skip to content

Last Updated: November 7, 2026

Dainik Savera Times Logo

ਪੰਜਾਬ ਦੇ ਸਕੂਲਾਂ ‘ਚ ਨਵਾਂ ਮਿਡ-ਡੇਅ ਮੀਲ Menu ਜਾਰੀ, ਬੱਚਿਆਂ ਨੂੰ ਲੱਗੀਆਂ ਮੌਜਾਂ

1 November 2025 ਅੱਪਡੇਟ ਕੀਤਾ ਗਿਆ

ਪੰਜਾਬ ਦੇ ਸਕੂਲਾਂ ‘ਚ ਨਵਾਂ ਮਿਡ-ਡੇਅ ਮੀਲ Menu ਜਾਰੀ, ਬੱਚਿਆਂ ਨੂੰ ਲੱਗੀਆਂ ਮੌਜਾਂ

ਪੰਜਾਬੀ ਨਿਊਜ਼ : ਪੰਜਾਬ ਸਰਕਾਰ ਨੇ ਪ੍ਰਧਾਨ ਮੰਤਰੀ ਪੋਸ਼ਣ ਯੋਜਨਾ (ਮਿਡ-ਡੇਅ ਮੀਲ ਸਕੀਮ) ਤਹਿਤ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਹਫਤਾਵਾਰੀ ਮੈਨਿਊ ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ। ਨਵਾਂ ਮੈਨਿਊ ਪੂਜਾ ਨਵੰਬਰ ਮਹੀਨਾ ਭਾਵ 1 ਨਵੰਬਰ ਤੋਂ 30 ਨਵੰਬਰ ਤਕ ਲਾਗੂ ਰਹੇਗਾ। ਸਰਕਾਰ ਦਾ ਕਹਿਣਾ ਹੈ ਕਿ ਇਹ ਬਦਲਾਅ ਬੱਚਿਆਂ ਦੇ ਪੋਸ਼ਣ ਪੱਧਰ ਨੂੰ ਬਿਹਤਰ ਬਣਾਉਣ ਅਤੇ ਭੋਜਨ ਨੂੰ ਹੋਰ ਸਿਹਤਮੰਦ ਬਣਾਉਣ ਦੇ ਉਦੇਸ਼ ਨਾਲ ਕੀਤਾ ਗਿਆ ਹੈ।

“‘ਚਲੋ ਬੁਲਾਵਾ ਆਇਆ ਹੈ, ਟਰੰਪ ਨੇ ਬੁਲਾਇਆ ਹੈ’ ; ਗਾਣੇ ‘ਤੇ ਘਿਰੇ ਗਾਇਕ ਗੈਰੀ ਸੰਧੂ”

ਸਿੱਖਿਆ ਵਿਭਾਗ ਵੱਲੋਂ ਨਵੀਆਂ ਹਦਾਇਤਾਂ
ਸਿੱਖਿਆ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ, ਸਾਰੇ ਸਕੂਲਾਂ ਵਿੱਚ ਕਤਾਰ ਵਿੱਚ ਖੜ੍ਹੇ ਬੱਚਿਆਂ ਨੂੰ ਖਾਣਾ ਪਰੋਸਿਆ ਜਾਵੇਗਾ। ਮਿਡ-ਡੇਅ ਮੀਲ ਇੰਚਾਰਜ ਇਸ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗਾ। ਸਾਰੇ ਸਕੂਲਾਂ ਨੂੰ ਨਿਰਧਾਰਤ ਮੈਨਿਊ ਅਨੁਸਾਰ ਭੋਜਨ ਤਿਆਰ ਕਰਨਾ ਚਾਹੀਦਾ ਹੈ। ਸਰਕਾਰ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਜੇਕਰ ਕੋਈ ਸਕੂਲ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਨ ਵਿੱਚ ਅਣਗਹਿਲੀ ਜਾਂ ਲਾਪਰਵਾਹੀ ਕਰਦਾ ਪਾਇਆ ਜਾਂਦਾ ਹੈ, ਤਾਂ ਸਕੂਲ ਪ੍ਰਬੰਧਨ ਜ਼ਿੰਮੇਵਾਰ ਹੋਵੇਗਾ।

ਖਰੜ ਵਿੱਚ ਵੱਡੀ ਵਾਰਦਾਤ, ਰੀਅਲ ਅਸਟੇਟ ਕਾਰੋਬਾਰੀ ਤੇ ਫਾਇਰਿੰਗ

ਨਵਾਂ ਮਿਡ-ਡੇਅ ਮੀਲ ਮੀਨੂ (1 ਤੋਂ 30 ਨਵੰਬਰ)

ਸੋਮਵਾਰ: ਦਾਲ ਅਤੇ ਰੋਟੀ

ਮੰਗਲਵਾਰ: ਰਾਜਮਾ-ਚਾਵਲ ਅਤੇ ਮੌਸਮੀ ਫਲ

ਬੁੱਧਵਾਰ: ਕਾਲੇ-ਚਿੱਟੇ ਛੋਲੇ (ਆਲੂਆਂ ਦੇ ਨਾਲ) ਅਤੇ ਪੁਰੀ/ਰੋਟੀ

ਵੀਰਵਾਰ: ਕੜ੍ਹੀ (ਆਲੂ ਅਤੇ ਪਿਆਜ਼ ਪਕੌੜਿਆਂ ਦੇ ਨਾਲ) ਅਤੇ ਚੌਲ

ਸ਼ੁੱਕਰਵਾਰ: ਮੌਸਮੀ ਸਬਜ਼ੀਆਂ ਦੇ ਨਾਲ ਰੋਟੀ

ਸ਼ਨੀਵਾਰ: ਸਾਬਤ ਦਾਲ ਦੇ ਨਾਲ ਚੌਲ ਅਤੇ ਖੀਰ

ਸਰਕਾਰ ਦਾ ਕਹਿਣਾ ਹੈ ਕਿ ਇਹ ਨਵਾਂ ਮੈਨਿਊ ਬੱਚਿਆਂ ਨੂੰ ਸੰਤੁਲਿਤ ਖੁਰਾਕ, ਢੁੱਕਵਾਂ ਪ੍ਰੋਟੀਨ ਅਤੇ ਵਿਟਾਮਿਨ ਪ੍ਰਦਾਨ ਕਰੇਗਾ। ਇਸ ਤੋਂ ਇਲਾਵਾ, ਸਕੂਲਾਂ ਵਿੱਚ ਭੋਜਨ ਵੰਡ ਦੀ ਪਾਰਦਰਸ਼ਤਾ ਅਤੇ ਗੁਣਵੱਤਾ ਦੀ ਸਖ਼ਤੀ ਨਾਲ ਨਿਗਰਾਨੀ ਕੀਤੀ ਜਾਵੇਗੀ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.