skip to content

Last Updated: October 4, 2026

Dainik Savera Times Logo

ਈਸ਼ਾ ਤੇ ਆਕਾਸ਼ ਅੰਬਾਨੀ ਦੇ ਜਨਮ-ਦਿਨ ਦੀ ਪਾਰਟੀ ‘ਚ ਸ਼ਾਮਲ ਹੋਣ ਜਾਮਨਗਰ ਪਹੁੰਚੇ ਇਹ ਸਿਤਾਰੇ

11 months ਪਹਿਲਾ

ਈਸ਼ਾ ਤੇ ਆਕਾਸ਼ ਅੰਬਾਨੀ ਦੇ ਜਨਮ-ਦਿਨ ਦੀ ਪਾਰਟੀ ‘ਚ ਸ਼ਾਮਲ ਹੋਣ ਜਾਮਨਗਰ ਪਹੁੰਚੇ ਇਹ ਸਿਤਾਰੇ

Celebs At Jamnagar, Bollywood News : ਅੰਬਾਨੀ ਪਰਿਵਾਰ ਦੇ ਭੈਣ-ਭਰਾ, ਈਸ਼ਾ ਅਤੇ ਆਕਾਸ਼, ਜਾਮਨਗਰ ਵਿੱਚ ਇੱਕ ਸ਼ਾਨਦਾਰ ਪਾਰਟੀ ਨਾਲ ਆਪਣਾ ਜਨਮਦਿਨ ਮਨਾ ਰਹੇ ਹਨ। ਇਸ ਬਰਥਡੇ ਪਾਰਟੀ ‘ਚ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਦੀਆਂ ਫੋਟੋਆਂ ਵਿੱਚ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਜਾਹਨਵੀ ਕਪੂਰ, ਦਿਸ਼ਾ ਪਟਾਨੀ, ਕਰਨ ਜੌਹਰ ਤੇ ਆਰੀਅਨ ਖਾਨ ਵਰਗੀਆਂ ਮਸ਼ਹੂਰ ਹਸਤੀਆਂ ਨੂੰ ਹਵਾਈ ਅੱਡੇ ‘ਤੇ ਦੇਖਿਆ ਗਿਆ ਹੈ।

ਸਿਤਾਰਿਆਂ ਨਾਲ ਜਗਮਗ ਹੋਇਆ ਜਾਮਨਗਰ ਹਵਾਈ ਅੱਡਾ
ਜਾਣਕਾਰੀ ਅਨੁਸਾਰ, ਜਾਮਨਗਰ ਹਵਾਈ ਅੱਡੇ ‘ਤੇ ਕਈ ਵੱਡੇ ਸਿਤਾਰੇ ਦੇਖੇ ਗਏ। ਇਨ੍ਹਾਂ ਵਿੱਚ ਅਨੰਨਿਆ ਪਾਂਡੇ, ਦਿਸ਼ਾ ਪਟਾਨੀ, ਅਰਜੁਨ ਕਪੂਰ ਅਤੇ ਫਿਲਮ ਨਿਰਮਾਤਾ ਕਰਨ ਜੌਹਰ ਸ਼ਾਮਲ ਸਨ, ਜਿਨ੍ਹਾਂ ਦੇ ਆਉਣ ਨਾਲ ਸ਼ਹਿਰ ਗੁਲਜ਼ਾਰ ਹੋ ਗਿਆ।

VD : Ludhiana ‘ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਛੱਟੀ ਮਈਆ ਦਾ ਪਵਿੱਤਰ ਤਿਉਹਾਰ

ਜਾਹਨਵੀ ਕਪੂਰ ਅਤੇ ਅਰਿਜੀਤ ਸਿੰਘ ਵੀ ਪਹੁੰਚੇ
“ਆਸ਼ਿਕੀ 2” ਦੇ “ਤੁਮ ਹੀ ਹੋ” ਵਰਗੇ ਗੀਤਾਂ ਲਈ ਜਾਣੇ ਜਾਂਦੇ ਮਸ਼ਹੂਰ ਗਾਇਕ ਅਰਿਜੀਤ ਸਿੰਘ ਨੂੰ ਵੀ ਹਵਾਈ ਅੱਡੇ ‘ਤੇ ਦੇਖਿਆ ਗਿਆ। ਬਾਅਦ ਵਿੱਚ, ਅਦਾਕਾਰਾ ਜਾਹਨਵੀ ਕਪੂਰ ਅਤੇ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ ਜਾਮਨਗਰ ਏਅਰਪੋਰਟ ਉਤਰਦੇ ਦੇਖਿਆ ਗਿਆ।

VD : Mukatsar ‘ਚ 2 ਧਿਰਾਂ ਨੇ ਇਕ ਦੂਜੇ ‘ਤੇ ਕੀਤਾ ਤਲਵਾਰਾਂ ਨਾਲ ਹਮਲਾ, 3 ਦੀ ਹਾਲਤ ਨਾਜ਼ੁਕ

ਡਾਇਰੈਕਟਰ ਐਟਲੀ ਵੀ ਸ਼ਾਮਲ ਹੋਏ
ਨਿਰਦੇਸ਼ਕ ਐਟਲੀ ਕੁਮਾਰ ਆਪਣੀ ਪਤਨੀ ਪ੍ਰਿਆ ਨਾਲ ਜਾਮਨਗਰ ਹਵਾਈ ਅੱਡੇ ‘ਤੇ ਪਹੁੰਚੇ। ਉਨ੍ਹਾਂ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ਇੰਫਿਲਿਊਸਰ ਓਰੀ ਨੂੰ ਵੀ ਦੇਖਿਆ ਗਿਆ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.