skip to content

Last Updated: November 24, 2026

Dainik Savera Times Logo

‘ਰਜਾਈ’ ‘ਚ ਲੁਕਾ ਕੇ ਕੈਲੀਫੋਰਨੀਆ ਭੇਜੀ ਜਾ ਰਹੀ ਸੀ ਇਹ ਚੀਜ਼, ਵੇਖ ਉੱਡੇ ਹੋਸ਼

17 November 2025 ਅੱਪਡੇਟ ਕੀਤਾ ਗਿਆ

‘ਰਜਾਈ’ ‘ਚ ਲੁਕਾ ਕੇ ਕੈਲੀਫੋਰਨੀਆ ਭੇਜੀ ਜਾ ਰਹੀ ਸੀ ਇਹ ਚੀਜ਼, ਵੇਖ ਉੱਡੇ ਹੋਸ਼

ਲੁਧਿਆਣਾ : ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (DRI) ਦੀ ਲੁਧਿਆਣਾ ਜ਼ੋਨਲ ਯੂਨਿਟ ਨੇ ਢੰਡਾਰੀ ਕਲਾਂ ਸਥਿਤ DHL (ਡੀਐਚਐਲ) ਐਕਸਪ੍ਰੈਸ ‘ਚ ਇਕ ਵੱਡੀ ਤਸਕਰੀ ਨੂੰ ਨਾਕਾਮ ਕਰ ਦਿੱਤਾ ਹੈ। DRI ਨੇ ਫਿਰੋਜ਼ਪੁਰ ਤੋਂ ਕੈਲੀਫੋਰਨੀਆ ਭੇਜੇ ਜਾ ਰਹੇ ਇਕ ਸ਼ੱਕੀ ਪਾਰਸਲ ਨੂੰ ਇੰਟਰਸੈਪਟ (intercept) ਕੀਤਾ, ਜਿਸ ‘ਚੋਂ 735 ਗ੍ਰਾਮ ਅਫੀਮ ਬਰਾਮਦ ਕੀਤੀ ਗਈ। ਇਹ ਅਫੀਮ ਇੱਕ ਰਜਾਈ ‘ਚ ਲੁਕਾ ਕੇ ਭੇਜੀ ਜਾ ਰਹੀ ਸੀ।

ਜੌਬ ਗਈ, ਘਰ ਵਿਕ ਗਿਆ… ਫਿਰ ਵੀ ਪੂਰੀਆਂ ਨਹੀਂ ਹੋਈਆਂ ਪਤਨੀ ਦੀਆਂ ਇੱਛਾਵਾਂ !

‘ਕਾਰਬਨ ਪੇਪਰ’ ‘ਚ ਲਪੇਟੇ ਸਨ 4 ਪੈਕੇਟ

ਜਾਂਚ ਦੌਰਾਨ, ਅਧਿਕਾਰੀਆਂ ਨੇ ਪਾਰਸਲ ‘ਚ ਭੇਜੀ ਜਾ ਰਹੀ ਰਜਾਈ ਦੀ ਡੂੰਘਾਈ ਨਾਲ ਤਲਾਸ਼ੀ ਲਈ, ਜਿਸ ‘ਚ ਚਾਰ ਪੈਕੇਟ ਲੁਕਾਏ ਗਏ ਸਨ। ਤਸਕਰਾਂ ਨੇ ਇਨ੍ਹਾਂ ਚਾਰਾਂ ਪੈਕੇਟਾਂ ਨੂੰ ਕਾਰਬਨ ਪੇਪਰ ਅਤੇ ਪਾਰਦਰਸ਼ੀ ਟੇਪ ਨਾਲ ਲਪੇਟਿਆ ਹੋਇਆ ਸੀ, ਤਾਂ ਜੋ ਉਹ ਸਕੈਨਰ (scanner) ਤੋਂ ਬਚ ਸਕਣ।

ਕਾਂਗੋ ‘ਚ ਵੱਡਾ ਹਾਦਸਾ : ਪੁਲ਼ ਢਹਿਣ ਤੋਂ ਬਾਅਦ DR ਕਾਂਗੋ ਖਾਨ ‘ਚ 40 ਲੋਕਾਂ ਦੀ ਮੌਤ

ਘਰੇਲੂ ਸਾਮਾਨ ਦੇ ਨਾਂ ‘ਤੇ ਤਸਕਰੀ

ਤਸਕਰਾਂ ਨੇ “ਘਰੇਲੂ ਅਤੇ ਖਾਣ-ਪੀਣ ਵਾਲੀ ਸਮੱਗਰੀ” ਦੇ ਨਾਂ ‘ਤੇ ਇਸ ਗੈਰ-ਕਾਨੂੰਨੀ ਖੇਪ ਨੂੰ ਵਿਦੇਸ਼ ਭੇਜਣ ਦੀ ਕੋਸ਼ਿਸ਼ ਕੀਤੀ ਸੀ। DRI ਨੇ ਬਰਾਮਦ 735 ਗ੍ਰਾਮ ਅਫੀਮ ਨੂੰ NDPS ਐਕਟ, 1985 ਤਹਿਤ ਜ਼ਬਤ ਕਰ ਲਿਆ ਹੈ ਅਤੇ ਇਸ ਖਿਲਾਫ਼ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.