਾਨ ਆਗੂ ਗ਼ਮਦੂਰ ਸਿੰਘ ਦੇ ਪਰਿਵਾਰ ਵਿੱਚੋਂ  ਉਹਨਾਂ ਦੀ ਪਤਨੀ ਤੇ ਲੜਕੀ ਘਰ ਮੌਜੂਦ ਸੀ ਜਿਨਾਂ ਦੀ ਭਾਦਸੋ ਦੇ ਇੰਚਾਰਜ ਐਸਐਚ ਓ ਗੁਰਪ੍ਰੀਤ ਸਿੰਘ ਹਾਂਡਾ ਨਾਲ ਸਿੱਖੀ ਬਹਿਸ ਹੋਈ ਜਿਨਾਂ ਨੇ ਸਵਾਲ ਕੀਤਾ ਕਿ ਜਦੋਂ ਟਰਾਲੀ ਚੋਰੀ ਹੋਈ ਸੀ ਤਾਂ ਚੋਰੀ ਦੇ ਦੋਸ਼ੀਆਂ ਦੇ ਉੱਪਰ ਪੁਲਿਸ ਨੇ ਕੋਈ ਰੇਡ ਨਹੀਂ ਕੀਤੀ ਅਤੇ ਲੀਗਲ ਪ੍ਰੋਸੈਸ ਦੱਸਿਆ ਤੇ ਹੁਣ ਉਨਾਂ ਦੇ ਪਿਤਾ ਗਮਦੂਰ ਸਿੰਘ ਨੇ ਕੋਈ ਕਰਾਈਮ ਨਹੀਂ ਕੀਤਾ ਤਾਂ ਸਵੇਰੇ 4 ਵਜੇ ਕਿਸ ਤਰ੍ਹਾਂ ਪੁਲਿਸ ਉਹਨਾਂ ਦੇ ਘਰ ਰੇਡ ਕਰ ਰਹੀ ਹੈ ਜਦਕਿ ਘਰ ਵਿੱਚ ਸਿਰਫ ਮਹਿਲਾਂ ਹੀ ਮੌਜੂਦ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਦੇ ਨਾਲ ਕੋਈ ਵੀ ਲੇਡੀ ਕਾਂਸਟੇਬਲ ਮੌਜੂਦ ਨਹੀਂ ਸੀ ਜਦ ਕਿ ਘਰ ਵਿੱਚ ਸਿਰਫ ਮਹਿਲਾਵਾਂ ਹੀ ਹਾਜ਼ਰ ਸਨ।

ਭਾਦਸੋਂ ‘ਚ ਸਵੇਰੇ 4 ਵਜੇ ਕਿਸਾਨ ਆਗੂ ਦੇ ਘਰ ਛਾਪੇ

Rail Roko Andolan Live Updates : ਭਾਰਤੀ ਕਿਸਾਨ ਯੂਨੀਅਨ ਵੱਲੋਂ ਰੇਲ ਰੋਕੋ ਦੀ ਕਾਲ ਤੇ ਕਿਸਾਨਾਂ ਦੇ ਘਰੇ ਪੁਲਿਸ ਦੀ ਛਾਪਾਮਾਰੀ 

ਭਾਦਸੋਂ ਥਾਣੇ ਦੇ ਇੰਚਾਰਜ ਨੇ ਕਿਸਾਨ ਆਗੂ ਗਮਦੂਰ ਸਿੰਘ ਦੇ ਘਰ ਕੀਤੀ ਸਵੇਰੇ 4 ਵਜੇ ਛਾਪਾਮਾਰੀ

ਕਿਸਾਨਾਂ ਨੂੰ ਘਰਾਂ ਅੰਦਰ ਨਜ਼ਰਬੰਦ ਕਰਨ ਦੀ ਕੀਤੀ ਗਈ ਕੋਸ਼ਿਸ਼

ਕਿਸਾਨ ਆਗੂ ਗਮਦੂਰ ਸਿੰਘ ਘਰ ਮੌਜੂਦ ਨਹੀਂ

ਕਿਸਾਨਾਂ ਦੇ ਪਰਿਵਾਰਾਂ ਨੂੰ ਪਰੇਸ਼ਾਨ ਕਰਨ ਦੇ ਪੁਲਿਸ ਉੱਪਰ ਲੱਗੇ ਗੰਭੀਰ ਆਰੋਪ  

ਸਰਕਾਰ ਅਤੇ ਪੁਲਿਸ ਦੇ ਇਸ ਧੱਕੇ ਦੇ ਬਾਵਜੂਦ ਕਿਸਾਨ ਡਰਨ ਵਾਲੇ ਨਹੀਂ : ਗਮਦੂਰ ਸਿੰਘ

ਕਿਸਾਨ ਆਗੂ ਪਰਮਜੀਤ ਸਿੰਘ ਭੁੱਲਾ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ

Rail Roko Andolan Live Updates : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਮੋਰਚੇ ਵਲੋਂ ਆਪਣੀਆਂ ਹੱਕੀ ਮੰਗਾਂ ਲਈ ਰੇਲ ਟਰੈਕ ਬੰਦ ਕਰਕੇ ਮੰਗਾਂ ਨੂੰ ਮਨਾਉਣ ਲਈ ਪੰਜਾਬ ਸਰਕਾਰ ਤੇ ਦਬਾਅ ਬਣਾਇਆ ਜਾ ਸਕੇ ਪਰ ਇਸ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਕਿਸਾਨ ਆਗੂਆਂ ਨੂੰ ਤੜਕਸਾਰ ਹੀ ਘਰਾਂ ਤੋਂ ਚੁੱਕ ਲਿਆ ਗਿਆ ਹੈ ਤੇ ਇਸੇ ਕੜੀ ਅਧੀਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਭੱਲਾ ਨੂੰ ਉਨ੍ਹਾਂ ਦੇ ਘਰੋਂ ਉੜਮੁੜ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਆਪਣੀ ਹਿਰਾਸਤ ਵਿਚ ਲੈਕੇ ਧਰਨੇ ਦੀ ਟਾਲਣ ਦੀ ਕੋਸ਼ਿਸ਼ ਕੀਤੀ ਹੈ।

ਕਿਸਾਨ ਕਿਉਂ ਕਰ ਰਹੇ ਹਨ ਪ੍ਰਦਰਸ਼ਨ?

ਕਿਸਾਨ ਮਜ਼ਦੂਰ ਮੋਰਚਾ (KMM) ਦੇ ਕਨਵੀਨਰ ਸਰਵਣ ਪੰਧੇਰ ਨੇ ਕਿਹਾ ਕਿ ਸਾਡੀਆਂ 3 ਪ੍ਰਮੁੱਖ ਮੰਗਾਂ ਹਨ। ਇਨ੍ਹਾਂ ਵਿੱਚ ਬਿਜਲੀ ਸੋਧ ਬਿੱਲ-2025 ਰੱਦ ਕਰਵਾਉਣਾ, ਪੰਜਾਬ ਵਿੱਚ ਲਗਾਏ ਜਾ ਰਹੇ ਪ੍ਰੀਪੇਡ ਬਿਜਲੀ ਮੀਟਰ ਹਟਾਉਣਾ ਅਤੇ ਪੰਜਾਬ ਸਰਕਾਰ ਨੂੰ ਸਰਕਾਰੀ ਜ਼ਮੀਨਾਂ ਵੇਚਣ ਤੋਂ ਰੋਕਣਾ ਸ਼ਾਮਲ ਹੈ। ਪੰਧੇਰ ਨੇ ਕਿਹਾ ਕਿ ਇਹ ਅੰਦੋਲਨ ਕਿਸਾਨਾਂ-ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਲਈ ਹੈ। ਇਸਦਾ ਮਕਸਦ ਸਰਕਾਰਾਂ ਨੂੰ ਇਨ੍ਹਾਂ ਮੁੱਦਿਆਂ ‘ਤੇ ਜਨਤਾ ਦੀ ਆਵਾਜ਼ ਸੁਣਨ ਲਈ ਮਜਬੂਰ ਕਰਨਾ ਹੈ।

ਇਨ੍ਹਾਂ 26 ਥਾਵਾਂ ‘ਤੇ ਲੱਗੇਗਾ ‘ਜਾਮ’ (List of Locations)

ਅੰਦੋਲਨ ਦੇ ਚੱਲਦਿਆਂ ਹੇਠ ਲਿਖੇ ਰੇਲਵੇ ਸਟੇਸ਼ਨਾਂ ਅਤੇ ਰੂਟਾਂ ‘ਤੇ ਆਵਾਜਾਈ ਪ੍ਰਭਾਵਿਤ ਰਹੇਗੀ:

1. ਅੰਮ੍ਰਿਤਸਰ (Amritsar): ਦਿੱਲੀ-ਅੰਮ੍ਰਿਤਸਰ ਮੁੱਖ ਮਾਰਗ ‘ਤੇ ਦੇਵੀਦਾਸਪੁਰਾ ਅਤੇ ਮਜੀਠਾ ਸਟੇਸ਼ਨ।

  1. ਲੁਧਿਆਣਾ (Ludhiana): ਸਾਹਨੇਵਾਲ ਰੇਲਵੇ ਸਟੇਸ਼ਨ।
  2. ਜਲੰਧਰ (Jalandhar): ਜਲੰਧਰ ਕੈਂਟ।
  3. ਗੁਰਦਾਸਪੁਰ (Gurdaspur): ਬਟਾਲਾ, ਗੁਰਦਾਸਪੁਰ ਅਤੇ ਡੇਰਾ ਬਾਬਾ ਨਾਨਕ ਸਟੇਸ਼ਨ।
  4. ਪਟਿਆਲਾ (Patiala): ਸ਼ੰਭੂ ਅਤੇ ਬਾਰਨ (ਨਾਭਾ)।
  5. ਬਠਿੰਡਾ (Bathinda): ਰਾਮਪੁਰਾ ਰੇਲਵੇ ਸਟੇਸ਼ਨ।
  6. ਫਿਰੋਜ਼ਪੁਰ (Ferozepur): ਬਸਤੀ ਟੈਂਕਾਂ ਵਾਲੀ, ਮੱਲਾਂਵਾਲਾ ਅਤੇ ਤਲਵੰਡੀ ਭਾਈ।
  7. ਹੋਰ ਜ਼ਿਲ੍ਹੇ: ਇਸ ਤੋਂ ਇਲਾਵਾ ਪਠਾਨਕੋਟ (Pathankot), ਤਰਨਤਾਰਨ, ਕਪੂਰਥਲਾ, ਹੁਸ਼ਿਆਰਪੁਰ, ਸੰਗਰੂਰ, ਫਾਜ਼ਿਲਕਾ, ਮੋਗਾ, ਮੁਕਤਸਰ, ਮਲੇਰਕੋਟਲਾ, ਮਾਨਸਾ, ਫਰੀਦਕੋਟ ਅਤੇ ਰੋਪੜ ਦੇ ਰੇਲਵੇ ਸਟੇਸ਼ਨਾਂ ‘ਤੇ ਵੀ ਕਿਸਾਨ ਧਰਨਾ ਦੇਣਗੇ।

ਪ੍ਰਸ਼ਾਸਨ ਅਲਰਟ, ਸੁਰੱਖਿਆ ਵਧਾਈ ਗਈ

ਕਿਸਾਨਾਂ ਦੇ ਇਸ ਐਲਾਨ ਨੂੰ ਦੇਖਦੇ ਹੋਏ ਰੇਲਵੇ ਪੁਲਿਸ (GRP) ਅਤੇ ਪੰਜਾਬ ਪੁਲਿਸ (Punjab Police) ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਸਟੇਸ਼ਨਾਂ ‘ਤੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੀ ਯਾਤਰਾ ਪਲਾਨ ਕਰਨ ਤੋਂ ਪਹਿਲਾਂ ਟਰੇਨਾਂ ਦਾ ਸਟੇਟਸ ਜ਼ਰੂਰ ਚੈੱਕ ਕਰ ਲੈਣ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.