skip to content

Last Updated: October 10, 2026

Dainik Savera Times Logo

‘ਵੰਦੇ ਮਾਤਰਮ’ ਸਿਰਫ਼ ਸ਼ਬਦ ਨਹੀਂ ; ਇਹ ਮੰਤਰ, ਊਰਜਾ ਤੇ ਇੱਕ ਸੰਕਲਪ ਹੈ : PM

11 months ਪਹਿਲਾ

‘ਵੰਦੇ ਮਾਤਰਮ’ ਸਿਰਫ਼ ਸ਼ਬਦ ਨਹੀਂ ; ਇਹ ਮੰਤਰ, ਊਰਜਾ ਤੇ ਇੱਕ ਸੰਕਲਪ ਹੈ : PM

ਨਵੀਂ ਦਿੱਲੀ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (ਸ਼ੁੱਕਰਵਾਰ) ਨੂੰ ਰਾਸ਼ਟਰੀ ਗੀਤ ‘ਵੰਦੇ ਮਾਤਰਮ’ (Vande Mataram) ਦੇ 150 ਸਾਲ ਪੂਰੇ ਹੋਣ ਦੇ ਮੌਕੇ ‘ਤੇ ਇੱਕ ਇਤਿਹਾਸਕ ਸਮਾਗਮ ਦਾ ਆਗਾਜ਼ ਕਰਨਗੇ। ਇਹ ਪ੍ਰੋਗਰਾਮ ਅੱਜ ਸਵੇਰੇ ਕਰੀਬ 9:30 ਵਜੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ (Indira Gandhi Indoor Stadium) ਵਿਖੇ ਕਰਵਾਇਆ ਜਾਵੇਗਾ। ਇਹ ਸ਼ਾਨਦਾਰ ਆਯੋਜਨ 7 ਨਵੰਬਰ 2025 ਤੋਂ ਸ਼ੁਰੂ ਹੋ ਕੇ 7 ਨਵੰਬਰ 2026 ਤਕ, ਯਾਨੀ ਪੂਰੇ ਇੱਕ ਸਾਲ ਤੱਕ ਚੱਲੇਗਾ। ਇਸ ਦੇਸ਼ ਵਿਆਪੀ ਯਾਦਗਾਰੀ ਸਮਾਗਮ ਦਾ ਮੁੱਖ ਉਦੇਸ਼ ਭਾਰਤ ਦੇ ਸੁਤੰਤਰਤਾ ਸੰਗਰਾਮ (freedom struggle) ਨੂੰ ਪ੍ਰੇਰਣਾ ਦੇਣ ਵਾਲੇ ‘ਵੰਦੇ ਮਾਤਰਮ’ (Vande Mataram) ਗੀਤ ਦੀ ਮਹੱਤਤਾ ਨੂੰ ਨਵੀਂ ਪੀੜ੍ਹੀ ਤਕ ਪਹੁੰਚਾਉਣਾ ਹੈ। ਸਮਾਰੋਹ ਦੌਰਾਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਇਤਿਹਾਸਕ ਮੌਕੇ ‘ਤੇ ਇੱਕ ਯਾਦਗਾਰੀ ਡਾਕ ਟਿਕਟ (commemorative postal stamp) ਅਤੇ ਯਾਦਗਾਰੀ ਸਿੱਕਾ (commemorative coin) ਵੀ ਜਾਰੀ ਕਰਨਗੇ।

ਵਿਸ਼ਵ ਚੈਂਪੀਅਨ ਧੀਆਂ ਦਾ ਮੋਹਾਲੀ ਏਅਰਪੋਰਟ ‘ਤੇ ਅੱਜ ਹੋਵੇਗਾ ਸ਼ਾਨਦਾਰ ਸਵਾਗਤ

ਸਵੇਰੇ 9:50 ਵਜੇ ‘ਸਮੂਹਿਕ ਗਾਇਨ’

ਅੱਜ ਦੇ ਸਮਾਗਮ ਦਾ ਮੁੱਖ ਆਕਰਸ਼ਣ ਸਵੇਰੇ 9:50 ਵਜੇ ਹੋਵੇਗਾ। ਇਸ ਸਮੇਂ, ਦੇਸ਼ ਭਰ ਵਿੱਚ ਸਮਾਜ ਦੇ ਸਾਰੇ ਵਰਗਾਂ ਦੇ ਨਾਗਰਿਕ, ਜਨਤਕ ਥਾਵਾਂ ‘ਤੇ ‘ਵੰਦੇ ਮਾਤਰਮ’ ਦੇ ਪੂਰੇ ਸੰਸਕਰਣ ਦਾ ਸਮੂਹਿਕ ਗਾਇਨ ਕਰਨਗੇ।

PM ਮੋਦੀ ਬੋਲੇ- “ਇਹ ਇਤਿਹਾਸਕ ਦਿਨ”

ਪ੍ਰਧਾਨ ਮੰਤਰੀ ਮੋਦੀ ਨੇ ‘X’ ‘ਤੇ ਇਸ ਦਿਨ ਨੂੰ ਇਤਿਹਾਸਕ ਦੱਸਦਿਆਂ ਲਿਖਿਆ, “7 ਨਵੰਬਰ ਦਾ ਦਿਨ ਦੇਸ਼ ਵਾਸੀਆਂ ਲਈ ਇਤਿਹਾਸਕ ਹੋਣ ਜਾ ਰਿਹਾ ਹੈ… ਇਹ ਉਹ ਪ੍ਰੇਰਕ ਸੱਦਾ ਹੈ, ਜਿਸਨੇ ਦੇਸ਼ ਦੀਆਂ ਕਈ ਪੀੜ੍ਹੀਆਂ ਨੂੰ ਰਾਸ਼ਟਰ ਭਗਤੀ ਦੀ ਭਾਵਨਾ ਨਾਲ ਮੰਤਰ-ਮੁਗਦ ਕੀਤਾ ਹੈ।”

ਅੱਜ ਦਾ ਹੁਕਮਨਾਮਾ (7 ਨਵੰਬਰ 2025) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ

150 ਸਾਲ ਪਹਿਲਾਂ ਲਿਖਿਆ ਗਿਆ ਸੀ ਇਹ ਗੀਤ

ਜ਼ਿਕਰਯੋਗ ਹੈ ਕਿ ਇਸ ਸਾਲ ‘ਵੰਦੇ ਮਾਤਰਮ’ ਦੀ ਰਚਨਾ ਦੇ 150 ਸਾਲ ਪੂਰੇ ਹੋ ਰਹੇ ਹਨ। ਇਸ ਸਦੀਵੀ ਗੀਤ ਨੂੰ ਬੰਕਿਮਚੰਦਰ ਚੈਟਰਜੀ ਨੇ 7 ਨਵੰਬਰ 1875 ਨੂੰ ਅਕਸ਼ੈ ਨਵਮੀ ਦੇ ਸ਼ੁਭ ਮੌਕੇ ‘ਤੇ ਲਿਖਿਆ ਸੀ। ਬਾਅਦ ਵਿੱਚ ਇਹ ਉਨ੍ਹਾਂ ਦੇ ਪ੍ਰਸਿੱਧ ਨਾਵਲ ‘ਆਨੰਦਮੱਠ’ (Anandmath) ਦਾ ਹਿੱਸਾ ਬਣਿਆ ਸੀ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.