skip to content

Last Updated: November 24, 2026

Dainik Savera Times Logo

Hyundai Price Hike: ਹੁੰਡਈ ਦੀਆਂ ਕਾਰਾਂ ਖਰੀਦਣੀਆਂ ਹੋਣਗੀਆਂ ਮਹਿੰਗੀਆਂ, 1 ਦਸੰਬਰ ਤੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ

24 November 2026 ਅੱਪਡੇਟ ਕੀਤਾ ਗਿਆ

Hyundai Price Hike: ਹੁੰਡਈ ਦੀਆਂ ਕਾਰਾਂ ਖਰੀਦਣੀਆਂ ਹੋਣਗੀਆਂ ਮਹਿੰਗੀਆਂ, 1 ਦਸੰਬਰ ਤੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ

Hyundai Price Hike: ਹੁੰਡਈ ਮੋਟਰ ਇੰਡੀਆ ਲਿਮਟਿਡ ਨੇ ਆਪਣੇ ਗਾਹਕਾਂ ਨੂੰ ਝਟਕਾ ਦਿੰਦਿਆਂ ਵਾਹਨਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। ਕੰਪਨੀ ਵੱਲੋਂ 1 ਦਸੰਬਰ 2026 ਤੋਂ ਆਪਣੇ ਪੋਰਟਫੋਲੀਓ ਦੇ ਕੁਝ ਚੁਣੇ ਹੋਏ ਮਾਡਲਾਂ ਅਤੇ ਵੇਰੀਐਂਟਸ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾਵੇਗਾ। ਇਸ ਤਹਿਤ ਗੱਡੀਆਂ ਦੀ ਕੀਮਤ ਵੱਧ ਤੋਂ ਵੱਧ 8,000 ਰੁਪਏ ਤੱਕ ਵਧ ਸਕਦੀ ਹੈ।

ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਇਹ ਵਾਧਾ ਸਾਰੇ ਮਾਡਲਾਂ ‘ਤੇ ਇੱਕੋ ਜਿਹਾ ਲਾਗੂ ਨਹੀਂ ਹੋਵੇਗਾ। ਵੱਖ-ਵੱਖ ਕਾਰਾਂ ਅਤੇ ਉਨ੍ਹਾਂ ਦੇ ਟ੍ਰਿਮ ਅਨੁਸਾਰ ਕੀਮਤਾਂ ਵਿੱਚ ਤਬਦੀਲੀ ਕੀਤੀ ਜਾਵੇਗੀ। ਹਾਲਾਂਕਿ, ਕਿਸੇ ਵੀ ਚੁਣੇ ਹੋਏ ਮਾਡਲ ਦੀ ਕੀਮਤ ਵਿੱਚ ਵਾਧਾ 8,000 ਰੁਪਏ ਤੋਂ ਵੱਧ ਨਹੀਂ ਹੋਵੇਗਾ।

ਹੁੰਡਈ ਮੁਤਾਬਕ, ਪਿਛਲੇ ਕੁਝ ਮਹੀਨਿਆਂ ਦੌਰਾਨ ਕੱਚੇ ਮਾਲ ਅਤੇ ਵਾਹਨਾਂ ਦੇ ਉਤਪਾਦਨ ਨਾਲ ਜੁੜੀਆਂ ਹੋਰ ਲਾਗਤਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ। ਇਸ ਕਾਰਨ ਕੰਪਨੀ ਦੇ ਕੰਮਕਾਜੀ ਖਰਚੇ ਵਧੇ ਹਨ ਅਤੇ ਕੀਮਤਾਂ ਵਿੱਚ ਸੋਧ ਕਰਨੀ ਜ਼ਰੂਰੀ ਹੋ ਗਈ ਹੈ।

ਕੰਪਨੀ ਨੇ ਦੱਸਿਆ ਕਿ ਹੁਣ ਤੱਕ ਵਧੀਆਂ ਲਾਗਤਾਂ ਦਾ ਵੱਡਾ ਹਿੱਸਾ ਅੰਦਰੂਨੀ ਕਾਰਜਕੁਸ਼ਲਤਾ ਸੁਧਾਰਨ ਅਤੇ ਖਰਚਿਆਂ ਨੂੰ ਕਾਬੂ ਕਰਨ ਵਰਗੇ ਕਦਮਾਂ ਰਾਹੀਂ ਖੁਦ ਹੀ ਸਹਿਣ ਕੀਤਾ ਜਾ ਰਿਹਾ ਸੀ। ਪਰ ਲਾਗਤਾਂ ਦਾ ਦਬਾਅ ਲਗਾਤਾਰ ਵਧਣ ਕਾਰਨ ਹੁਣ ਇਸ ਦਾ ਕੁਝ ਬੋਝ ਗਾਹਕਾਂ ਤੱਕ ਪਹੁੰਚਾਉਣ ਦਾ ਫ਼ੈਸਲਾ ਲਿਆ ਗਿਆ ਹੈ। ਨਵੀਆਂ ਕੀਮਤਾਂ ਸਿਰਫ਼ ਚੁਣੇ ਹੋਏ ਮਾਡਲਾਂ ਅਤੇ ਵੇਰੀਐਂਟਸ ‘ਤੇ ਹੀ ਲਾਗੂ ਹੋਣਗੀਆਂ।

ਜ਼ਿਕਰਯੋਗ ਹੈ ਕਿ ਵਾਹਨ ਨਿਰਮਾਣ ਖੇਤਰ ਵਿੱਚ ਵਧਦੀਆਂ ਉਤਪਾਦਨ ਲਾਗਤਾਂ ਅਤੇ ਮਹਿੰਗਾਈ ਕਾਰਨ ਕਈ ਕੰਪਨੀਆਂ ਪਹਿਲਾਂ ਵੀ ਕੀਮਤਾਂ ਵਿੱਚ ਵਾਧਾ ਕਰ ਚੁੱਕੀਆਂ ਹਨ। ਇਸੇ ਮਹੀਨੇ ਮਾਰੂਤੀ ਸੁਜ਼ੂਕੀ ਇੰਡੀਆ ਨੇ ਵੀ ਆਪਣੇ ਕੁਝ ਮਾਡਲਾਂ ਦੀਆਂ ਕੀਮਤਾਂ ਵਿੱਚ ਸੋਧ ਦਾ ਐਲਾਨ ਕੀਤਾ ਸੀ। ਕੰਪਨੀ ਵੱਲੋਂ 22 ਨਵੰਬਰ 2026 ਤੋਂ ਲਾਗੂ ਕੀਤੇ ਗਏ ਇਸ ਵਾਧੇ ਤਹਿਤ ਚੁਣੀਆਂ ਗੱਡੀਆਂ ਦੀਆਂ ਕੀਮਤਾਂ ਔਸਤਨ 0.31 ਫ਼ੀਸਦੀ ਵਧਾਈਆਂ ਗਈਆਂ ਸਨ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.