ਅੰਮ੍ਰਿਤਸਰ: ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਵੀਰਵਾਰ ਸਵੇਰੇ ਅਸਾਮ ਦੀ ਸਿਲਚਰ ਜੇਲ੍ਹ ਤੋਂ ਸਖ਼ਤ ਸੁਰੱਖਿਆ ਹੇਠ ਹਵਾਈ ਰਾਹੀਂ ਅੰਮ੍ਰਿਤਸਰ ਲਿਆਇਆ ਗਿਆ। ਮਾਰਚ 2025 ਤੋਂ ਐਨਡੀਪੀਐਸ ਅਤੇ ਪੀਟੀ ਐਕਟ ਤਹਿਤ ਨਜ਼ਰਬੰਦ ਜੱਗੂ ਨੂੰ ਇਹ ਪਹਿਲੀ ਵਾਰ ਅੰਮ੍ਰਿਤਸਰ ਅਤੇ ਬਟਾਲਾ ਪੁੱਛਗਿੱਛ ਲਈ ਲਿਆਇਆ ਗਿਆ ਹੈ। ਉਸ ਨੂੰ ਬਟਾਲਾ ਦੀ ਅਦਾਲਤ ‘ਚ ਪੇਸ਼ ਕੀਤਾ ਜਾਣਾ ਹੈ। ਇਸ ਦੌਰਾਨ, ਜੱਗੂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਆਪਣੀ ਜਾਨ ਨੂੰ ਖ਼ਤਰਾ ਹੋਣ ਦੀ ਚਿੰਤਾ ਜਤਾਈ ਹੈ। ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੁਲਿਸ ਵੱਲੋਂ ਝੂਠੇ ਮੁਕਾਬਲੇ ਵਿੱਚ ਮਾਰੇ ਜਾਣ ਜਾਂ ਵਿਰੋਧੀ ਗੈਂਗਸਟਰਾਂ ਵੱਲੋਂ ਹਮਲੇ ਦੀ ਸੰਭਾਵਨਾ ਹੈ। ਉਸ ਨੇ ਮੰਗ ਕੀਤੀ ਹੈ ਕਿ ਹਿਰਾਸਤ ਦੌਰਾਨ ਉਸ ਨੂੰ ਹੱਥਕੜੀਆਂ ਅਤੇ ਬੇੜੀਆਂ ਲਗਾਈਆਂ ਜਾਣ, ਸੀਸੀਟੀਵੀ ਨਿਗਰਾਨੀ ਹੇਠ ਰੱਖਿਆ ਜਾਵੇ ਅਤੇ ਸਾਰੀਆਂ ਕਾਰਵਾਈਆਂ ਦੀ ਵੀਡੀਓ ਰਿਕਾਰਡ ਕੀਤੀ ਜਾਵੇ।
ਅੱਗ ਦੀ ਲਪੇਟ ‘ਚ ਆਇਆ ਸਕਰੈਪ ਸਟੋਰ, ਸਾਰਾ ਸਮਾਨ ਸੁਆਹ
ਜੱਗੂ ਨੇ ਇਹ ਵੀ ਦੱਸਿਆ ਕਿ ਉਸ ਦੀ ਮਾਂ ਹਰਜੀਤ ਕੌਰ ਦੀ 26 ਜੂਨ 2025 ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸਨੂੰ ਉਹ ਆਪਣੇ ਵਿਰੁੱਧ ਚਲ ਰਹੀ ਸਾਜ਼ਿਸ਼ ਦਾ ਸਬੂਤ ਮੰਨਦਾ ਹੈ। ਅਦਾਲਤ ਨੇ ਰਾਜ ਸਰਕਾਰ ਅਤੇ ਸਬੰਧਤ ਏਜੰਸੀਆਂ ਤੋਂ ਇਸ ਮਾਮਲੇ ‘ਚ ਸਟੇਟਸ ਰਿਪੋਰਟ ਮੰਗੀ ਹੈ। ਜੱਗੂ ਭਗਵਾਨਪੁਰੀਆ, ਜੋ ਗੁਰਦਾਸਪੁਰ ਦੇ ਭਗਵਾਨਪੁਰ ਪਿੰਡ ਦਾ ਵਸਨੀਕ ਹੈ, 2014 ਵਿੱਚ ਧਿਆਨਪੁਰ ਪਿੰਡ ਵਿੱਚ ਹੋਏ ਕਤਲ ਤੋਂ ਬਾਅਦ ਸੁਰਖੀਆਂ ਵਿੱਚ ਆਇਆ। 2015 ਵਿੱਚ ਗ੍ਰਿਫ਼ਤਾਰੀ ਤੋਂ ਬਾਅਦ, 23 ਮਾਰਚ 2025 ਨੂੰ ਉਸ ਨੂੰ ਅਸਾਮ ਦੀ ਸਿਲਚਰ ਕੇਂਦਰੀ ਜੇਲ੍ਹ ਭੇਜਿਆ ਗਿਆ। ਉਸ ‘ਤੇ ਪੰਜਾਬ ਅਤੇ ਹੋਰ ਰਾਜਾਂ ਵਿੱਚ 128 ਤੋਂ ਵੱਧ ਗੰਭੀਰ ਕੇਸ ਦਰਜ ਹਨ, ਜਿਨ੍ਹਾਂ ਵਿੱਚ ਹਥਿਆਰਾਂ ਦੀ ਤਸਕਰੀ, ਨਸ਼ੀਲੇ ਪਦਾਰਥਾਂ ਦੀ ਵੰਡ, ਜਬਰੀ ਵਸੂਲੀ ਅਤੇ ਕਤਲ ਸ਼ਾਮਲ ਹਨ।
APEC ‘ਚ ਟਰੰਪ-ਸ਼ੀ ਦੀ ਮੁਲਾਕਾਤ: ਛੇ ਸਾਲ ਬਾਅਦ ਰਾਜਨੀਤਿਕ ਬਰਫ਼ ਪਿਘਲੀ
ਉਹ 3 ਅਗਸਤ 2021 ਨੂੰ ਰਾਣਾ ਕੰਦੋਵਾਲੀਆ ਦੀ ਹੱਤਿਆ ਅਤੇ 29 ਮਈ 2022 ਨੂੰ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਲਾਰੈਂਸ ਗੈਂਗ ਨੂੰ ਹਥਿਆਰ ਅਤੇ ਵਾਹਨ ਮੁਹੱਈਆ ਕਰਵਾਉਣ ਦੇ ਦੋਸ਼ਾਂ ‘ਚ ਵੀ ਘਿਰਿਆ ਹੋਇਆ ਹੈ।
100 ਕਿਲੋਮੀਟਰ ਦੀ ਰਫ਼ਤਾਰ ਨਾਲ ਆਇਆ ਤੂਫਾਨ, ਆਂਧਰਾ ਤੋਂ ਓਡੀਸ਼ਾ ਤੱਕ ਹਾਹਾਕਾਰ
मेष: दिन शुभ रहेगा...