
ਨਵੀਂ ਦਿਲੀ: ਭਾਰਤੀ ਰਿਜ਼ਰਵ ਬੈਂਕ ਵਲੋਂ ਅੱਜ ਆਪਣੀ ਤਾਜ਼ਾ ਮੁਦਰਾ ਨੀਤੀ ਦਾ ਐਲਾਨ ਕਰਦਿਆਂ ਰੈਪੋ ਰੇਟ ਵਿੱਚ 0.25 ਪ੍ਰਤੀਸ਼ਤ ਦੀ ਕਟੌਤੀ ਕੀਤੀ ਗਈ ਹੈ। ਆਰਬੀਆਈ ਗਵਰਨਰ ਸੰਜੇ ਮਲਹੋਤਰਾ ਨੇ ਤਿੰਨ ਦਿਨਾਂ ਦੀ MPC ਮੀਟਿੰਗ ਤੋਂ ਬਾਅਦ ਦੱਸਿਆ ਕਿ ਹੁਣ ਰੈਪੋ ਰੇਟ 5.50 ਫੀਸਦੀ ਤੋਂ ਘਟ ਕੇ 5.25 ਫੀਸਦੀ ਹੋ ਗਿਆ ਹੈ। ਇਹ ਫੈਸਲਾ ਮਹਿੰਗਾਈ ਦੇ ਰਿਕਾਰਡ ਹੇਠਲੇ ਪੱਧਰ ’ਤੇ ਪਹੁੰਚਣ ਅਤੇ ਵਿਕਾਸ ਦਰ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਲਿਆ ਗਿਆ ਹੈ। ਇਸ ਨਾਲ ਆਮ ਕਰਜ਼ਦਾਰਾਂ ਨੂੰ ਸਸਤੀ EMI ਦੇ ਰੂਪ ਵਿੱਚ ਸਿੱਧਾ ਲਾਭ ਮਿਲੇਗਾ।
ਸੰਸਦ ਦੇ ਨਵੇਂ ਕਾਨੂੰਨ ਅਨੁਸਾਰ ਮੁਨੀਰ ਜੀਵਨ ਭਰ ਵਿੱਚ ਰਹਿਣਗੇ ਗ੍ਰਿਫਤਾਰੀ ਤੋਂ ਛੂਟ
ਵਿਆਜ ਦਰਾਂ ਘੱਟ ਹੋਣ ਨਾਲ ਰੀਅਲ ਅਸਟੇਟ ਖੇਤਰ ਨੂੰ ਵੀ ਵੱਡਾ ਹੁਲਾਰਾ ਮਿਲਣ ਦੀ ਸੰਭਾਵਨਾ ਹੈ। ਸਸਤਾ ਕਰਜ਼ਾ ਹੋਣ ਨਾਲ ਹਾਊਸਿੰਗ ਡਿਮਾਂਡ ਵਧੇਗੀ ਅਤੇ ਹੋਰ ਲੋਕ ਘਰ ਖਰੀਦਣ ਲਈ ਉਤਸ਼ਾਹਿਤ ਹੋਣਗੇ। ਇਸ ਨਾਲ ਬਾਜ਼ਾਰ ਵਿੱਚ ਪੈਸੇ ਦਾ ਪ੍ਰਵਾਹ ਵਧੇਗਾ ਅਤੇ ਆਰਥਿਕ ਗਤੀਵਿਧੀਆਂ ਵਿੱਚ ਤੇਜ਼ੀ ਆਵੇਗੀ।
ਸ਼ਗਨਾਂ ਵਾਲੇ ਘਰ ਪਸਰਿਆ ਮਾਤਮ : ਡੂੰਘੀ ਖੱਡ ‘ਚ ਡਿੱਗੀ ਬਰਾਤੀਆਂ ਦੀ ਕਾਰ ; ਮਾਂ-ਪੁੱਤ ਸਮੇਤ 5 ਲੋਕਾਂ ਦੀ ਦਰਦਨਾਕ ਮੌਤ
