skip to content

Last Updated: November 6, 2026

Dainik Savera Times Logo

Saudi Arab : PM ਮੋਦੀ ਨੇ ਪ੍ਰਗਟਾਇਆ ਦੁੱਖ, ਕਿਹਾ – ਸਾਡੀਆਂ ਦੁਆਵਾਂ ਪੀੜਤ ਪਰਿਵਾਰ ਨਾਲ’

17 November 2025 ਅੱਪਡੇਟ ਕੀਤਾ ਗਿਆ

Saudi Arab : PM ਮੋਦੀ ਨੇ ਪ੍ਰਗਟਾਇਆ ਦੁੱਖ, ਕਿਹਾ – ਸਾਡੀਆਂ ਦੁਆਵਾਂ ਪੀੜਤ ਪਰਿਵਾਰ ਨਾਲ’

ਨਵੀਂ ਦਿੱਲੀ- ਸਾਊਦੀ ਅਰਬ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਭਾਰਤੀ ਹੱਜ ਯਾਤਰੀਆਂ ਨਾਲ ਭਰੀ ਇਕ ਬੱਸ ਮੱਕਾ ਤੋਂ ਮਦੀਨਾ ਜਾਂਦੇ ਸਮੇਂ ਇਕ ਡੀਜ਼ਲ ਟੈਂਕਰ ਨਾਲ ਟਕਰਾ ਗਈ, ਜਿਸ ਕਾਰਨ ਇਸ ‘ਚ ਸਵਾਰ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਯਾਤਰੀ ਭਾਰਤ ਦੇ ਹੈਦਬਾਰਾਦ ਨਾਲ ਸਬੰਧਤ ਹਨ। ਇਸ ਹਾਦਸੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੂੰਘਾ ਦੁੱਖ ਜਤਾਇਆ ਹੈ। ਉਨ੍ਹਾਂ ਨੇ ਆਪਣੇ ਐਕਸ ਅਕਾਊਂਟ ‘ਤੇ ਇਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ”ਮਦੀਨਾ ‘ਚ ਭਾਰਤੀ ਨਾਗਰਿਕਾਂ ਨਾਲ ਵਾਪਰੇ ਭਿਆਨਕ ਹਾਦਸੇ ਬਾਰੇ ਜਾਣ ਕਾਫ਼ੀ ਦੁੱਖ ਹੋਇਆ ਹੈ। ਸਾਡੀਆਂ ਦੁਆਵਾਂ ਪੀੜਤ ਪਰਿਵਾਰਾਂ ਦੇ ਨਾਲ ਹਨ। ਮੈਂ ਜ਼ਖ਼ਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕਰਦਾ ਹਾਂ।”

Big Breaking : ਡੀਜ਼ਲ-ਟੈਂਕਰ ਨਾਲ ਟਕਰਾਈ ਯਾਤਰੀ ਬੱਸ : 42 ਮੌਤਾਂ ; CM ਰੈਡੀ ਨੇ ਪ੍ਰਗਟਾਇਆ ਦੁੱਖ

ਉਨ੍ਹਾਂ ਅੱਗੇ ਲਿਖਿਆ, ”ਰਿਆਧ ਸਥਿਤ ਸਾਡੀ ਅੰਬੈਸੀ ਮੌਕੇ ‘ਤੇ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਵਾ ਰਹੀ ਹੈ ਤੇ ਸਾਡੇ ਅਧਿਕਾਰੀ ਸਾਊਦੀ ਅਰਬ ਦੇ ਅਧਿਕਾਰੀਆਂ ਨਾਲ ਵੀ ਲਗਾਤਾਰ ਸੰਪਰਕ ‘ਚ ਬਣੇ ਹੋਏ ਹਨ।’

ਜ਼ਿਕਰਯੋਗ ਹੈ ਕਿ ਇਸ ਭਿਆਨਕ ਹਾਦਸੇ ਮਗਰੋਂ ਜੇੱਦਾਹ ਸਥਿਤ ਭਾਰਤੀ ਅੰਬੈਸੀ ਨੇ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ।
8002440003 (ਟੋਲ ਫ੍ਰੀ)
0122614093
0126614276
0556122301 (ਵਟਸਐਪ)

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.