NSA case: MP ਅੰਮ੍ਰਿਤਪਾਲ ਸਿੰਘ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੁਣੇ ਗਏ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਕਾਇਆ ਹੈ। ਇਹ ਜਾਣਕਾਰੀ ਉਹਨਾਂ ਦੇ ਵਕੀਲ ਹਰਜੋਤ ਸਿੰਘ ਮਾਨ ਨੇ ਸਾਂਝੀ ਕੀਤੀ। ਇਸ ਪੇਸ਼ੀ ਦਾ ਮੁੱਖ ਮੋਹਰੀ ਮਾਮਲਾ NSA (ਨੈਸ਼ਨਲ ਸਿਕਿਊਰਿਟੀ ਐਕਟ) ਵਧਾਏ ਜਾਣ ਨੂੰ ਚੁਣੌਤੀ ਦੇਣਾ ਹੈ।
ਸੁਪਰੀਮ ਕੋਰਟ ਵਿੱਚ ਮਾਮਲੇ ਦੀ ਪਹਿਲੀ ਸੁਣਵਾਈ 7 ਨਵੰਬਰ ਨੂੰ ਹੋਵੇਗੀ। ਇਸ ਤੋਂ ਪਹਿਲਾਂ ਹਾਈਕੋਰਟ ਵਿੱਚ ਵੀ ਅੰਮ੍ਰਿਤਪਾਲ ਸਿੰਘ ਦੇ ਖਿਲਾਫ NSA ਵਧਾਉਣ ਦੀ ਪੇਸ਼ੀ ਨਹੀਂ ਹੋਈ ਸੀ।
ਜਾਣਕਾਰੀ ਮੁਤਾਬਕ, ਹਰੀਨੋ ਕਤਲ ਮਾਮਲੇ ਨੂੰ NSA ਵਧਾਉਣ ਦਾ ਆਧਾਰ ਬਣਾਇਆ ਗਿਆ। ਅੰਮ੍ਰਿਤਪਾਲ ਸਿੰਘ 23 ਅਪ੍ਰੈਲ 2023 ਤੋਂ ਹਿਰਾਸਤ ਵਿੱਚ ਹਨ। ਗ੍ਰਿਫਤਾਰੀ ਤੋਂ ਤੁਰੰਤ ਬਾਅਦ ਉਨ੍ਹਾਂ ‘ਤੇ NSA ਲਗਾ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਅਸਮ ਦੇ ਡਿਬਰੂਗੜ੍ਹ ਜੇਲ੍ਹ ਵਿੱਚ ਰੱਖਿਆ ਗਿਆ।
READ ALSO : T20 World Cup 2026: ਇਹ ਖਿਡਾਰੀ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਸਕਦੇ ਹਨ
ਸਰਕਾਰ ਦੇ ਅਨੁਸਾਰ, ਅੰਮ੍ਰਿਤਪਾਲ ਸਿੰਘ ਦੀਆਂ ਗਤੀਵਿਧੀਆਂ ਰਾਜ ਦੀ ਸੁਰੱਖਿਆ ਲਈ ਖਤਰਾ ਸਾਬਿਤ ਹੋ ਰਹੀਆਂ ਸਨ, ਜਿਸ ਕਾਰਨ NSA ਲਗਾਈ ਗਈ। ਸਮੇਂ-ਸਮੇਂ ‘ਤੇ ਇਹ ਕਾਰਵਾਈ ਦੋ ਸਾਲ ਤੱਕ ਵਧਾਈ ਜਾਂਦੀ ਰਹੀ ਹੈ। ਇਹ ਮਾਮਲਾ ਪੰਜਾਬ ਦੀ ਰਾਜਨੀਤਿਕ ਅਤੇ ਕਾਨੂੰਨੀ ਦਿਸ਼ਾ ਨੂੰ ਪ੍ਰਭਾਵਿਤ ਕਰਨ ਵਾਲਾ ਮੰਨਿਆ ਜਾ ਰਿਹਾ ਹੈ, ਜਦੋਂ ਕਿ ਲੋਕਾਂ ਦੀਆਂ ਅੱਖਾਂ ਇਸ ਸੁਪਰੀਮ ਕੋਰਟ ਪੇਸ਼ੀ ਵੱਲ ਲੱਗੀਆਂ ਹਨ।
VD : ਨਕਲੀ ਕਰਪਟੋਕਰੰਸੀ ਮਾਮਲੇ ਵਿੱਚ NRI ਜਗਮਨ ਸਮਰਾ ਤੇ ਬੇਟੇ ਨੂੰ ਲੁਕਆਊਟ ਨੋਟਿਸ