skip to content

Last Updated: November 25, 2026

Dainik Savera Times Logo

ਅਮਰੀਕਾ ‘ਚ ਸਰਕਾਰੀ ਸ਼ਟਡਾਊਨ ਨੇ ਲੱਖਾਂ ਕਰਮਚਾਰੀਆਂ ਦੀ ਤਨਖਾਹ ਰੋਕੀ, ਟਰੰਪ ਨੀਤੀ ‘ਤੇ ਸਵਾਲ!

9 November 2025 ਅੱਪਡੇਟ ਕੀਤਾ ਗਿਆ

ਅਮਰੀਕਾ ‘ਚ ਸਰਕਾਰੀ ਸ਼ਟਡਾਊਨ ਨੇ ਲੱਖਾਂ ਕਰਮਚਾਰੀਆਂ ਦੀ ਤਨਖਾਹ ਰੋਕੀ, ਟਰੰਪ ਨੀਤੀ ‘ਤੇ ਸਵਾਲ!

ਚੰਡੀਗੜ੍ਹ: ਅਮਰੀਕਾ ਵਿੱਚ ਸਰਕਾਰੀ ਸ਼ਟਡਾਊਨ ਨੇ ਹੁਣ ਛੇ ਹਫ਼ਤੇ ਪੂਰੇ ਕਰ ਲਏ ਹਨ, ਜਿਸ ਕਾਰਨ ਦੇਸ਼ ਭਰ ਵਿੱਚ ਲੱਖਾਂ ਸੰਘੀ ਕਰਮਚਾਰੀ ਜਾਂ ਤਾਂ ਬਿਨਾਂ ਤਨਖਾਹ ਦੇ ਕੰਮ ਕਰ ਰਹੇ ਹਨ ਜਾਂ ਮਜਬੂਰੀ ਕਰ ਕੇ ਘਰ ਬੈਠੇ ਹਨ। ਇਹ ਲੰਬਾ ਚੱਲ ਰਿਹਾ ਸ਼ਟਡਾਊਨ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਵੱਡਾ ਬਣ ਗਿਆ ਹੈ ਜਿਸ ਨੇ ਨਾ ਸਿਰਫ਼ ਸਰਕਾਰੀ ਢਾਂਚੇ ਨੂੰ ਝੰਝੋੜਿਆ ਹੈ ਸਗੋਂ ਲੋਕਤੰਤਰ ਦੀ ਭਰੋਸੇਯੋਗਤਾ ‘ਤੇ ਵੀ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਸ਼ਟਡਾਊਨ ਦੇ ਪ੍ਰਭਾਵ ਹਵਾਈ ਅੱਡਿਆਂ ਭੋਜਨ ਸਹਾਇਤਾ ਪ੍ਰੋਗਰਾਮਾਂ, ਰਾਸ਼ਟਰੀ ਪਾਰਕਾਂ, ਅਜਾਇਬ ਘਰਾਂ ਅਤੇ ਹੋਰ ਸਰਕਾਰੀ ਸੇਵਾਵਾਂ ‘ਤੇ ਪੈਂਦੇ ਨਜ਼ਰ ਆ ਰਹੇ ਹਨ। ਕਈ ਉਡਾਣਾਂ ਰੱਦ ਹੋ ਰਹੀਆਂ ਹਨ ਭੋਜਨ ਸਹਾਇਤਾ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ ਅਤੇ ਸੈਲਾਨੀਆਂ ਲਈ ਰਾਸ਼ਟਰੀ ਪਾਰਕਾਂ ਦੇ ਦਰਵਾਜ਼ੇ ਬੰਦ ਹੋ ਚੁੱਕੇ ਹਨ। ਛੋਟੇ ਕਾਰੋਬਾਰਾਂ ਨੂੰ ਸਰਕਾਰੀ ਕਰਜ਼ੇ ਜਮ੍ਹਾ ਨਹੀਂ ਹੋ ਰਹੇ ਜਿਸ ਕਾਰਨ ਉਹ ਆਰਥਿਕ ਤਣਾਅ ‘ਚ ਆ ਗਏ ਹਨ। ਕਈ ਠੇਕੇਦਾਰ ਆਪਣੀ ਆਮਦਨ ਗੁਆ ਬੈਠੇ ਹਨ ਅਤੇ ਕੁਝ ਤਾੰ ਦਿਵਾਲੀਆ ਹੋਣ ਦੇ ਕੰਢੇ ‘ਤੇ ਹਨ।

ਜ਼ਮੀਨੀ ਵਿਵਾਦ ਨੂੰ ਲੈ ਕੇ ਵਕੀਲ ‘ਤੇ ਇੱਟਾਂ ਤੇ ਬੀਅਰ ਦੀਆਂ ਬੋਤਲਾਂ ਨਾਲ ਹਮਲਾ

ਸੈਨੇਟ ਵਿੱਚ ਡੈੱਡਲਾਕ ਦੀ ਸਥਿਤੀ ਬਣੀ ਹੋਈ ਹੈ। ਡੈਮੋਕਰੇਟ ਅਤੇ ਰਿਪਬਲਿਕਨ ਪਾਰਟੀਆਂ ਵਿਚਕਾਰ ਨੀਤੀਗਤ ਮੁੱਦਿਆਂ ‘ਤੇ ਕੋਈ ਸਾਂਝ ਨਹੀਂ ਬਣ ਰਹੀ। ਡੈਮੋਕਰੇਟ ਪਾਰਟੀ ਦੀ ਮੰਗ ਹੈ ਕਿ ਪਹਿਲਾਂ ਸੰਘੀ ਬਜਟ ਪਾਸ ਕੀਤਾ ਜਾਵੇ, ਜਿਸ ਨਾਲ ਸਰਕਾਰੀ ਕੰਮਕਾਜ ਮੁੜ ਚੱਲ ਸਕੇ ਅਤੇ ਫਿਰ ਹੋਰ ਨੀਤੀਆਂ ‘ਤੇ ਚਰਚਾ ਕੀਤੀ ਜਾਵੇ। ਦੂਜੇ ਪਾਸੇ, ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪ੍ਰਸ਼ਾਸਨ ਚਾਹੁੰਦੀ ਹੈ ਕਿ ਸਿਹਤ ਨੀਤੀ ਅਤੇ ਸਰਹੱਦੀ ਸੁਰੱਖਿਆ ਨੂੰ ਇੱਕ-ਦੂਜੇ ਨਾਲ ਜੋੜ ਕੇ ਪੇਸ਼ ਕੀਤਾ ਜਾਵੇ। ਟਰੰਪ ਨੇ 8 ਨਵੰਬਰ ਨੂੰ ਸੋਸ਼ਲ ਮੀਡੀਆ ਰਾਹੀਂ ਇਹ ਸਪੱਸ਼ਟ ਕਰ ਦਿੱਤਾ ਕਿ ਉਹ ਡੈਮੋਕਰੇਟਸ ਨਾਲ ਕਿਸੇ ਵੀ ਸਮਝੌਤੇ ਲਈ ਤਿਆਰ ਨਹੀਂ ਹਨ। ਉਸਨੇ ਓਬਾਮਾਕੇਅਰ ‘ਤੇ ਹਮਲਾ ਕਰਦਿਆਂ ਇਸਨੂੰ ਦੁਨੀਆ ਦੀ ਸਭ ਤੋਂ ਖਰਾਬ ਸਿਹਤ ਸੰਭਾਲ ਪ੍ਰਣਾਲੀ ਕਰਾਰ ਦਿੱਤਾ। ਟਰੰਪ ਦੀ ਮੰਗ ਹੈ ਕਿ ਕਾਂਗਰਸ ਸਿੱਧੇ ਤੌਰ ‘ਤੇ ਨਾਗਰਿਕਾਂ ਨੂੰ ਫੰਡ ਮੁਹੱਈਆ ਕਰੇ ਤਾਂ ਜੋ ਉਹ ਆਪਣਾ ਨਿੱਜੀ ਬੀਮਾ ਖਰੀਦ ਸਕਣ। ਇਹ ਮਾਡਲ ਅਮਰੀਕੀ ਸਿਹਤ ਸੰਭਾਲ ਪ੍ਰਣਾਲੀ ਨੂੰ ਬੁਨਿਆਦੀ ਤੌਰ ‘ਤੇ ਬਦਲ ਸਕਦਾ ਹੈ। ਹਾਲਾਂਕਿ, ਡੈਮੋਕਰੇਟਿਕ ਪਾਰਟੀ ਨੇ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ, ਇਹ ਦਲੀਲ ਦਿੰਦਿਆਂ ਕਿ ਇਹ ਨਿੱਜੀ ਸਿਹਤ ਸੰਭਾਲ ਖੇਤਰ ਨੂੰ ਲਾਭ ਪਹੁੰਚਾਏਗਾ ਅਤੇ ਗਰੀਬ ਵਰਗ ਲਈ ਸਿਹਤ ਸੇਵਾਵਾਂ ਹੋਰ ਮਹਿੰਗੀਆਂ ਹੋ ਜਾਣਗੀਆਂ।

ਭਿਆਨਕ ਸੜਕ ਹਾਦਸੇ ‘ਚ ਚਾਰ ਦੋਸਤਾਂ ਦੀ ਮੌਤ, ਇਕ ਦਾ ਸੀ ਅਗਲੇ ਦਿਨ ਵਿਆਹ

ਸ਼ਟਡਾਊਨ ਸੰਕਟ ਦੇ ਵਿਚਕਾਰ, ਟਰੰਪ ਨੇ ਇੱਕ ਹੋਰ ਵਿਵਾਦਪੂਰਨ ਸੁਝਾਅ ਵੀ ਦਿੱਤਾ ਹੈ। ਉਸਨੇ ਰਿਪਬਲਿਕਨ ਕਾਨੂੰਨਸਾਜ਼ਾਂ ਨੂੰ ਫਿਲੀਬਸਟਰ ਨਿਯਮ ਨੂੰ ਖਤਮ ਕਰਨ ਦੀ ਅਪੀਲ ਕੀਤੀ ਹੈ। ਇਹ ਨਿਯਮ ਕਿਸੇ ਵੀ ਕਾਨੂੰਨ ਨੂੰ ਪਾਸ ਕਰਨ ਲਈ ਸੈਨੇਟ ਵਿੱਚ 60 ਵੋਟਾਂ ਦੀ ਲੋੜ ਰੱਖਦਾ ਹੈ। ਜੇਕਰ ਇਹ ਨਿਯਮ ਹਟਾ ਦਿੱਤਾ ਜਾਂਦਾ ਹੈ ਤਾਂ ਰਿਪਬਲਿਕਨ ਪਾਰਟੀ ਇੱਕ ਸਧਾਰਨ ਬਹੁਮਤ ਨਾਲ ਕਾਨੂੰਨ ਪਾਸ ਕਰ ਸਕਦੀ ਹੈ ਡੈਮੋਕਰੇਟਸ ਨੂੰ ਪੂਰੀ ਤਰ੍ਹਾਂ ਬਾਈਪਾਸ ਕਰਦੇ ਹੋਏ। ਇਸ ਤਰ੍ਹਾਂ ਅਮਰੀਕਾ ਵਿੱਚ ਚੱਲ ਰਹੇ ਸਰਕਾਰੀ ਸ਼ਟਡਾਊਨ ਨੇ ਨਾ ਸਿਰਫ਼ ਆਮ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ ਸਗੋਂ ਲੋਕਤੰਤਰਕ ਸੰਸਥਾਵਾਂ ਦੀ ਸਥਿਰਤਾ ਅਤੇ ਸਰਕਾਰੀ ਨੀਤੀਆਂ ਦੀ ਦਿਸ਼ਾ ‘ਤੇ ਵੀ ਨਵੇਂ ਚਿੰਤਾਜਨਕ ਸਵਾਲ ਖੜੇ ਕਰ ਦਿੱਤੇ ਹਨ। ਜਦ ਤੱਕ ਦੋ-ਪੱਖੀ ਗੱਲਬਾਤ ਵਿਚ ਕੋਈ ਢਿੱਲ ਨਹੀਂ ਆਉਂਦੀ ਇਹ ਸੰਕਟ ਹੋਰ ਵੀ ਲੰਬਾ ਚੱਲ ਸਕਦਾ ਹੈ ਜਿਸ ਦੇ ਨਤੀਜੇ ਅਮਰੀਕੀ ਅਰਥਵਿਵਸਥਾ ਅਤੇ ਲੋਕਾਂ ਦੀ ਭਲਾਈ ‘ਤੇ ਗੰਭੀਰ ਪ੍ਰਭਾਵ ਪਾ ਸਕਦੇ ਹਨ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.