skip to content

Last Updated: November 7, 2026

Dainik Savera Times Logo

ਜਿਸਮ ‘ਤੇ ਸੱਪ ਵਰਗੀਆਂ ਲਕੀਰਾਂ: ਇੱਕ ਔਰਤ ਦੀ ਸਿਹਤ ‘ਤੇ ਸਵੈ-ਇਲਾਜ ਦਾ ਸੱਚ

6 November 2025 ਅੱਪਡੇਟ ਕੀਤਾ ਗਿਆ

ਜਿਸਮ ‘ਤੇ ਸੱਪ ਵਰਗੀਆਂ ਲਕੀਰਾਂ: ਇੱਕ ਔਰਤ ਦੀ ਸਿਹਤ ‘ਤੇ ਸਵੈ-ਇਲਾਜ ਦਾ ਸੱਚ

ਅੰਤਰਰਾਸ਼ਟਰੀ ਡੈਸਕ: ਚੀਨ ਦੇ ਜਿਆਂਗਸੂ ਸੂਬੇ ਦੀ 40 ਸਾਲਾ ਔਰਤ ਟਿੰਗਟਿੰਗ ਨੂੰ ਪਿਛਲੇ ਮਹੀਨੇ ਨਾਨਜਿੰਗ ਦੇ ਝੋਂਗਡਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਦ ਉਸਦੇ ਸਰੀਰ ‘ਤੇ ਲਾਲ-ਜਾਮਨੀ, ਸੱਪ ਵਰਗੀਆਂ ਧਾਰੀਆਂ ਪੈਦਾਂ ਹੋ ਗਈਆਂ। ਇਹ ਧਾਰੀਆਂ ਉਸਦੇ ਪੂਰੇ ਸਰੀਰ ‘ਚ ਫੈਲ ਚੁੱਕੀਆਂ ਸਨ। ਟਿੰਗਟਿੰਗ ਨੇ ਦੱਸਿਆ ਕਿ ਉਹ ਪਿਛਲੇ 10 ਸਾਲਾਂ ਤੋਂ ਰਵਾਇਤੀ ਚੀਨੀ ਕਰੀਮਾਂ ਦੀ ਵਰਤੋਂ ਕਰ ਰਹੀ ਸੀ ਜਿਸ ਲਈ ਉਸਨੇ ਕਦੇ ਵੀ ਕਿਸੇ ਡਾਕਟਰ ਨਾਲ ਸਲਾਹ ਨਹੀਂ ਕੀਤੀ। ਇਸਦੀ ਸ਼ੁਰੂਆਤ ਲਗਭਗ ਦਸ ਸਾਲ ਪਹਿਲਾਂ ਹੋਈ ਜਦ ਉਸਦੀ ਲੱਤਾਂ ‘ਤੇ ਲਾਲ ਧੱਬੇ ਅਤੇ ਖੁਜਲੀ ਹੋਈ। ਪਹਿਲਾਂ ਉਸਨੇ ਇਹ ਮਾਮੂਲੀ ਸਮੱਸਿਆ ਸਮਝੀ ਪਰ ਹੌਲੀ-ਹੌਲੀ ਇਹ ਧੱਫੜ ਪੂਰੇ ਸਰੀਰ ‘ਚ ਫੈਲ ਗਏ। ਰਾਹਤ ਦੀ ਭਾਲ ਵਿੱਚ ਉਸਨੇ ਇੰਟਰਨੈਟ ‘ਤੇ ਖੋਜ ਕਰਕੇ ਇੱਕ ਕਰੀਮ ਖਰੀਦੀ ਜੋ ਚਮੜੀ ਦੇ ਰੋਗਾਂ ਨੂੰ ਠੀਕ ਕਰਨ ਦਾ ਦਾਅਵਾ ਕਰਦੀ ਸੀ।

ਫਿਲਪੀਨ ‘ਚ ਤੂਫ਼ਾਨ, ਹੜ੍ਹ, ਹਾਦਸਾ: ਲੋਕ ਛੱਤਾਂ ‘ਤੇ ਫਸੇ, ਵਾਹਨ ਰੁੜ੍ਹੇ

ਕਰੀਮ ਦੀ ਵਰਤੋਂ ਤੋਂ ਪਹਿਲੇ ਕੁਝ ਮਹੀਨਿਆਂ ‘ਚ ਉਸਨੂੰ ਰਾਹਤ ਮਿਲੀ ਜਿਸ ਕਾਰਨ ਉਸਨੇ ਇਹ ਮੰਨ ਲਿਆ ਕਿ ਇਹ ਇਲਾਜ ਪ੍ਰਭਾਵਸ਼ਾਲੀ ਹੈ। ਇਸ ਵਿਸ਼ਵਾਸ ਨੇ ਉਸਨੂੰ ਕਰੀਮ ‘ਤੇ ਨਿਰਭਰ ਕਰ ਦਿੱਤਾ। ਟਿੰਗਟਿੰਗ ਨੇ ਦੱਸਿਆ ਕਿ ਉਸਨੇ ਇਸ ਕਰੀਮ ‘ਤੇ ਲਗਭਗ 100,000 ਯੂਆਨ (ਅੰਦਾਜ਼ਨ 14,000 ਅਮਰੀਕੀ ਡਾਲਰ) ਖਰਚ ਕਰ ਦਿੱਤੇ। ਪਰ ਪਿਛਲੇ ਕੁਝ ਮਹੀਨਿਆਂ ‘ਚ ਉਸਦੀ ਹਾਲਤ ਅਚਾਨਕ ਵਿਗੜ ਗਈ। ਉਸਦੇ ਸਰੀਰ ‘ਤੇ ਲਾਲ-ਜਾਮਨੀ ਤਰੇੜਾਂ, ਪੈਰਾਂ ‘ਚ ਸੋਜ, ਵਾਰ-ਵਾਰ ਉਲਟੀਆਂ, ਮਤਲੀ ਅਤੇ ਹੱਥਾਂ ‘ਚ ਸੁੰਨ ਹੋਣ ਵਰਗੇ ਲੱਛਣ ਸਾਹਮਣੇ ਆਏ। ਡਾਕਟਰਾਂ ਨੇ ਜਾਂਚ ‘ਚ ਪਤਾ ਲਾਇਆ ਕਿ ਟਿੰਗਟਿੰਗ ਦੇ ਸਰੀਰ ‘ਚ ਕੋਰਟੀਸੋਲ ਪੱਧਰ ਬਹੁਤ ਘੱਟ ਹੋ ਗਿਆ ਹੈ ਅਤੇ ਐਡਰੀਨਲ ਗਲੈਂਡ ਫੇਲ੍ਹ ਹੋਣ ਦੀ ਸਥਿਤੀ ਬਣ ਗਈ ਹੈ। ਹਸਪਤਾਲ ਦੇ ਮੁੱਖ ਚਮੜੀ ਵਿਗਿਆਨੀ ਵਾਂਗ ਫੀ ਨੇ ਦੱਸਿਆ ਕਿ ਜਿਸ ਕਰੀਮ ਦੀ ਵਰਤੋਂ ਕੀਤੀ ਗਈ, ਉਹ ਅਸਲ ਵਿੱਚ ਸਟੀਰੌਇਡ ਨਾਲ ਭਰੀ ਹੋਈ ਸੀ। ਲੰਬੇ ਸਮੇਂ ਤੱਕ ਇਸ ਦੀ ਵਰਤੋਂ ਕਰਨ ਨਾਲ ਸਟੀਰੌਇਡ ਸਰੀਰ ‘ਚ ਇਕੱਠੇ ਹੋ ਜਾਂਦੇ ਹਨ, ਜੋ ਹਾਰਮੋਨਲ ਅਸੰਤੁਲਨ ਅਤੇ ਚਮੜੀ ‘ਤੇ ਨਿਰਭਰਤਾ ਪੈਦਾ ਕਰਦੇ ਹਨ।

ਸੜਕ ਹਾਦਸਿਆਂ ‘ਤੇ ਰੋਕ ਨਹੀਂ ਤਾਂ ਜੁਰਮਾਨਾ: 25 ਤੋਂ 50 ਲੱਖ ਤਕ ਦੀ ਸਜ਼ਾ

ਡਾਕਟਰ ਵਾਂਗ ਫੀ ਨੇ ਚੇਤਾਵਨੀ ਦਿੱਤੀ ਕਿ ਅਜਿਹੀਆਂ ਕਰੀਮਾਂ, ਜੋ ਆਪਣੇ ਆਪ ਨੂੰ “ਸ਼ੁੱਧ” ਜਾਂ “ਕੁਦਰਤੀ” ਦੱਸਦੀਆਂ ਹਨ, ਅਕਸਰ ਝੂਠੇ ਦਾਅਵੇ ਕਰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੇ ਮਾੜੇ ਪ੍ਰਭਾਵ ਸਥਾਈ ਨੁਕਸਾਨ ਦਾ ਕਾਰਨ ਬਣ ਸਕਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਕਿਸੇ ਵੀ ਚਮੜੀ ਦੀ ਸਮੱਸਿਆ ਲਈ ਸਵੈ-ਦਵਾਈ ਦੀ ਥਾਂ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਜਦ ਇਹ ਘਟਨਾ ਸੋਸ਼ਲ ਮੀਡੀਆ ‘ਤੇ ਫੈਲੀ, ਤਾਂ ਚੀਨੀ ਨੇਟੀਜ਼ਨ ਗੁੱਸੇ ‘ਚ ਆ ਗਏ। ਕਈ ਉਪਭੋਗਤਾਵਾਂ ਨੇ ਟਿੰਗਟਿੰਗ ਦੀ ਸਵੈ-ਦਵਾਈ ‘ਤੇ ਸਵਾਲ ਉਠਾਏ। ਇੱਕ ਉਪਭੋਗਤਾ ਨੇ ਲਿਖਿਆ, “ਤੁਸੀਂ 10 ਸਾਲਾਂ ਤੋਂ ਸਵੈ-ਦਵਾਈ ਕਰ ਰਹੇ ਹੋ, ਤੁਸੀਂ ਡਾਕਟਰ ਕੋਲ ਕਿਉਂ ਨਹੀਂ ਗਏ?” ਹੋਰਾਂ ਨੇ ਅਜਿਹੇ ਵਪਾਰੀਆਂ ਨੂੰ ਖਤਰਨਾਕ ਦੱਸਿਆ ਜੋ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਰਹੇ ਹਨ।

ਟਿੰਗਟਿੰਗ ਇਸ ਵੇਲੇ ਇਲਾਜ ਅਧੀਨ ਹੈ ਅਤੇ ਉਸਦੇ ਸਰੀਰ ‘ਚ ਸੁਧਾਰ ਆ ਰਿਹਾ ਹੈ। ਪਰ ਇਹ ਘਟਨਾ ਇੱਕ ਗੰਭੀਰ ਚੇਤਾਵਨੀ ਹੈ ਕਿ ਹਰ “ਕੁਦਰਤੀ” ਜਾਂ “ਰਵਾਇਤੀ” ਦਵਾਈ ਸੁਰੱਖਿਅਤ ਨਹੀਂ ਹੁੰਦੀ। ਸਿਹਤ ਸੰਬੰਧੀ ਸਮੱਸਿਆਵਾਂ ਲਈ ਸਵੈ-ਇਲਾਜ ਦੀ ਥਾਂ ਵਿਗਿਆਨਕ ਅਤੇ ਡਾਕਟਰੀ ਪੱਧਰ ‘ਤੇ ਜਾਂਚ ਕਰਵਾਉਣੀ ਜ਼ਰੂਰੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.